Menu

ਬਲਾਕ ਮੌੜ ਮੰਡੀ ਵਿੱਚ ਸਫਲਤਾਪੂਰਵਕ ਢੰਗ ਨਾਲ ਚੱਲ ਰਹੀ ਹੈ ਸੀ.ਐਮ ਦੀ ਯੋਗਸ਼ਾਲਾ : ਡਿਪਟੀ ਕਮਿਸ਼ਨਰ

ਬਠਿੰਡਾ, 12 ਮਈ (ਵੀਰਪਾਲ ਕੌਰ): ਮੁੱਖ ਮੰਤਰੀ ਪੰਜਾਬ  ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਸਿਹਤਮੰਦ ਪੰਜਾਬ ਦੇ ਸੁਪਨਿਆਂ ਨੂੰ ਲੈ ਕੇ ਸ਼ੁਰੂ ਕੀਤੀ ਸੀ.ਐਮ ਦੀ ਯੋਗਸ਼ਾਲਾ ਜ਼ਿਲ੍ਹੇ ਦੇ ਬਲਾਕ ਮੌੜ ਮੰਡੀ ਵਿਖੇ ਸਫਲਤਾਪੂਰਵਕ ਢੰਗ ਨਾਲ ਚੱਲ ਰਹੀ ਹੈ। ਇਸ ਸਮੇਂ ਜ਼ਿਲ੍ਹੇ ਵਿੱਚ ਕੁੱਲ 128 ਕਲਾਸਾਂ ਚੱਲ ਰਹੀਆਂ ਹਨ ਜਿਨਾਂ ਵਿੱਚ 24 ਟ੍ਰੇਨਰ ਆਪਣੀ ਤਨਦੇਹੀ ਨਾਲ ਡਿਊਟੀ ਕਰ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ  ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕੋਆਰਡੀਨੇਟਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਟ੍ਰੇਨਰ ਵੱਖ-ਵੱਖ ਬਲਾਕਾਂ ਅਤੇ ਪਿੰਡਾਂ ਵਿੱਚ ਜਾ ਕੇ ਯੋਗ ਸਿਖਾ ਰਹੇ ਹਨ ਜਿਸ ਦੇ ਨਾਲ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਬਲਾਕ ਮੌੜ ਮੰਡੀ ਵਿੱਚ ਛੇ ਯੋਗ ਕਲਾਸਾਂ ਚਲਾਈਆਂ ਜਾ ਰਹੀਆਂ ਹਨ ਜਿਨਾਂ ਦੇ ਵਿੱਚ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਉਨ੍ਹਾਂ ਦੱਸਿਆਂ ਕਿ ਆਮ ਲੋਕਾਂ ਨਾਲ ਗੱਲਬਾਤ ਕਰਦਿਆਂ ਪਤਾ ਚੱਲਿਆ ਕਿ ਉਹਨਾਂ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਜਿਵੇਂ ਬੈਕ ਪੇਨ, ਸਰਵਾਈਕਲ, ਸ਼ਾਟੀਕਾ, ਬੀਪੀ ਸ਼ੂਗਰ, ਥਾਇਰਾਇਡ ਤੇ ਮਾਈਗਰੇਨ ਆਦਿ ਅਜਿਹੀਆਂ ਸਮੱਸਿਆਵਾਂ ਸਨ ਜੋ ਲੰਬੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਸਨ, ਜੋ ਕਿ ਸਮੱਸਿਆਵਾਂ ਠੀਕ ਹੋ ਗਈਆਂ ਹਨ।

ਕਲਾਸ ਦੇ ਮੈਂਬਰ ਰਜਨਾ ਮਿੱਤਲ ਨੇ ਦੱਸਿਆ ਕਿ ਉਸ ਨੂੰ ਪਹਿਲਾਂ ਥਾਇਰਾਇਡ ਦੀ ਸਮੱਸਿਆ ਸੀ ਪਰ ਪਿਛਲੇ ਕੁਝ ਸਮੇਂ ਤੋਂ ਯੋਗ ਦੇ ਨਾਲ ਜੁੜ ਕੇ ਇਹ ਸਮੱਸਿਆ ਠੀਕ ਹੋ ਗਈ ਹੈ ਤੇ ਪਹਿਲਾਂ ਨਾਲੋਂ ਮੈਡੀਸਨ ਵੀ ਘੱਟ ਚੁੱਕੀ ਹੈ। ਯੋਗ ਮੈਂਬਰ ਨਿਸ਼ਾ ਗਰਗ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਗੋਡਿਆਂ ਦੇ ਦਰਦ ਨਾਲ ਜੂਝ ਰਹੀ ਸੀ ਲਗਾਤਾਰ ਯੋਗ ਕਰਨ ਦੇ ਨਾਲ ਉਸ ਨੂੰ ਕਾਫੀ ਆਰਾਮ ਮਿਲਿਆ।

ਅਨੀਸ਼ਾ ਗਰਗ ਨੇ ਉੱਥੇ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਜ਼ਿਆਦਾ ਤੋਂ ਜ਼ਿਆਦਾ ਸੀ.ਐਮ. ਦੀ ਯੋਗਸ਼ਾਲਾ ਦਾ ਹਿੱਸਾ ਬਣਨ ਅਤੇ ਆਪਣੇ ਸਰੀਰ ਨੂੰ ਰੋਗ ਰਹਿਤ ਕਰਨਾ ਹੈ ਤਾਂ ਤੁਸੀਂ ਆਪਣੇ ਪਿੰਡ ਜਾਂ ਮੁਹੱਲੇ ਵਿੱਚ ਸੀਐਮ ਦੀ ਯੋਗਸ਼ਾਲਾ ਦੀ ਯੋਗਾ ਕਲਾਸ ਸ਼ੁਰੂ ਕਰਵਾਉਣਾ ਚਾਹੁੰਦੇ ਹੋ ਤਾਂ 76694-00500 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

DGCA ਦਾ ਵੱਡਾ ਫ਼ੈਸਲਾ, ਸਾਰੇ ਬੋਇੰਗ ਜਹਾਜ਼ਾਂ…

ਦਿੱਲੀ, 13 ਜੂਨ : ਭਾਰਤ ਦੇ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA) ਨੇ ਸਾਰੇ ਬੋਇੰਗ ਡ੍ਰੀਮਲਾਈਨਰ ਜਹਾਜ਼ਾਂ ਦੇ ਬੇੜੇ…

NIA ਦੀ ਟੀਮ ਨੇ ਅਹਿਮਦਾਬਾਦ…

ਅਹਿਮਦਾਬਾਦ, 13 ਜੂਨ-ਰਾਸ਼ਟਰੀ ਜਾਂਚ ਏਜੰਸੀ (NIA) ਦੀ…

DSP ਦੀ ਪਤਨੀ ਨੇ ਸਰਕਾਰੀ…

ਛੱਤੀਸਗੜ੍ਹ, 13 ਜੂਨ : ਛੱਤੀਸਗੜ੍ਹ ਦੇ ਬਾਲੋਦ ਜ਼ਿਲ੍ਹੇ…

ਜਹਾਜ਼ ਹਾਦਸਾ: ਘਟਨਾ ਵਾਲੀ ਥਾਂ…

ਅਹਿਮਦਾਬਾਦ, 13 ਜੂਨ : ਪ੍ਰਧਾਨ ਮੰਤਰੀ ਨਰਿੰਦਰ…

Listen Live

Subscription Radio Punjab Today

Subscription For Radio Punjab Today

ਭਾਰਤ ਵਿਚ ਕਈ ਮਾਮਲਿਆਂ ‘ਚ ਲੋੜੀਂਦਾ ਭਗੌੜਾ…

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਕਤਲ ਦੀ ਕੋਸ਼ਿਸ਼,ਫਿਰੌਤੀ, ਅਪਰਾਧਿਕ ਸਾਜਿਸ਼ ਤੇ ਹੱਥਿਆਰਾਂ ਦੀ ਗੈਰ ਕਾਨੂੰਨੀ ਵਰਤੋਂ ਸਮੇਤ ਕਈ ਗੰਭੀਰ…

ਵਿਰੋਧ ਪ੍ਰਦਰਸ਼ਨਾਂ ਦਰਮਿਆਨ ਲਾਸ ਏਂਜਲਸ…

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਗੈਰ ਕਾਨੂੰਨੀ…

ਕੈਨੇਡਾ ਤੋਂ ਆਈ ਇਕ ਹੋਰ…

ਕੈਨੇਡਾ : ਵੈਨਕੂਵਰ :-(ਬਰਾੜ-ਭਗਤਾ ਭਾਈ ਕਾ) ਕੈਨੇਡਾ…

ਨੈਸ਼ਨਲ ਗਾਰਡ ਤਾਇਨਾਤ ਕਰਨਾ ਤਾਨਾਸ਼ਾਹੀ…

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਰਾਸ਼ਟਰਪਤੀ ਡੋਨਾਲਡ ਟਰੰਪ ਦੇ…

Our Facebook

Social Counter

  • 48859 posts
  • 0 comments
  • 0 fans