ਫਾਜ਼ਿਲਕਾ 10 ਜੂਨ- ਸੂਬਾ ਸਰਕਾਰ ਦੀਆਂ ਗਲਤ ਨੀਤੀਆਂ ਤੇ ਝੁਠੇ ਚੋਣ ਪ੍ਰਚਾਰ ਦੀ ਮਿਸਾਲ ਲੋਕਾਂ ਦੇ ਨਾਲ-ਨਾਲ ਸਮੁਹ ਮੁਲਾਜਮ ਵਰਗ ਨੂੰ ਦੇਖਣ ਨੂੰ ਮਿਲ ਰਹੀ ਹੈ। ਪੰਜਾਬ ਸਰਕਾਰ ਨੇ ਮੁਲਾਜਮਾਂ ਦੀਆਂ ਲੰਬੇ ਸਮੇਂ ਤੋਂ ਬਕਾਇਆ ਪਈਆਂ ਮੰਗਾਂ ਤਾਂ ਕੀ ਮੰਨਣੀਆਂ ਸਗੋਂ ਮੁਲਾਜਮ ਵਰਗ ਨੂੰ ਕੰਮ ਕਰਨ ਦੇ ਬਾਵਜੂਦ ਤਨਖਾਹਾਂ ਤੋਂ ਵਾਂਝਾ ਹੋਣਾ ਪੈ ਰਿਹਾ ਹੈ। ਜੂਨ ਮਹੀਨੇ ਦੀ 10 ਤਰੀਕ ਹੋਣ ਦੇ ਬਾਵਜੂਦ ਅਨੇਕਾ ਵਿਭਾਗੀ ਅਧਿਕਾਰੀ ਤੇ ਕਰਮਚਾਰੀ ਤਨਖਾਹਾਂ ਨੂੰ ਉਡੀਕ ਰਹੇ ਹਨ।ਇਸ ਦੇ ਰੋਸ ਵਜੋਂ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਫਾਜ਼ਿਲਕਾ ਤੇ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਫਾਜ਼ਿਲਕਾ ਵੱਲੋ ਜ਼ਿਲ੍ਹਾ ਪ੍ਰਧਾਨ ਅਮਰਜੀਤ ਚਾਵਲਾ, ਜਨਰਲ ਸਕੱਤਰ ਸੁਖਦੇਵ ਚੰਦ ਅਤੇ ਡੀ.ਸੀ. ਦਫਤਰ ਯੂਨੀਅਨ ਫਾਜ਼ਿਲਕਾ ਦੇ ਪ੍ਰਧਾਨ ਸੁਨੀਲ ਕੁਮਾਰ ਦੀ ਅਗਵਾਈ ਹੇਠ ਸਟਾਫ ਵੱਲੋਂ ਗੇਟ ਰੈਲੀ ਕੀਤੀ ਅਤੇ ਸਰਕਾਰ ਨਾਅਰੇਬਾਜੀ ਕੀਤੀ ਗਈ।
ਸੁਖਦੇਵ ਚੰਦ ਅਤੇ ਸੁਨੀਲ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕਰਮਚਾਰੀਆਂ ਦਾ ਮਿਹਨਤਾਨਾ ਦੇਣ ਦੀ ਬਜਾਏ ਝੂਠਾ ਪ੍ਰਚਾਰ ਕਰ ਵਿਚ ਲਗੀ ਹੋਈ ਹੈ। ਉਨ੍ਹਾਂ ਆਖਿਆ ਕਿ ਇਹ ਕਿਹੋ ਜਿਹਾ ਦਿਨ ਆ ਗਿਆ ਹੈ ਕੰਮ ਕਰਕੇ ਵੀ ਪੈਸੇ ਨਹੀਂ ਮਿਲ ਰਹੇ। ਉਨ੍ਹਾਂ ਕਿਹਾ ਕਿ ਆਪਣੀ ਤਨਖਾਹ ਲਈ ਵੀ ਸਾਨੂੰ ਬਾਹਰ ਸੜਕਾਂ ‘ਤੇ ਆਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਤੇ ਇਕ ਪਾਸ ਸਰਕਾਰ ਮੁਲਾਜਮਾਂ ਦੀ ਤਨਖਾਹਾ ਡਕਾਰ ਕੇ ਦੂਜੇ ਪਾਸੇ ਖਜਾਨਾਂ ਭਰਿਆ ਹੋਇਆ ਹੈ ਝੁਠਾ ਪ੍ਰਚਾਰ ਕਰ ਰਹੀ ਹੈ।
ਨੁਮਾਇੰਦਿਆਂ ਨੇ ਲੋਕਾਂ ਨੂੰ ਪੰਜਾਬ ਸਰਕਾਰ ਦੀ ਅਸਲੀਅਤ ਦਿਖਾਉਦੇ ਕਿਹਾ ਕਿ ਝੁਠੇ ਪ੍ਰਚਾਰ ਵਿਚ ਨਾ ਫਸਿਆ ਜਾਵੇ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੁਲਾਜਮ ਵਿਰੋਧੀ ਸਰਕਾਰ ਹੈ ਤੇ ਦੂਜਿਆਂ ਸੂਬਿਆਂ ਦੇ ਵਿਅਕਤੀ ਇਥੇ ਆ ਕੇ ਪੰਜਾਬ *ਤੇ ਕਬਜਾ ਕਰ ਰਹੇ ਹਨ।ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ 12 ਜੂਨ ਤੱਕ ਤਨਖਾਹ ਜਾਰੀ ਨਾ ਹੋਣ ਦੀ ਸੂਰਤ ਵਿਚ ਜ਼ਿਲ੍ਹਾ ਫਾਜ਼ਿਲਕਾ ਦਾ ਸਮੁੱਚਾ ਸਟਾਫ ਕਲਮ ਛੋੜ ਹੜਤਾਲ *ਤੇ ਜਾਵੇਗਾ ਤੇ ਸੂਬਾ ਬਾਡੀ ਦੇ ਧਿਆਨ ਵਿਚ ਲਿਆਂਦਾ ਜਾਵੇਗਾ ਤੇ ਹੋਰਨਾ ਜ਼ਿਲ੍ਹਾ ਯੁਨੀਅਨਾਂ ਨੂੰ ਇਸ ਸੰਘਰਸ਼ ਨਾਲ ਜੋੜਿਆ ਜਾਵੇਗਾ।