ਨਵੀਂ ਦਿੱਲੀ, 24 ਜੂਨ-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੋਸਟ ਪਾ ਕੇ ਇਜ਼ਰਾਈਲ ਨੂੰ ਬੰਬ ਨਾ ਸੁੱਟਣ ਲਈ ਕਿਹਾ। ਇਸ ਦੌਰਾਨ ਲਿਖਿਆ ਕਿ ਜੇ ਤੁਸੀਂ ਅਜਿਹਾ ਕਰਦੇ ਹੋ ਤਾਂ ਇਹ ਇਕ ਵੱਡੀ ਉਲੰਘਣਾ ਹੈ। ਆਪਣੇ ਪਾਇਲਟਾਂ ਨੂੰ ਹੁਣੇ ਘਰ ਲਿਆਓ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਜੰਗਬੰਦੀ ਲਾਗੂ ਹੋ ਗਈ ਹੈ, ਜਦੋਂ ਈਰਾਨ ਦੇ ਸਰਕਾਰੀ ਮੀਡੀਆ ਨੇ ਐਲਾਨ ਕੀਤਾ ਕਿ ਤਹਿਰਾਨ ਨੇ ਇਜ਼ਰਾਈਲ ‘ਤੇ ਆਪਣੀਆਂ “ਆਖਰੀ ਦੌਰ” ਦੀਆਂ ਮਿਜ਼ਾਈਲਾਂ ਦਾਗੀਆਂ ਹਨ।
ਟਰੰਪ ਨੇ ” ਟਰੁੱਥ ਸ਼ੋਸ਼ਲ” ‘ਤੇ ਤੜਕਸਾਰ 1 ਵਜੇ ਇਕ ਪੋਸਟ ਪਾ ਕੇ ਐਲਾਨ ਕੀਤਾ ਕਿ ਜੰਗਬੰਦੀ ਹੋ ਚੁੱਕੀ ਹੈ ਅਤੇ ਨਾਲ ਨਾਲ ਦੀ ਉਨ੍ਹਾਂ ਦੋਵਾਂ ਦੇਸ਼ਾਂ ਨੂੰ ਬੇਨਤੀ ਕੀਤੀ ਕਿ ਇਸਦੀ ਉਲੰਘਣਾ ਨਾ ਕੀਤੀ ਜਾਵੇ। ਇਹ ਜੰਗਬੰਦੀ ਦੀ ਘੋਸ਼ਣਾ ਟਰੰਪ ਨੇ ਇਰਾਨ ਵੱਲੋਂ ਕਤਰ ‘ਚ ਅਮਰੀਕੀ ਵੇਸ ‘ਤੇ ਹਮਲਾ ਕਰਨ ਤੋਂ ਬਾਅਦ ਕੀਤੀ, ਪਰ ਐਲਾਨ ਦੇ ਕੁੱਟ ਘੰਟਿਆ ਬਾਅਦ ਹੀ ਇਜਰਾਈਲ ਨੇ ਉਲੰਘਣਾ ਕਰਦੇ ਹੋਏ ਇਰਾਨ ‘ਤੇ ਮਿਜਾਈਲੀ ਹਮਲੇ ਜਾਰੀ ਰੱਖ, ਪਰ ਅਜਿਹੇ ਹੋਏ ਹਮਲਿਆਂ ‘ਤੇ ਤਹਿਰਾਨ ਨੇ ਇਨਕਾਰ ਕਰ ਦਿੱਤਾ ਹੈ।
ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਟਰੰਪ ਨੇ ਕਿਹਾ ਕਿ ਉਹ ਤਹਿਰਾਨ ਅਤੇ ਇਜਰਾਈਲ ਦੋਹਾਂ ਤੋਂ ਖੁਸ਼ ਨਹੀਂ ਹੈ । ਉਸਨੇ ਯਹੂਦੀ ਰਾਜ ਨੂੰ ਈਰਾਨ ਵਿਰੁੱਧ ਜਵਾਬੀ ਮਿਜ਼ਾਈਲ ਹਮਲੇ ਨਾਲ ਅੱਗੇ ਨਾ ਕਰਨ ਦੀ ਅਪੀਲ ਵੀ ਕੀਤੀ।