ਦਿੱਲੀ, 25 ਜੂਨ : ਸੀਬੀਐਸਈ ਯਾਨੀ ਕਿ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਸਾਲ 2026 ਤੋਂ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੋ ਵਾਰ ਕਰਵਾਏਗਾ। ਹੁਣ ਇਸ ਲਈ ਪ੍ਰਵਾਨਗੀ ਮਿਲ ਗਈ ਹੈ। ਪ੍ਰੀਖਿਆ ਕੰਟਰੋਲਰ ਸੰਯਮ ਭਾਰਦਵਾਜ ਨੇ ਇਹ ਜਾਣਕਾਰੀ ਦਿੱਤੀ ਹੈ।ਪਹਿਲੀ ਪ੍ਰੀਖਿਆ ਸਾਰੇ ਵਿਦਿਆਰਥੀਆਂ ਲਈ ਲਾਜ਼ਮੀ ਹੋਵੇਗੀ। ਪਹਿਲੀ ਪ੍ਰੀਖਿਆ ਫਰਵਰੀ ਵਿੱਚ ਅਤੇ ਦੂਜੀ ਮਈ ਵਿੱਚ ਹੋਵੇਗੀ। ਨਤੀਜੇ ਅਪ੍ਰੈਲ ਅਤੇ ਜੂਨ ਵਿੱਚ ਜਾਰੀ ਕੀਤੇ ਜਾਣਗੇ। ਇਹ ਫੈਸਲਾ ਫਿਲਹਾਲ 12ਵੀਂ ਬੋਰਡ ‘ਤੇ ਲਾਗੂ ਨਹੀਂ ਹੋਵੇਗਾ।