Menu

ਹਰਚੰਦ ਸਿੰਘ ਬਰਸਟ ਨੇ ‘ਆਪ’ ਦੇ ਪੁਰਾਣੇ ਵਲੰਟੀਅਰਾਂ ਨੂੰ ਕੀਤਾ ਲਾਮਬੰਦ

ਚੰਡੀਗੜ੍ਹ, 5 ਜੂਨ, 2025  – ਆਮ ਆਦਮੀ ਪਾਰਟੀ (ਆਪ), ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ  ਹਰਚੰਦ ਸਿੰਘ ਬਰਸਟ ਵੱਲੋਂ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਵਿੱਚ ‘ਆਪ’ ਉਮੀਦਵਾਰ ਸੰਜੀਵ ਅਰੋੜਾ ਦੇ ਪੱਖ ਵਿੱਚ ਜੋਰਾਂ-ਸ਼ੋਰਾਂ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸੇ ਤਹਿਤ  ਬਰਸਟ ਵੱਲੋਂ ਅੱਜ ਪਾਰਟੀ ਦੇ ਪੁਰਾਣੇ ਵਲੰਟੀਅਰ ਸਾਥੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸੰਜੀਵ ਅਰੋੜਾ ਦੇ ਹੱਕ ਵਿੱਚ ਲਾਮਬੰਦ ਕੀਤਾ ਗਿਆ।

ਇਸ ਦੌਰਾਨ  ਬਰਸਟ ਨੇ ਕਿਹਾ ਕਿ ‘ਆਪ’ ਉਮੀਦਵਾਰ ਸੰਜੀਵ ਅਰੋੜਾ ਸੂਝਵਾਨ, ਇਮਾਨਦਾਰ ਅਤੇ ਲੋਕਾਂ ਨਾਲ ਜੁੜੇ ਹੋਏ ਵਿਅਕਤੀ ਹਨ। ਬਤੌਰ ਰਾਜ ਸਭਾ ਮੈਂਬਰ ਰਹਿੰਦਿਆਂ ਸੰਜੀਵ ਅਰੋੜਾ ਹਮੇਸ਼ਾ ਲੁਧਿਆਣਾ ਵਾਸੀਆਂ ਅਤੇ ਪੰਜਾਬ ਵਾਸੀਆਂ ਲਈ ਆਵਾਜ਼ ਚੁੱਕਦੇ ਆ ਰਹੇ ਹਨ। ਸੰਜੀਵ ਅਰੋੜਾ ਦਾ ਲੋਕਾਂ ਨਾਲ ਇੰਨਾ ਜੁੜਾਅ ਅਤੇ ਜਮੀਨੀ ਪੱਧਰ ਤੇ ਇਨ੍ਹਾਂ ਸਰਗਰਮ ਹੋਣਾ ਬਹੁਤ ਹੀ ਸ਼ਲਾਘਾਯੋਗ ਹੈ।

ਉਨ੍ਹਾਂ ਕਿਹਾ ਕਿ ਸੰਜੀਵ ਅਰੋੜਾ ਪ੍ਰਤੀ ਲੋਕਾਂ ਦੇ ਪਿਆਰ ਅਤੇ ਵਿਸ਼ਵਾਸ ਨੂੰ ਦੇਖਦਿਆਂ ਇਹ ਯਕੀਨ ਹੋ ਗਿਆ ਹੈ ਕਿ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਵੱਡੇ ਅੰਤਰ ਨਾਲ ਜਿੱਤ ਹਾਸਲ ਕਰੇਗੀ। ਉਨ੍ਹਾਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਲੋਕ ਭਲਾਈ ਦੇ ਕਾਰਜਾਂ ਬਾਰੇ ਵਿਸਥਾਰ ਨਾਲ ਦੱਸਿਆ।

ਸੂਬਾ ਜਨਰਲ ਸਕੱਤਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਪਣੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਮਿਸਾਲੀ ਕਾਰਜ ਕੀਤੇ ਗਏ ਹਨ ਅਤੇ ਹਰ ਖੇਤਰ ਵਿੱਚ ਬਹੁਤ ਸੁਧਾਰ ਕੀਤੇ ਗਏ ਹਨ। ਲੋਕਾਂ ਨੂੰ 600 ਯੂਨੀਟ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ। ਖੇਤਾਂ ਨੂੰ ਨਹਿਰਾਂ ਦਾ ਪਾਣੀ ਮਿਲ ਰਿਹਾ ਹੈ। ਸਰਕਾਰ ਵੱਲੋਂ ਨੌਜਵਾਨਾਂ ਨੂੰ ਬਿਨਾਂ ਕਿਸੇ ਰਿਸ਼ਵਤ ਜਾਂ ਸਿਫਾਰਸ਼ ਤੋਂ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਸਿੱਖਿਆ, ਸਿਹਤ, ਪ੍ਰਸ਼ਾਸਨਿਕ ਸੁਧਾਰ ਸਮੇਤ ਹਰ ਖੇਤਰ ਵਿੱਚ ਕਾਰਜ ਕੀਤੇ ਜਾ ਰਹੇ ਹਨ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਿਸ਼ੇਸ਼ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਹੈ, ਜਿਸ ਦੇ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਲੋਕਾਂ ਵੱਲੋਂ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ।

ਬਰਸਟ ਨੇ ਪਾਰਟੀ ਵਲੰਟੀਅਰਾਂ ਨੂੰ ਸੰਜੀਵ ਅਰੋੜਾ ਦੀ ਜਿੱਤ ਲਈ ਪੂਰੀ ਲਗਨ ਅਤੇ ਯੋਜਨਾਬੱਧ ਤਰੀਕੇ ਨਾਲ ਕੰਮ ਕਰਨ ਦੀ ਅਪੀਲ ਕੀਤੀ ਅਤੇ ਬੂਥ ਪੱਧਰ ਤੇ ਘਰ-ਘਰ ਜਾ ਕੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ, ਲੋਕ ਭਲਾਈ ਦੇ ਕਾਰਜਾਂ ਅਤੇ ਸੰਜੀਵ ਅਰੋੜਾ ਵੱਲੋਂ ਕੀਤੇ ਕਾਰਜਾਂ ਬਾਰੇ ਪ੍ਰਚਾਰ ਕਰਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਲੋਕ ਸਭਾ ਇੰਚਾਰਜ ਸ਼ਰਨਪਾਲ ਸਿੰਘ ਮੱਕੜ, ਵਾਰਡ ਨੰ. 64 ਤੋਂ ਗੁਰਮੀਤ ਸਿੰਘ, ਵਾਰਡ ਨੰ. 62 ਤੋਂ ਬਲਰਾਜ ਸਿੰਘ, ਵਾਰਡ ਨੰ. 65 ਤੋਂ ਬਲਜਿੰਦਰ ਕੌਰ, ਸੋਮਪਾਲ, ਕਰਨ ਸਿੰਘ ਭੱਲਾ, ਤਿਰਲੋਚਨ ਸਿੰਘ ਬੇਦੀ, ਅਮਨਦੀਪ ਸਿੰਘ ਬੇਦੀ, ਜਸਪਾਲ ਦੱਤਾ ਸਮੇਤ ਹੋਰ ਵੀ ਵਲੰਟੀਅਰ ਮੌਜੂਦ ਰਹੇ।

ਅਸਮਾਨੀ ਬਿਜਲੀ ਡਿੱਗਣ ਕਾਰਨ 20 ਲੋਕਾਂ ਦੀ…

ਪਟਨਾ, 17 ਜੁਲਾਈ-ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦੇ ਕਈ ਨੀਵੇਂ ਇਲਾਕਿਆਂ ਵਿੱਚ ਹੜ੍ਹ ਦੀ ਸਥਿਤੀ ਹੈ। ਝਾਰਖੰਡ ਤੋਂ ਮੀਂਹ ਦਾ…

ਈ.ਡੀ. ਵੱਲੋਂ ਰਾਬਰਟ ਵਾਡਰਾ ਵਿਰੁੱਧ…

ਨਵੀਂ ਦਿੱਲੀ, 17 ਜੁਲਾਈ-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ…

ਬੰਗਲਾਦੇਸ਼ ‘ਚ ਐਨਸੀਪੀ ਦੀ ਰੈਲੀ…

ਢਾਕਾ, 17 ਜੁਲਾਈ-ਬੰਗਲਾਦੇਸ਼ ਦੇ ਗੋਪਾਲਗੰਜ ਸ਼ਹਿਰ ਵਿੱਚ…

ਹਰਿਆਣਵੀ ਗਾਇਕ ਫਾਜ਼ਿਲਪੁਰੀਆ ‘ਤੇ ਗੋਲੀਬਾਰੀ…

ਹਰਿਆਣਾ, 17 ਜੁਲਾਈ : ਹਰਿਆਣਵੀ ਗਾਇਕ ਰਾਹੁਲ…

Listen Live

Subscription Radio Punjab Today

Subscription For Radio Punjab Today

ਇਰਾਕ: ਸ਼ਾਪਿੰਗ ਮਾਲ ’ਚ ਲੱਗੀ ਅੱਗ, 50…

ਬਗਦਾਦ, 17 ਜੁਲਾਈ-ਇਰਾਕ ਦੇ ਅਲ ਕਟੁ ਸ਼ਹਿਰ ਦੀ ਸੁਪਰਮਾਰਕੀਟ ਵਿੱਚ ਅੱਗ ਲੱਗਣ ਕਾਰਨ ਇਕ ਵੱਡਾ ਹਾਦਸਾ ਵਾਪਰਨ ਦੀ ਦੁੱਖਦਾਈ…

ਗੁਜਰਾਤੀ ਨੇ ਲਾਈ ਅਮਰੀਕਾ ‘ਚ…

ਅਮਰੀਕਾ, 17ਜੁਲਾਈ -ਅਮਰੀਕਾ  ਦੇ ਸੂਬੇ ਲੁਈਸਿਆਨਾ ਪੁਲਿਸ…

ਦਿੱਲੀ ਤੋਂ ਗੋਆ ਜਾ ਰਹੀ…

ਮੁੰਬਈ ,16 ਜੁਲਾਈ – ਦਿੱਲੀ ਤੋਂ ਗੋਆ…

ਸ਼ੁਭਾਂਸ਼ੂ ਸ਼ੁਕਲਾ  ਸਮੇਤ ਚਾਰ ਪੁਲਾੜ…

ਕੈਲੇਫੋਰਨੀਆ, 15 ਜੁਲਾਈ- ਸ਼ੁਭਾਂਸ਼ੂ ਸ਼ੁਕਲਾ  ਸਮੇਤ ਚਾਰ…

Our Facebook

Social Counter

  • 49517 posts
  • 0 comments
  • 0 fans