ਬਠਿੰਡਾ, 10 ਜੂਨ (ਵੀਰਪਾਲ ਕੌਰ) : ਸਥਾਨਕ ਦਾਤਾਰ ਐਜੂਕੇਸ਼ਨਲ ਅਤੇ ਇਨਵਾਇਰਮੈਂਟਲ ਟਰੱਸਟ ਅਤੇ ਪੰਜਾਬੀ ਐਡਵੈਂਚਰਜ਼ ਵੱਲੋਂ ਕ੍ਰਿਸ਼ਨਾ ਆਟੋਮੋਬਾਈਲਜ਼ ਦੇ ਸਹਿਯੋਗ ਨਾਲ ਵਾਤਾਵਰਣ ਦਿਵਸ ਨੂੰ ਸਮਰਪਿਤ ਗੋ ਗ੍ਰੀਨ ਰਾਈਡ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ ਨੇ ਵਾਤਾਵਰਣ ਦਿਵਸ ਨੂੰ ਸਮਰਪਿਤ ਭਾਸ਼ਣ ਦੇ ਕੇ ਹਰਿਆਲੀ ਦੇ ਪ੍ਰਸਾਰ ਲਈ ਪ੍ਰੇਰਿਆ ਗਿਆ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਵਾਤਾਵਰਣ ਨੂੰ ਹੀ ਸੰਭਾਲ ਕੇ ਹਰੇਕ ਨਾਗਰਿਕ ਆਪਣੀ ਧਰਤੀ ਮਾਂ ਦੇ ਪ੍ਰਤੀ ਮੁੱਢਲਾ ਫਰਜ ਅਦਾ ਕਰ ਸਕਦਾ ਹੈ।
ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ ਨੇ ਕਿਹਾ ਕਿ ਦਾਤਾਰ ਐਜੂਕੇਸ਼ਨਲ ਐਂਡ ਇਨਵਾਇਰਮੈਂਟਲ ਟਰੱਸਟ ਅਤੇ ਪੰਜਾਬੀ ਐਡਵੈਂਚਰਰਜ਼ ਵੱਲੋਂ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਲੱਬ ਨੂੰ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ। ਇਸ ਰਾਈਡ ਨੂੰ ਸਫਲ ਬਣਾਉਣ ਵਿੱਚ ਜਸਵੰਤ ਕੌਸ਼ਿਕ, ਫਤਿਹਪਾਲ ਸਿੰਘ ਮੱਲ੍ਹੀ, ਬਲਵਿੰਦਰ ਬਾਵਾ ਅਤੇ ਜਸਪਾਲ ਸੰਧੂ ਨੇ ਮਹੱਤਵਪੂਰਨ ਭੂਮਿਕਾ ਨਿਭਾਈ।
ਇਸ ਦੌਰਾਨ ਗੋ ਗਰੀਨ ਰਾਈਡ ਦੀ ਸ਼ੁਰੂਆਤ ਕ੍ਰਿਸ਼ਨਾ ਆਟੋਮੋਬਾਈਲਜ਼ ਤੋਂ ਸ਼ੁਰੂ ਹੋਈ ਜੋ ਕਿ ਗੁਰਮੁਖੀ ਚੌਕ, ਹਾਜੀ ਰਤਨ ਚੌਕ, ਬੱਸ ਸਟੈਂਡ ਚੌਕ, ਫੌਜੀ ਚੌਕ, ਹਨੂੰਮਾਨ ਚੌਕ, ਬਾਬਾ ਨਾਮਦੇਵ ਚੌਕ, ਰੋਜ਼ ਗਾਰਡਨ, ਭਾਈ ਘਨ੍ਹੱਈਆ ਚੌਕ ਤੋਂ ਹੁੰਦੀ ਹੋਈ ਗਿਲ ਪੱਤੀ ਅਤੇ ਫਿਰ ਪਿੰਡ ਸਿਵੀਆਂ ਪਹੁੰਚੀ। ਸਿਵੀਆਂ ਪਹੁੰਚਣ ‘ਤੇ ਰਾਈਡ ਦਾ ਸਵਾਗਤ ਦਾਤਾਰ ਐਜੂਕੇਸ਼ਨਲ ਐਂਡ ਇਨਵਾਇਰਮੈਂਟਲ ਟਰੱਸਟ ਦੇ ਮੁਖੀ ਬਾਬਾ ਬਲਜੀਤ ਸਿੰਘ ਨੇ ਕੀਤਾ। ਬਾਬਾ ਬਲਜੀਤ ਸਿੰਘ ਨੇ ਮੁੱਖ ਮਹਿਮਾਨ ਨੂੰ ਦਾਤਾਰ ਐਜੂਕੇਸ਼ਨਲ ਐਂਡ ਇਨਵਾਇਰਮੈਂਟਲ ਟਰੱਸਟ ਦੁਆਰਾ ਕੀਤੇ ਜਾ ਰਹੇ ਕੰਮਾਂ ਤੋਂ ਜਾਣੂ ਕਰਵਾਇਆ।
ਇਸ ਰਾਈਡ ਵਿੱਚ ਹੋਰਨਾਂ ਤੋਂ ਇਲਾਵਾ ਸ਼ਬੀਨਾ ਬਰਾੜ, ਪ੍ਰਦੀਪ ਕੌਰ, ਪਰੀ ਸਿੰਗਲਾ, ਸ਼ੀਆ, ਡਾ. ਮਹਿੰਦਰ ਸਿੰਘ ਭੋਲਾ, ਧਰਮਿੰਦਰ ਸਿੰਘ, ਜਸਦੀਪ ਢਿੱਲੋਂ, ਸ਼ੰਮੀ ਸੈਣੀ, ਅਨੀਸ਼ ਗਾਰਗੀ, ਜਗਸੀਰ ਸਿੰਘ ਸਰਾਂ, ਗਗਨਦੀਪ ਗਰਗ, ਡਾ. ਵਿਸ਼ਾਲ, ਪ੍ਰਭਜੋਤ ਸਿੰਘ, ਸੰਨੀ ਸਿੰਘ, ਬੇਅੰਤ ਸਿੰਘ, ਅਮਰਦੀਪ ਸਿੰਘ, ਰਾਕੀ ਸ਼ਰਮਾ, ਐਡਵੋਕੇਟ ਨਵਜਿੰਦਰ ਸਿੰਘ, ਜਤਿੰਦਰ ਸਿੰਘ ਯੋਧਾ, ਹੈਲਿਪ, ਉਦੈ ਚੌਹਾਨ, ਓਮ ਕਰਨ ਸਪਰਾ ਆਦਿ ਨੇ ਸ਼ਮੂਲੀਅਤ ਕੀਤੀ।