Menu

ਪਾਣੀ ਦੇ ਮੁੱਦੇ ‘ਤੇ ਬੀਬੀਐਮਬੀ ਅਤੇ ਹਰਿਆਣਾ ਨੂੰ ਹਾਈ ਕੋਰਟ ਦੇ ਨੋਟਿਸ ਦਾ ‘ਆਪ’ ਮੰਤਰੀਆਂ ਨੇ ਕੀਤਾ ਸਵਾਗਤ

ਚੰਡੀਗੜ੍ਹ, 14 ਮਈ- ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਅਤੇ ਕੈਬਨਿਟ ਮੰਤਰੀਆਂ ਨੇ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਮੁੱਦੇ ‘ਤੇ ਪੰਜਾਬ ਦੇ ਹੱਕ ਵਿੱਚ ਟਿੱਪਣੀ ਕਰਨ ਲਈ ਹਾਈ ਕੋਰਟ ਦੀ ਪ੍ਰਸ਼ੰਸਾ ਕੀਤੀ ਅਤੇ ਅਦਾਲਤ ਦਾ ਧੰਨਵਾਦ ਕੀਤਾ।

‘ਆਪ’ ਆਗੂਆਂ ਅਤੇ ਮੰਤਰੀਆਂ ਨੇ ਆਪਣੇ ਟਵਿੱਟਰ (x) ਅਕਾਊਂਟਾਂ ‘ਤੇ “ਪੰਜਾਬ ਦਾ ਪਾਣੀ ਪੰਜਾਬ ਦਾ ਹੱਕ” ਹੈਸ਼ਟੈਗ ਨਾਲ ਹਾਈ ਕੋਰਟ ਦੇ ਫੈਸਲੇ ‘ਤੇ ਪ੍ਰਤੀਕਿਰਿਆ ਦਿੱਤੀ ਅਤੇ ਪੰਜਾਬ ਦੇ ਪਾਣੀ ਅਤੇ ਕੁਦਰਤੀ ਸਰੋਤਾਂ ਦੀ ਰੱਖਿਆ ਲਈ ‘ਆਪ’ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ।

ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਟਵੀਟ ਕੀਤਾ, “ਬੀਜੇਪੀ ਤੇ ਬੀਬੀਐਮਬੀ ਦੀ ਧੱਕੇਸ਼ਾਹੀ ‘ਤੇ ਲੱਗੀ ਬ੍ਰੇਕ!
ਹਾਈਕੋਰਟ ਨੇ ਬੀਬੀਐਮਬੀ ਤੋਂ ਸਪੱਸ਼ਟ ਪੁੱਛਿਆ—ਹਰਿਆਣੇ ਨੂੰ ਵਾਧੂ ਪਾਣੀ ਦੀ ਲੋੜ ਕਿਉਂ?
ਸੀਐਮ ਭਗਵੰਤ ਮਾਨ ਜੀ ਦੀ ਅਗਵਾਈ ‘ਚ ਹੁਣ ਪੰਜਾਬ ਦੇ ਹੱਕਾਂ ‘ਤੇ ਡਾਕਾ ਮਾਰਨਾ ਮੁਸ਼ਕਿਲ ਹੀ ਨਹੀਂ ਨਾ-ਮੁਮਕਿਨ ਹੈ। ਪੰਜਾਬ ਦੇ ਹੱਕਾਂ ਦੀ ਰਾਖੀ ਸੀਐਮ ਸਾਬ੍ਹ ਆਪ ਅੱਗੇ ਹੋ ਕੇ ਕਰਦੇ ਹਨ।”

ਕੁਲਦੀਪ ਧਾਲੀਵਾਲ- ਪੰਜਾਬ ਦੇ ਹੱਕ ਦੀ ਆਵਾਜ਼ ਇੱਕ ਵਾਰ ਫਿਰ ਹੋਈ ਬੁਲੰਦ! ਪਾਣੀਆਂ ਦੇ ਮੁੱਦੇ ‘ਚ ਅੱਜ ਹਾਈਕੋਰਟ ਨੇ ਹਰਿਆਣਾ ਤੇ ਬੀਬੀਐਮਬੀ ‘ਤੇ ਚੁੱਕੇ ਸਵਾਲ—ਪੁੱਛਿਆ ਕਿ ਵਾਧੂ ਪਾਣੀ ਦੀ ਲੋੜ ਕਿਉਂ? ਮਾਨ ਸਰਕਾਰ ਵੱਲੋਂ ਪੰਜਾਬ ਦੇ ਹੱਕਾਂ ਦੀ ਜੰਗ ਇਸੇ ਤਰਾਂ ਜਾਰੀ ਰਹੇਗੀ, ਪੰਜਾਬ ਦੇ ਹੱਕਾਂ ਨੂੰ ਕਿਸੇ ਵੀ ਕੀਮਤ ‘ਤੇ ਖੋਹਣ ਨਹੀਂ ਦੇਵਾਂਗੇ।

ਬਲਜੀਤ ਕੌਰ – “ਆਖ਼ਰ ਸੱਚ ਦੀ ਹੋਈ ਜਿੱਤ
ਪੰਜਾਬ ਦੇ ਹੱਕਾਂ ‘ਤੇ ਹੁਣ ਹੋਰ ਡਾਕਾ ਬਰਦਾਸ਼ਤ ਨਹੀਂ,  ਹਾਈਕੋਰਟ ਨੇ ਪੰਜਾਬ ਨੂੰ ਪਾਣੀਆਂ ‘ਤੇ ਇਨਸਾਫ਼ ਦਿੰਦਿਆਂ ਬੀਬੀਐਮਬੀ ਤੋਂ ਮੰਗਿਆ ਜਵਾਬ—ਕਿਉਂ ਚਾਹੀਦਾ ਹਰਿਆਣੇ ਨੂੰ ਵਾਧੂ ਪਾਣੀ। ਕੇਂਦਰ ਦੀ ਬੀਜੇਪੀ ਦੀਆਂ ਧੱਕੇਸ਼ਾਹੀਆਂ ਹੁਣ ਪੰਜਾਬ ‘ਚ ਨਹੀਂ ਚੱਲਣਗੀਆਂ”

ਹਰਭਜਨ ਸਿੰਘ ਈਟੀਓ – ” ਹਾਈ ਕੋਰਟ ਨੇ ਪੰਜਾਬ ਦੇ ਪਾਣੀਆਂ ਬਾਰੇ ਸਾਡੇ ਮੁੱਖ ਮੰਤਰੀ ਦੇ ਦਾਅਵਿਆਂ ਨੂੰ ਸਹੀ ਠਹਿਰਾਇਆ ਅਤੇ ਹਰਿਆਣਾ ਅਤੇ ਬੀਬੀਐਮਬੀ ਤੋਂ ਜਵਾਬ ਮੰਗਿਆ ਕਿ ਹਰਿਆਣਾ ਨੂੰ ਵਾਧੂ ਪਾਣੀ ਦੀ ਲੋੜ ਕਿਉਂ ਹੈ? ਇਹ ਫੈਸਲਾ ਪੂਰੀ ਤਰ੍ਹਾਂ ਪੰਜਾਬ ਦੇ ਹੱਕ ਵਿੱਚ ਹੈ। ਪੰਜਾਬ ਦੇ ਹੱਕਾਂ ਲਈ ਸਾਡੀ ਲੜਾਈ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹੇਗੀ!”

ਲਾਲਜੀਤ ਭੁੱਲਰ – “ਪੰਜਾਬ ਦੇ ਹੱਕ ਦੀ ਆਵਾਜ਼ ਇੱਕ ਵਾਰ ਫਿਰ ਹੋਈ ਬੁਲੰਦ! ਪਾਣੀਆਂ ਦੇ ਮੁੱਦੇ ‘ਚ ਅੱਜ ਹਾਈਕੋਰਟ ਨੇ ਹਰਿਆਣਾ ਤੇ ਬੀਬੀਐਮਬੀ ‘ਤੇ ਚੁੱਕੇ ਸਵਾਲ—ਪੁੱਛਿਆ ਕਿ ਵਾਧੂ ਪਾਣੀ ਦੀ ਲੋੜ ਕਿਉਂ? ਮਾਨ ਸਰਕਾਰ ਵੱਲੋਂ ਪੰਜਾਬ ਦੇ ਹੱਕਾਂ ਦੀ ਜੰਗ ਇਸੇ ਤਰਾਂ ਜਾਰੀ ਰਹੇਗੀ, ਪੰਜਾਬ ਦੇ ਹੱਕਾਂ ਨੂੰ ਕਿਸੇ ਵੀ ਕੀਮਤ ‘ਤੇ ਖੋਹਣ ਨਹੀਂ ਦੇਵਾਂਗੇ”

ਡਾ. ਰਵਜੋਤ – “ਸੱਚ ਤੇ ਇਮਾਨਦਾਰੀ ਦੀ ਜਿੱਤ
ਮਾਣਯੋਗ ਹਾਈਕੋਰਟ ਨੇ ਪੰਜਾਬ ਸਰਕਾਰ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਹਰਿਆਣੇ ਤੇ BBMB ਤੋਂ ਮੰਗਿਆ ਸਪਸ਼ਟੀਕਰਨ, ਕਿਉਂ ਚਾਹੀਦਾ ਹੈ ਹਰਿਆਣੇ ਨੂੰ ਵਾਧੂ ਪਾਣੀ। ਇਹ ਜਿੱਤ ਹੈ ਆਮ ਲੋਕਾਂ ਤੇ ਉਹਨਾਂ ਦੀ ਚੁਣੀ ਸਰਕਾਰ ਦੀ, ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਵਚਨਬੱਧ ਮਾਨ ਸਰਕਾਰ!”

ਮੋਹਿੰਦਰ ਭਗਤ- ” ਹੱਕ ਤੇ ਸੱਚ ਦੀ ਜਿੱਤ
ਮਾਣਯੋਗ ਹਾਈਕੋਰਟ ਨੇ ਹਰਿਆਣੇ ਤੇ ਬੀਬੀਐਮਬੀ ਤੋਂ ਜਵਾਬ ਮੰਗਿਆ ਹੈ, ਆਖ਼ਰ ਹਰਿਆਣੇ ਨੂੰ ਵਾਧੂ ਪਾਣੀ ਦੀ ਲੋੜ ਕਿਉਂ??ਪੰਜਾਬ ਦੇ ਹੱਕਾਂ ‘ਤੇ ਹੁਣ ਬੀਜੇਪੀ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ, ਪੰਜਾਬ ਦੇ ਹੱਕਾਂ ਦੀ ਰਾਖੀ ਲਈ ਮਾਨ ਸਰਕਾਰ ਵੱਚਨਬੱਧ ਹੈ”

ਬਰਿੰਦਰ ਗੋਇਲ – “ਪਾਣੀ ਪੰਜਾਬ ਦਾ ਸੀ, ਹੈ, ਤੇ ਰਹੇਗਾ!ਹਾਈਕੋਰਟ ਦੇ ਫ਼ੈਸਲੇ ਨੇ ਸਾਫ਼ ਕਰ ਦਿੱਤਾ ਕਿ ਪੰਜਾਬ ਦਾ ਪਾਣੀ ਧੱਕੇ ਨਾਲ ਹਰਿਆਣੇ ਨੂੰ ਨਹੀਂ ਦਿੱਤਾ ਜਾ ਸਕਦਾ। ਸੀਐਮ ਭਗਵੰਤ ਮਾਨ ਜੀ ਦੀ ਅਗਵਾਈ ਹੇਠ ਅਸੀ ਪੰਜਾਬ ਦੇ ਪਾਣੀ ਦੀ ਇੱਕ ਬੂੰਦ ਵੀ ਨਹੀ ਦੇਵਾਗੇ”

ਹਰਦੀਪ ਸਿੰਘ ਮੁੰਡੀਆਂ – “ਪੰਜਾਬ ਦੇ ਹੱਕ ਹੁਣ ਸੁਰੱਖਿਅਤ।  ਹਾਈਕੋਰਟ ਵੱਲੋਂ ਬੀਬੀਐਮਬੀ ਤੋਂ ਪਾਣੀ ਦੇ ਮੁੱਦੇ ’ਤੇ ਜਵਾਬ ਤਲਬ—ਹਰਿਆਣੇ ਨੂੰ ਵਾਧੂ ਪਾਣੀ ਕਿਉਂ?? ਮੁੱਖ ਮੰਤਰੀ ਭਗਵੰਤ ਮਾਨ  ਦੀ ਅਗਵਾਈ ਵਿੱਚ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ ਲਗਾਤਾਰ ਜਾਰੀ ਰਹੇਗੀ”

DGCA ਦਾ ਵੱਡਾ ਫ਼ੈਸਲਾ, ਸਾਰੇ ਬੋਇੰਗ ਜਹਾਜ਼ਾਂ…

ਦਿੱਲੀ, 13 ਜੂਨ : ਭਾਰਤ ਦੇ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA) ਨੇ ਸਾਰੇ ਬੋਇੰਗ ਡ੍ਰੀਮਲਾਈਨਰ ਜਹਾਜ਼ਾਂ ਦੇ ਬੇੜੇ…

NIA ਦੀ ਟੀਮ ਨੇ ਅਹਿਮਦਾਬਾਦ…

ਅਹਿਮਦਾਬਾਦ, 13 ਜੂਨ-ਰਾਸ਼ਟਰੀ ਜਾਂਚ ਏਜੰਸੀ (NIA) ਦੀ…

DSP ਦੀ ਪਤਨੀ ਨੇ ਸਰਕਾਰੀ…

ਛੱਤੀਸਗੜ੍ਹ, 13 ਜੂਨ : ਛੱਤੀਸਗੜ੍ਹ ਦੇ ਬਾਲੋਦ ਜ਼ਿਲ੍ਹੇ…

ਜਹਾਜ਼ ਹਾਦਸਾ: ਘਟਨਾ ਵਾਲੀ ਥਾਂ…

ਅਹਿਮਦਾਬਾਦ, 13 ਜੂਨ : ਪ੍ਰਧਾਨ ਮੰਤਰੀ ਨਰਿੰਦਰ…

Listen Live

Subscription Radio Punjab Today

Subscription For Radio Punjab Today

ਭਾਰਤ ਵਿਚ ਕਈ ਮਾਮਲਿਆਂ ‘ਚ ਲੋੜੀਂਦਾ ਭਗੌੜਾ…

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਕਤਲ ਦੀ ਕੋਸ਼ਿਸ਼,ਫਿਰੌਤੀ, ਅਪਰਾਧਿਕ ਸਾਜਿਸ਼ ਤੇ ਹੱਥਿਆਰਾਂ ਦੀ ਗੈਰ ਕਾਨੂੰਨੀ ਵਰਤੋਂ ਸਮੇਤ ਕਈ ਗੰਭੀਰ…

ਵਿਰੋਧ ਪ੍ਰਦਰਸ਼ਨਾਂ ਦਰਮਿਆਨ ਲਾਸ ਏਂਜਲਸ…

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਗੈਰ ਕਾਨੂੰਨੀ…

ਕੈਨੇਡਾ ਤੋਂ ਆਈ ਇਕ ਹੋਰ…

ਕੈਨੇਡਾ : ਵੈਨਕੂਵਰ :-(ਬਰਾੜ-ਭਗਤਾ ਭਾਈ ਕਾ) ਕੈਨੇਡਾ…

ਨੈਸ਼ਨਲ ਗਾਰਡ ਤਾਇਨਾਤ ਕਰਨਾ ਤਾਨਾਸ਼ਾਹੀ…

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਰਾਸ਼ਟਰਪਤੀ ਡੋਨਾਲਡ ਟਰੰਪ ਦੇ…

Our Facebook

Social Counter

  • 48859 posts
  • 0 comments
  • 0 fans