IPL 2025 : ਪੰਜਾਬ ਨੇ ਐਤਵਾਰ ਰਾਤ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਉਹ ਕੀਤਾ ,ਜੋ 11 ਸਾਲਾਂ ਤੋਂ ਨਹੀਂ ਹੋਇਆ ਸੀ। IPL 2025 ਦੇ ਕੁਆਲੀਫਾਇਰ-2 ਮੈਚ ਵਿੱਚ ਪੰਜਾਬ ਕਿੰਗਜ਼ ਨੇ ਐਤਵਾਰ ਨੂੰ ਮੁੰਬਈ ਇੰਡੀਅਨਜ਼ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ। ਪੰਜਾਬ ਦੀ ਟੀਮ 11 ਸਾਲਾਂ ਬਾਅਦ IPL ਦਾ ਖਿਤਾਬੀ ਮੈਚ ਖੇਡੇਗੀ, ਜਿੱਥੇ ਇਸਦਾ ਸਾਹਮਣਾ 3 ਜੂਨ ਨੂੰ RCB ਨਾਲ ਹੋਵੇਗਾ। ਕਪਤਾਨ ਸ਼੍ਰੇਅਸ ਅਈਅਰ ਨੇ ਪੰਜਾਬ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਟੀਮ ਨੂੰ ਕੁਆਲੀਫਾਇਰ 2 ਵਿੱਚ ਮੁੰਬਈ ਇੰਡੀਅਨਜ਼ ‘ਤੇ ਰੋਮਾਂਚਕ ਜਿੱਤ ਦਿਵਾਈ। ਪੰਜਾਬ ਦੀ ਟੀਮ 11 ਸਾਲਾਂ ਬਾਅਦ IPL ਦੇ ਫਾਈਨਲ ਵਿੱਚ ਪਹੁੰਚ ਗਈ ਹੈ।
ਪ੍ਰੀਤੀ ਜ਼ਿੰਟਾ ਦਾ ਸ਼ਾਨਦਾਰ ਜਸ਼ਨ
ਪ੍ਰੀਤੀ ਨੇ ਕਿਸ ਨੂੰ ਅੱਖ ਮਾਰੀ?
ਦਰਅਸਲ, ਇਹ ਘਟਨਾ ਮੈਚ ਤੋਂ ਬਾਅਦ ਵਾਪਰੀ। ਮਸ਼ਹੂਰ ਅਦਾਕਾਰਾ ਅਤੇ ਪੰਜਾਬ ਕਿੰਗਜ਼ ਦੀ ਸਹਿ-ਮਾਲਕ ਪ੍ਰੀਤੀ ਜ਼ਿੰਟਾ ਮੈਦਾਨ ਵਿੱਚ ਪਹੁੰਚੀ। ਉਹ ਜਿੱਤ ਤੋਂ ਬਾਅਦ ਬਹੁਤ ਉਤਸ਼ਾਹਿਤ ਦਿਖਾਈ ਦੇ ਰਹੀ ਸੀ। ਉਹ ਆਪਣੀ ਟੀਮ ਦੇ ਖਿਡਾਰੀਆਂ ਦੇ ਪ੍ਰਦਰਸ਼ਨ ਤੋਂ ਬਹੁਤ ਖੁਸ਼ ਦਿਖਾਈ ਦੇ ਰਹੀ ਸੀ। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ,ਜਿਸ ਵਿੱਚ ਉਹ ਇੱਕ ਖਿਡਾਰੀ ਨੂੰ ਅੱਖ ਮਾਰਦੀ ਦਿਖਾਈ ਦੇ ਰਹੀ ਹੈ। ਵੀਡੀਓ ਵਿੱਚ ਦਿਖਾਈ ਦੇ ਰਹੀ ਖਿਡਾਰੀ ਦੇ 19 ਨੰਬਰ ਦੀ ਜਰਸੀ ਪਹਿਨੀ ਹੋਈ ਸੀ।
ਨੇਹਲ ਵਢੇਰਾ ਨੂੰ ਅੱਖ ਮਾਰੀ?
ਇਸ ਦੌਰਾਨ ਪ੍ਰੀਤੀ ਜ਼ਿੰਟਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਉਹ ਵੀਡੀਓ ਮੈਚ ਤੋਂ ਬਾਅਦ ਪੇਸ਼ਕਾਰੀ ਦੇ ਸਮੇਂ ਦਾ ਹੈ। ਪ੍ਰੀਤੀ ਆਪਣੇ ਬਹੁਤ ਤੇਜ਼ੀ ਨਾਲ ਵਾਲਾਂ ਨੂੰ ਝਟਕਦੇ ਹੋਏ ਨਜ਼ਰ ਆਈ ਹੈ। ਓਥੇ ਹੀ ਪੰਜਾਬ ਕਿੰਗਜ਼ ਦਾ ਨੌਜਵਾਨ ਬੱਲੇਬਾਜ਼ ਨੇਹਲ ਵਢੇਰਾ ਖੜ੍ਹਾ ਸੀ। ਆਪਣੇ ਵਾਲਾਂ ਨੂੰ ਸੰਭਾਲਦੇ ਹੋਏ ਪ੍ਰੀਤੀ ਜ਼ਿੰਟਾ ਨੇ ਅੱਖ ਮਾਰੀ ਅਤੇ ਅੱਗੇ ਵਧ ਗਈ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਉਸਨੇ ਨੇਹਲ ਵਢੇਰਾ ਨੂੰ ਅੱਖ ਮਾਰੀ ਜਾਂ ਉਸਦੇ ਪਿੱਛੇ ਕੋਈ ਹੋਰ ਸੀ। ਹਾਲਾਂਕਿ, ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਸ਼ੇਅਰ ਕੀਤਾ ਜਾ ਰਿਹਾ ਹੈ।
ਮੈਦਾਨ ਵਿੱਚ ਪਹੁੰਚਣ ਤੋਂ ਬਾਅਦ ਪ੍ਰੀਤੀ ਨੇ ਕਪਤਾਨ ਸ਼੍ਰੇਅਸ ਅਈਅਰ ਅਤੇ ਮੁੱਖ ਕੋਚ ਰਿੱਕੀ ਪੋਂਟਿੰਗ ਨੂੰ ਜੱਫੀ ਪਾਈ ਅਤੇ ਦੋਵਾਂ ਨਾਲ ਥੋੜ੍ਹੀ ਜਿਹੀ ਗੱਲਬਾਤ ਵੀ ਕੀਤੀ। ਪੋਂਟਿੰਗ ਅਤੇ ਅਈਅਰ ਦੋਵੇਂ ਇਸ ਸੀਜ਼ਨ ਵਿੱਚ ਟੀਮ ਨਾਲ ਜੁੜੇ ਹੋਏ ਹਨ। ਦਿੱਲੀ ਕੈਪੀਟਲਜ਼ ਤੋਂ ਹਟਾਏ ਜਾਣ ਤੋਂ ਬਾਅਦ ਪੰਜਾਬ ਕਿੰਗਜ਼ ਨੇ ਰਿੱਕੀ ਪੋਂਟਿੰਗ ਨੂੰ ਆਪਣਾ ਮੁੱਖ ਕੋਚ ਬਣਾਇਆ। ਸ਼੍ਰੇਅਸ ਅਈਅਰ ਨੂੰ ਪੰਜਾਬ ਨੇ ਨਿਲਾਮੀ ਵਿੱਚ 26.75 ਕਰੋੜ ਵਿੱਚ ਖਰੀਦਿਆ। ਪੋਂਟਿੰਗ ਅਤੇ ਅਈਅਰ ਦੀ ਜੋੜੀ ਹੁਣ ਪੰਜਾਬ ਨੂੰ ਆਪਣਾ ਪਹਿਲਾ ਖਿਤਾਬ ਦਿਵਾਉਣ ਤੋਂ ਇੱਕ ਕਦਮ ਦੂਰ ਹੈ।