ਪੇਸ਼ਾਵਰ, 24 ਜੂਨ-ਉੱਤਰ-ਪੱਛਮੀ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਅੱਤਵਾਦੀਆਂ ਨੇ ਬੰਬ ਨਿਰੋਧਕ ਯੂਨਿਟ (ਬੀ.ਡੀ.ਯੂ.) ‘ਤੇ ਹਮਲਾ ਕੀਤਾ, ਜਿਸ ਵਿਚ ਘੱਟੋ-ਘੱਟ 5 ਲੋਕ ਮਾਰੇ ਗਏ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੱਖਣੀ ਵਜ਼ੀਰਿਸਤਾਨ ਜ਼ਿਲ੍ਹੇ ਦੇ ਮੰਡੀਕੋਲ ਖੇਤਰ ਵਿਚ ਇਕ ਸੜਕ ਤੋਂ ਵਿਸਫੋਟਕ ਸਾਫ਼ ਕਰਨ ਵਾਲੇ ਬੀ.ਡੀ. ਸਕੁਐਡ ‘ਤੇ ਹਥਿਆਰਬੰਦ ਹਮਲਾਵਰਾਂ ਨੇ ਗੋਲੀਬਾਰੀ ਕੀਤੀ, ਜਿਸ ਕਾਰਨ ਤਿੰਨ ਸੁਰੱਖਿਆ ਕਰਮਚਾਰੀ ਅਤੇ ਦੋ ਔਰਤਾਂ ਮਾਰੀਆਂ ਗਈਆਂ। ਅਧਿਕਾਰੀ ਨੇ ਦੱਸਿਆ ਕਿ ਹਮਲੇ ਵਿਚ ਅੱਠ ਹੋਰ ਵੀ ਜ਼ਖਮੀ ਹੋ ਗਏ ਹਨ।