Menu

ਅਮਰੀਕੀ ਸਦਨ ਵਿੱਚ ਅਰਦਾਸ ਕਰਨ ਲਈ ਸੱਦੇ ਸਿੱਖ ਗਰੰਥੀ ਨੂੰ ਮੁਸਲਮਾਨ ਸਮਝ ਕੇ ਸਾਂਸਦ ਮਿਲਰ ਨੇ ਕੀਤਾ ਵਿਰੋਧ,ਨਿੰਦਾ ਹੋਣ ‘ਤੇ ਪੋਸਟ ਹਟਾਈ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਸਾਂਸਦ ਮੈਰੀ ਮਿਲਰ ਵੱਲੋਂ ਇਕ ਸਿੱਖ ਗਰੰਥੀ ,ਜਿਸ ਨੂੰ ਹਾਲ ਹੀ ਵਿਚ ਕਾਂਗਰਸ
ਸਦਨ ਵਿਚ ਅਰਦਾਸ ਕਰਨ ਲਈ ਸੱਦਿਆ ਗਿਆ ਸੀ, ਨੂੰ ਮੁਸਲਮਾਨ ਸਮਝ ਕੇ ਉਸ ਦਾ ਵਿਰੋਧ ਕੀਤਾ ਗਿਆ। ਮੈਰੀ ਮਿਲਰ ਨੇ ਪਾਈ
ਇਕ ਪੋਸਟ ਵਿਚ ਲਿਖਿਆ ਕਿ ਅਮਰੀਕੀ ਸੰਸਦ ਵਿਚ ਇਕ ਮੌਲਵੀ ਦਾ ਕੀ ਕੰਮ ਹੈ ਮੈ ਇਸ ਦੀ ਨਿੰਦਾ ਕਰਦੀ ਹਾਂ। ਇਸ ਪੋਸਟ ਤੋਂ
ਬਾਅਦ ਰਿਪਬਲੀਕਨ ਤੇ ਡੈਮੋਕਰੈਟਿਕ ਸੰਸਦ ਮੈਂਬਰਾਂ ਨੇ ਮਿਲਰ ਦੀ ਕਰੜੀ ਕੇ ਨਿੰਦਾ ਕੀਤੀ, ਜਿਸ ਤੋਂ ਬਾਅਦ ਮਿਲਰ ਨੇ ਪਹਿਲਾਂ ਪੋਸਟ
ਵਿਚ ਮੁਸਲਮਾਨ ਦੀ ਜਗਾ ਸਿੱਖ ਸ਼ਬਦ ਲਿੱਖ ਦਿੱਤਾ ਤੇ ਬਾਅਦ ਵਿਚ ਪੂਰੀ ਪੋਸਟ ਹਟਾ ਦਿੱਤੀ।

ਦੱਖਣੀ ਨਿਊ ਜਰਸੀ ਤੋਂ ਗਿਆਨੀ ਸਿੰਘ ਗਰੰਥੀ ਨੂੰ ਸਦਨ ਦੇ ਸੈਸ਼ਨ ਦੀ ਸ਼ੁਰੂਆਤ ਕਰਨ ਲਈ ਅਰਦਾਸ ਕਰਨ ਵਾਸਤੇ ਸੱਦਿਆ ਗਿਆ ਸੀ। ਅਰਦਾਸ ਤੋਂ ਬਾਅਦ ਮਿਲਰ ਨੇ ਐਕਸ ਉਪਰ ਲਿੱਖਿਆ  ਬਹੁਤ ਪ੍ਰੇਸ਼ਾਨ ਕਰਨ ਵਾਲੀ ਗੱਲ ਹੈ ਕਿ ਅੱਜ ਸਵੇਰੇ ਇਕ ਮੁਸਲਮਾਨ ਨੂੰ ਪ੍ਰਤੀਨਿੱਧ ਸਦਨ ਵਿਚ ਪ੍ਰਾਰਥਨਾ ਕਰਨ ਦੀ ਇਜਾਜ਼ਤ ਦਿੱਤੀ ਗਈ। ਮਿਲਰ ਦੇ ਦਫਤਰ ਨੇ ਇਸ ਬਾਰੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਹੈ। ਪ੍ਰਤੀਨਿੱਧ ਜੈਫ ਵੈਨ ਡਰੀਊ, ਜਿਸ ਨੇ ਗਿਆਨੀ ਸਿੰਘ ਨੂੰ ਅਰਦਾਸ ਲਈ ਸੱਦਿਆ ਸੀ, ਨੇ ਮਿਲਰ ਦੀ ਪੋਸਟ ਦਾ ਜਬਰਦਸਤ ਵਿਰੋਧ ਕਰਦੇ ਹੋਏ ਕਿਹਾ ਕਿ
ਇਕ ਕੈਥੋਲਿਕ ਹੋਣ ਵਜੋਂ ਮੈ ਆਪਣੇ ਵਿਸ਼ਵਾਸ਼ ਨੂੰ ਗੰਭੀਰਤਾ ਨਾਲ ਲੈਂਦਾ ਹਾਂ ।ਪਰੰਤੂ ਇਕ ਅਮਰੀਕੀ ਨਾਗਰਿਕ ਹੋਣ ਦੇ ਨਾ ਤੇ ਦੂਸਰੇ
ਧਰਮਾਂ ਦਾ ਵੀ ਸਤਿਕਾਰ ਕਰਦਾ ਹਾਂ।

DGCA ਦਾ ਵੱਡਾ ਫ਼ੈਸਲਾ, ਸਾਰੇ ਬੋਇੰਗ ਜਹਾਜ਼ਾਂ…

ਦਿੱਲੀ, 13 ਜੂਨ : ਭਾਰਤ ਦੇ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA) ਨੇ ਸਾਰੇ ਬੋਇੰਗ ਡ੍ਰੀਮਲਾਈਨਰ ਜਹਾਜ਼ਾਂ ਦੇ ਬੇੜੇ…

NIA ਦੀ ਟੀਮ ਨੇ ਅਹਿਮਦਾਬਾਦ…

ਅਹਿਮਦਾਬਾਦ, 13 ਜੂਨ-ਰਾਸ਼ਟਰੀ ਜਾਂਚ ਏਜੰਸੀ (NIA) ਦੀ…

DSP ਦੀ ਪਤਨੀ ਨੇ ਸਰਕਾਰੀ…

ਛੱਤੀਸਗੜ੍ਹ, 13 ਜੂਨ : ਛੱਤੀਸਗੜ੍ਹ ਦੇ ਬਾਲੋਦ ਜ਼ਿਲ੍ਹੇ…

ਜਹਾਜ਼ ਹਾਦਸਾ: ਘਟਨਾ ਵਾਲੀ ਥਾਂ…

ਅਹਿਮਦਾਬਾਦ, 13 ਜੂਨ : ਪ੍ਰਧਾਨ ਮੰਤਰੀ ਨਰਿੰਦਰ…

Listen Live

Subscription Radio Punjab Today

Subscription For Radio Punjab Today

ਭਾਰਤ ਵਿਚ ਕਈ ਮਾਮਲਿਆਂ ‘ਚ ਲੋੜੀਂਦਾ ਭਗੌੜਾ…

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਕਤਲ ਦੀ ਕੋਸ਼ਿਸ਼,ਫਿਰੌਤੀ, ਅਪਰਾਧਿਕ ਸਾਜਿਸ਼ ਤੇ ਹੱਥਿਆਰਾਂ ਦੀ ਗੈਰ ਕਾਨੂੰਨੀ ਵਰਤੋਂ ਸਮੇਤ ਕਈ ਗੰਭੀਰ…

ਵਿਰੋਧ ਪ੍ਰਦਰਸ਼ਨਾਂ ਦਰਮਿਆਨ ਲਾਸ ਏਂਜਲਸ…

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਗੈਰ ਕਾਨੂੰਨੀ…

ਕੈਨੇਡਾ ਤੋਂ ਆਈ ਇਕ ਹੋਰ…

ਕੈਨੇਡਾ : ਵੈਨਕੂਵਰ :-(ਬਰਾੜ-ਭਗਤਾ ਭਾਈ ਕਾ) ਕੈਨੇਡਾ…

ਨੈਸ਼ਨਲ ਗਾਰਡ ਤਾਇਨਾਤ ਕਰਨਾ ਤਾਨਾਸ਼ਾਹੀ…

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਰਾਸ਼ਟਰਪਤੀ ਡੋਨਾਲਡ ਟਰੰਪ ਦੇ…

Our Facebook

Social Counter

  • 48859 posts
  • 0 comments
  • 0 fans