ਪਟਿਆਲਾ, 10 ਜੂਨ- ਮਿੰਨੀ ਸਕੱਤਰੇਤ ਵਿਚ ਸਥਿਤ ਡੀਸੀ ਦਫਤਰ ਦੀ ਸਿਖਰਲੀ ਇਮਾਰਤ ਵਿੱਚ ਪਏ ਰਿਕਾਰਡ ਨੂੰ ਅੱਗ ਲੱਗਣ ਦੀ ਖਬਰ ਆ ਰਹੀ ਹੈ।
ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਪੁੱਜ ਗਈ। ਅੱਗ ਉਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਭਾਵੇਂ ਅੱਗ ਲੱਗਣ ਕਰਕੇ ਹੋਏ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ, ਪਰ ਚੌਥੀ ਮੰਜ਼ਿਲ ‘ਤੇ ਰਿਕਾਰਡ ਰੂਮ ਵਿੱਚ ਅੱਗ ਲੱਗਣ ਨਾਲ ਕਾਫੀ ਰਿਕਾਰਡ ਸੜ ਗਿਆ ਹੈ।