ਹਿਮਾਚਲ, 13 ਜੂਨ : ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਹਰਿਆਣਾ ਸੈਲਾਨੀ ਦੀ XUV ਕਾਰ ਖੱਡ ਵਿੱਚ ਡਿੱਗ ਗਈ। ਇਹ ਹਾਦਸਾ ਤੇਜ਼ ਰਫ਼ਤਾਰ ਕਾਰਨ ਹੋਇਆ, ਜਿਸ ਕਾਰਨ ਡਰਾਈਵਰ ਸਟੀਅਰਿੰਗ ‘ਤੇ ਕਾਬੂ ਨਹੀਂ ਰੱਖ ਸਕਿਆ ਅਤੇ ਕਾਰ ਸੜਕ ਤੋਂ 60 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਇੱਕ ਨੌਜਵਾਨ ਜੋੜੇ ਸਮੇਤ 3 ਲੋਕ ਜ਼ਖ਼ਮੀ ਹੋ ਗਏ।
ਜ਼ਖ਼ਮੀਆਂ ਦੀ ਪਛਾਣ ਰੋਹਨ ਸਲੂਜਾ, ਉਸ ਦੀ ਪਤਨੀ ਗਾਇਤਰੀ ਸਲੂਜਾ ਅਤੇ ਸਾਲੇ ਸਾਹਿਲ ਪੁਜਾਰਾ ਵਜੋਂ ਹੋਈ ਹੈ, ਜੋ ਕਿ HR-98-G-9941 ਨੰਬਰ ਵਾਲੀ ਗੱਡੀ ਵਿੱਚ ਯਾਤਰਾ ਕਰ ਰਹੇ ਸਨ। ਤਿੰਨੋਂ ਸੈਲਾਨੀ ਬਾਰਾਲਾਚਾ ਪਾਸ ਜਾ ਰਹੇ ਸਨ। ਜਿਥੇ ਉਹ ਹਾਦਸੇ ਦਾ ਸ਼ਿਕਾਰ ਹੋ ਗਏ। ਜ਼ਖ਼ਮੀਆਂ ਨੂੰ ਕੇਲੋਂਗ ਤੋਂ ਕੁੱਲੂ ਰੈਫ਼ਰ ਕਰ ਦਿੱਤਾ ਗਿਆ ਹੈ।