ਕੈਨੇਡਾ, 11 ਜੂਨ : ਕੈਨੇਡਾ ਤੋਂ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ, ਇਥੇ ਪੰਜਾਬੀ ਨੌਜਵਾਨ ਬਿਕਰਮ ਸਿੰਘ ਸਿੰਘ 22 ਦੀ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਮੌਤ ਹੋ ਗਈ। ਨੌਜਵਾਨ ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਬੁੱਢੇਵਾਲ ਦੇ ਕਾਂਗਰਸੀ ਆਗੂ ਤੇ ਖੰਡ ਮਿੱਲ ਦੇ ਸਾਬਕਾ ਚੇਅਰਮੈਨ ਬਲਬੀਰ ਸਿੰਘ ਦਾ ਸਪੁੱਤਰ ਸੀ।
ਪਰਿਵਾਰ ਮੁਤਾਬਕ ਬਿਕਰਮ ਸਿੰਘ ਗਿੱਲ 4 ਸਾਲ ਪਹਿਲਾਂ ਕੈਨੇਡਾ ਗਿਆ ਸੀ, ਜਿੱਥੇ ਉਹ ਸਰੀ ਵਿਖੇ ਰਹਿ ਰਿਹਾ ਸੀ। ਕੁਝ ਦਿਨ ਪਹਿਲਾਂ ਉਸ ਨੂੰ ਦਿਲ ਦਾ ਦੌਰਾ ਪਿਆ ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਬਿਕਰਮ ਸਿੰਘ ਗਿੱਲ ਇਕ ਵਧੀਆ ਗਾਇਕ ਤੇ ਗੀਤਕਾਰ ਵੀ ਸੀ ਜਿਸ ਦੇ 15 ਤੋਂ ਵੱਧ ਗੀਤ ਰਿਲੀਜ਼ ਹੋ ਚੁੱਕੇ ਸਨ। ਉਸ ਦੀ ਮ੍ਰਿਤਕ ਦੇਹ ਦੀ ਉਡੀਕ ਕੀਤੀ ਜਾ ਰਹੀ।