ਨਵੀਂ ਦਿੱਲੀ, 16 ਜੂਨ- ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੂੰ ਐਤਵਾਰ ਰਾਤ ਨੂੰ ਪੇਟ ਦੀ ਸਮੱਸਿਆ ਕਾਰਨ ਸਰ ਗੰਗਾ ਰਾਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਨਿਊਜ਼ ਏਜੰਸੀ ਏਐਨਆਈ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਗਾਂਧੀ (78 ਸਾਲ) ਨੂੰ ਰਾਤ 9 ਵਜੇ ਦੇ ਕਰੀਬ ਗੈਸਟ੍ਰੋਐਂਟਰੋਲੋਜੀ ਵਿਭਾਗ ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਸਥਿਰ ਹੈ। ਡਾਕਟਰਾਂ ਦੀ ਇੱਕ ਟੀਮ ਉਨ੍ਹਾਂ ਦੀ ਨਿਗਰਾਨੀ ਕਰ ਰਹੀ ਹੈ।
ਜਿਕਰਯੋਗ ਹੈ ਕਿ ਸੋਨੀਆ ਗਾਂਧੀ 2 ਜੂਨ ਨੂੰ ਛੁੱਟੀਆਂ ਬਿਤਾਉਣ ਲਈ ਸ਼ਿਮਲਾ ਵਿੱਚ ਆਪਣੀ ਧੀ ਪ੍ਰਿਯੰਕਾ ਦੇ ਘਰ ਗਈ ਸੀ। ਪਰ 7 ਜੂਨ ਨੂੰ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ। ਉਹ ਅਗਲੇ ਦਿਨ ਦਿੱਲੀ ਵਾਪਸ ਆ ਗਏ ਅਤੇ 9 ਜੂਨ ਨੂੰ ਸਰ ਗੰਗਾ ਰਾਮ ਹਸਪਤਾਲ ਵਿੱਚ ਡਾਕਟਰੀ ਜਾਂਚ ਕਰਵਾਈ ਸੀ।