ਲੁਧਿਆਣਾ, 13 ਜੂਨ- ਕਮਲ ਕੌਰ ਭਾਬੀ ਵਾਂਗੂ ਦੀਪਿਕਾ ਲੂਥਰਾ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਦੀਪਿਕਾ ਲੂਥਰਾ ਨੇ ਅਸ਼ਲੀਲ ਕੰਟੈਂਟ ਤੋਂ ਤੌਬਾ, ਕੀਤੀ ਹੈ ਉਸ ਨੇ ਵਾਰ- ਵਾਰ ਮਾਫ਼ੀਆਂ ਮੰਗ ਰਹੀ ਹੈ। ਅੰਮ੍ਰਿਤਪਾਲ ਮਹਿਰੋਂ ਵਲੋਂ ਸੋਧਾ ਲਾਉਣ ਦੀ ਧਮਕੀ ਤੋਂ ਡਰੀ ਦੀਪਿਕਾ ਲੂਥਰਾ ਮੀਡੀਆ ਸਾਹਮਣੇ ਆਈ ਹੈ। ਰੋ-ਰੋ ਕੇ ਦੁਹਾਈ ਦਿੱਤੀ। ਧਮਕੀ ਤੋਂ ਬਾਅਦ ਦਰਖ਼ਾਸਤ ਦੇਣ ਪੁਲਿਸ ਕਮਿਸ਼ਨਰ ਦਫਤਰ ਪਹੁੰਚੀ।
ਇਸ ਧਮਕੀ ਤੋਂ ਬਾਅਦ ਦੀਪਿਕਾ ਲੂਥਰਾ ਸਕਿਓਰਟੀ ਦੀ ਮੰਗ ਕੀਤੀ ਹੈ। ਉਸਨੇ ਕਿਹਾ ਕਿ ‘‘ਮੈਨੂੰ ਸਕਿਉਰਟੀ ਦਿੱਤੀ ਜਾਵੇ। ਮੈਨੂੰ ਹਰ ਕੋਈ ਕੁਮੈਂਟ ’ਚ ਕਹਿ ਰਿਹਾ ਹੈ ਕਿ ਦੂਜਾ ਨੰਬਰ ਤੁਹਾਡਾ ਹੈ, ਬੱਚ ਕੇ ਰਹੋ। ਮੈਂ ਅਜਿਹੀ ਕੋਈ ਵੀਡੀਓ ਪੋਸਟ ਨਹੀਂ ਕੀਤੀ ਜਿਸ ਕਰਕੇ ਮੈਨੂੰ ਮਾਰਨ ਧਮਕੀ ਦਿੱਤੀ ਜਾਵੇ।’’ ਦੀਪਿਕਾ ਲੂਥਰਾ ਨੇ ਕਿਹਾ ਕਿ ਮੈਂ ਸਾਰੀਆਂ ਵੀਡੀਓ ਵੀ ਡਿਲੀਟ ਕਰ ਦਿੱਤੀਆਂ ਹਨ ਅਤੇ ਨਵਾਂ ਕੰਟੈਂਟ ਸ਼ੁਰੂ ਕਰ ਲਿਆ ਹੈ। ਦੀਪਿਕਾ ਨੇ ਕਿਹਾ ਕਿ ਇਸ ਤਰ੍ਹਾਂ ਕਿਸੇ ਨੂੰ ਨਿਸ਼ਾਨਾ ਬਣਾਉਣਾ ਚੰਗਾ ਨਹੀਂ ਹੁੰਦਾ, ਹਰ ਕਿਸੇ ਨੂੰ ਪਿਆਰ ਨਾਲ ਸਮਝਾਇਆ ਜਾ ਸਕਦੇ ਹੈ। ਮੈਂ ਅਜਿਹੀ ਕੋਈ ਵੀਡੀਓ ਪੋਸਟ ਨਹੀਂ ਕੀਤੀ ਜਿਸ ਕਰਕੇ ਮੈਨੂੰ ਮਾਰਨ ਧਮਕੀ ਦਿੱਤੀ ਜਾਵੇ।