ਬਠਿੰਡਾ 14 ਮਈ (ਵੀਰਪਾਲ ਕੌਰ) ਦੇਸ਼ ਦੀਆਂ ਕੇਂਦਰੀ ਟ੍ਰੇਂਡ ਯੂਨੀਅਨਾਂ ਵੱਲੋਂ 18 ਮਾਰਚ ਨੂੰ ਪਿਆਰੇ ਲਾਲ ਭਵਨ ਦਿੱਲੀ ਵਿਖੇ ਹੋਈ ਕੰਨਵੈਸ਼ਨ ਦੇ ਸੱਦੇ ਤੇ 20 ਮਈ ਨੂੰ ਦੇਸ਼ ਭਰ ਵਿੱਚ ਹੜਤਾਲ ਕੀਤੀ ਜਾ ਰਹੀ ਹੈ।
ਇਸ ਹੜਤਾਲ ਨੂੰ ਸਫ਼ਲ ਬਣਾਉਣ ਲਈ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਪੰਜਾਬ ਦੀਆਂ ਟ੍ਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾਂ ਵੱਲੋਂ 4 ਮਈ ਨੂੰ ਸਾਂਝੀ ਕੰਨਵੈਸ਼ਨ ਕੀਤੀ ਗਈ। ਇਸ ਦੇਸ਼ ਵਿਆਪੀ ਹੜਤਾਲ ਸਬੰਧੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਿਗਿਆਨਕ ਵੱਲੋਂ ਡਿਪਟੀ ਕਮਿਸ਼ਨਰ ਬਠਿੰਡਾ ਰਾਹੀਂ ਸਰਕਾਰ ਨੂੰ ਨੋਟਿਸ ਭੇਜਿਆ ਗਿਆ।
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਿਗਿਆਨਕ ਦੇ ਸੂਬਾ ਪ੍ਰਧਾਨ ਸਾਥੀ ਗਗਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਹੜਤਾਲ ਕਿਰਤ ਕੋਡਾ ਨੂੰ ਰੱਦ ਕਰਵਾਉਣ,ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਲਈ,ਠੇਕਾ ਅਧਾਰਿਤ, ਕੱਚੇ, ਆਊਟਸੋਰਸ ਮੁਲਾਜ਼ਮਾਂ ਨੂੰ ਪੱਕਾ ਕਰਵਾਉਣ,ਕੇਂਦਰ ਵਿਚ 8 ਵੇਂ ਪੇ ਕਮਿਸ਼ਨ ਅਤੇ ਪੰਜਾਬ ਵਿੱਚ ਸੱਤਵੇਂ ਪੇ ਕਮਿਸ਼ਨ ਬਣਾਉਣ, ਜਨਤਕ ਅਦਾਰਿਆਂ ਦਾ ਨਿੱਜੀਕਰਨ ਬੰਦ ਕਰਵਾਉਣ,ਡੀ ਏ ਦਾ ਬਕਾਇਆ ਜਾਰੀ ਕਰਵਾਉਣ ਆਦਿ ਮੰਗਾਂ ਨੂੰ ਲੈ ਕੇ ਕੀਤੀ ਜਾ ਹੈ। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਿਗਿਆਨਕ ਇਸ ਹੜਤਾਲ ਵਿੱਚ ਵੱਧ ਚੜ੍ਹ ਕੇ ਹਿੱਸਾ ਲਵੇਗੀ।
ਇਸ ਮੌਕੇ ਸਾਥੀ ਗੁਰਪ੍ਰੀਤ ਸਿੰਘ ,ਭੁਪਿੰਦਰ ਸਿੰਘ , ਜਗਦੀਪ ਸਿੰਘ , ਵਰਿੰਦਰ ਸਿੰਘ , ਅਮਨਦੀਪ ਕੁਮਾਰ , ਜਤਿੰਦਰ ਸਿੰਘ , ਪਰਮਜੀਤ ਸਿੰਘ , ਗੁਰਮੀਤ ਸਿੰਘ , ਸੁਨੀਲ ਕੁਮਾਰ , ਅਜੇ ਪਾਲ , ਨਵਜੋਤ ਸਿੰਘ ਆਦਿ ਆਗੂ ਹਾਜ਼ਰ ਸਨ।