
ਇਸ ਮੌਕੇ ਐਸਡੀਐਮ ਨੇ ਦੱਸਿਆ ਕਿ ਇਹ ਮੌਕ ਡਰਿੱਲ ਭਾਰਤ ਸਰਕਾਰ ਦੇ ਨਿਰਦੇਸ਼ਾਂ ਤਹਿਤ ਅਤੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਦੇਣ ਅਤੇ ਕਿਸੇ ਐਮਰਜੈਂਸੀ ਸਥਿਤੀ ਵਿਚ ਬਚਾਅ ਕਾਰਜਾਂ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ਕਰਵਾਈ ਗਈ ਹੈ।
ਇਹ ਮੌਕ ਡਰਿੱਲ ਸਿਵਲ ਡਿਫੈਂਸ, ਸਿਹਤ ਵਿਭਾਗ, ਪੁਲਿਸ ਵਿਭਾਗ ਤੇ ਹੋਰਨਾਂ ਵਿਭਾਗਾਂ ਦੇ ਸਹਿਯੋਗ ਨਾਲ ਕਰਵਾਈ ਗਈ ਜਿਸ ਵਿੱਚ ਸਾਇਰਨ ਵੱਜਣ ਬਾਰੇ, ਸਾਇਰਨ ਵੱਜਣ ‘ਤੇ ਜ਼ਿਲ੍ਹਾ ਵਾਸੀਆਂ ਨੇ ਕਿਵੇਂ ਅਤੇ ਕਿੱਥੇ ਇਕੱਠੇ ਹੋਣਾ ਹੈ, ਸਿਹਤ ਵਿਭਾਗ ਸਣੇ ਹੋਰ ਵਿਭਾਗਾਂ ਦੀ ਭੂਮਿਕਾ ਬਾਰੇ, ਬਚਾਅ ਕਾਰਜਾਂ ਵਿਚ ਸਿਵਲ ਡਿਫੈਂਸ ਦੀ ਭੂਮਿਕਾ ਆਦਿ ਬਾਰੇ ਦੱਸਿਆ ਗਿਆ।
ਇਸ ਮੌਕੇ ਦੱਸਿਆ ਕਿ ਅੱਗ ਲੱਗਣ ਦੀ ਸਥਿਤੀ ‘ਚ ਉਸ ਨੂੰ ਕਿਵੇਂ ਬੁਝਾਉਣਾ ਹੈ ਅਤੇ ਅੱਗ ਕਾਰਨ ਜ਼ਖਮੀ ਹੋਏ ਪੀੜਤ ਲੋਕਾਂ ਨੂੰ ਦਿੱਤੀ ਜਾਣ ਵਾਲੀ ਮੁਢਲੀ ਸਹਾਇਤਾ ਦੀ ਸਿਖਲਾਈ ਦਿੱਤੀ ਗਈ।
ਇਸ ਮੌਕੇ ਉਹਨਾਂ ਦੱਸਿਆ ਕਿ ਇਹ ਇਕ ਮੌਕ ਡਰਿੱਲ ਭਾਵ ਅਭਿਆਸ ਹੈ, ਇਸ ਤੋਂ ਘਬਰਾਉਣਾ ਨਹੀਂ ਬਲਕਿ ਕਿਸੇ ਐਮਰਜੈਂਸੀ ਸਥਿਤੀ ਨਾਲ ਕਿਵੇਂ ਨਜਿੱਠਣ ਹੈ, ਉਸਦੀ ਸਿਖਲਾਈ ਹਾਸਲ ਕਰਨੀ ਹੈ।
ਇਸ ਮੌਕੇ ਐਸਡੀਐਮ ਬਲਕਰਨ ਸਿੰਘ ਮਾਹਲ ਨੇ ਦੱਸਿਆ ਕਿ ਅੱਜ ਸ਼ਾਮ 8:30 ਤੋਂ 8:40 ਵਜੇ ਤੱਕ ਬਲੈਕ ਆਊਟ ਦਾ ਅਭਿਆਸ ਹੋਵੇਗਾ। ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਸੰਭਾਵੀ ਸਥਿਤੀ ਦੇ ਦੌਰਾਨ ਸਾਈਰਨ ਵਜਾਇਆ ਜਾਵੇਗਾ। ਇਸ ਮੌਕੇ ਆਪੋ ਆਪਣੇ ਘਰਾਂ ਦੀਆਂ ਸਾਰੀਆਂ ਲਾਈਟਾਂ ਬੰਦ ਕੀਤੀਆਂ ਜਾਣ। ਇਸ ਮੌਕੇ ਉਹਨਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿਹਾ ਕਿ ਗੰਭੀਰ ਸਥਿਤੀ ਦੇ ਦੌਰਾਨ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਹੈਲਪਲਾਈਨ ਨੰਬਰ 0164-2862100 ਤੇ 2862101 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਉਹਨਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਐਮਰਜੈਂਸੀ ਸਥਿਤੀ ਵਿਚ ਅਫਵਾਹਾਂ ਤੋਂ ਬਚਿਆ ਜਾਵੇ ਅਤੇ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਮੇਂ ਸਮੇਂ ‘ਤੇ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਇਸ ਮੌਕੇ ਐਨਸੀਸੀ, ਐਨਐਸਐਸ ਅਤੇ ਸਿਵਿਲ ਡਿਫੈਂਸ ਦੇ ਨੁਮਾਇੰਦੇ ਆਦਿ ਹਾਜ਼ਰ ਸਨ।