ਨਵੀਂ ਦਿੱਲੀ, 8 ਮਈ-ਆਪ੍ਰੇਸ਼ਨ ਸੰਧੂਰ ਤੋਂ ਅਗਲੇ ਦਿਨ, ਯਾਨੀ ਬੁੱਧਵਾਰ-ਵੀਰਵਾਰ ਰਾਤ ਨੂੰ ਪਾਕਿਸਤਾਨ ਨੇ 15 ਤੋਂ ਵੱਧ ਭਾਰਤੀ ਫੌਜੀ ਠਿਕਾਣਿਆਂ ‘ਤੇ ਹਮਲਾ ਕੀਤਾ। ਭਾਰਤ ਨੇ ਰੂਸ ਤੋਂ ਪ੍ਰਾਪਤ S400 ਰੱਖਿਆ ਪ੍ਰਣਾਲੀ ਰਾਹੀਂ ਇਸ ਹਮਲੇ ਨੂੰ ਨਾਕਾਮ ਕਰ ਦਿੱਤਾ।ਬਦਲੇ ਵਿੱਚ, ਭਾਰਤ ਨੇ ਵੀਰਵਾਰ ਸਵੇਰੇ ਪਾਕਿਸਤਾਨ ਦੇ ਹਵਾਈ ਰੱਖਿਆ ਪ੍ਰਣਾਲੀ ਨੂੰ ਤਬਾਹ ਕਰ ਦਿੱਤਾ। ਇਸ ਲਈ ਇਜ਼ਰਾਈਲ ਤੋਂ ਪ੍ਰਾਪਤ ਹਾਰਪੀ ਡਰੋਨ ਦੀ ਵਰਤੋਂ ਕੀਤੀ ਗਈ।
ਰੱਖਿਆ ਮੰਤਰਾਲੇ ਨੇ ਅੱਜ ਵੀਰਵਾਰ ਦੁਪਹਿਰ 2.30 ਵਜੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਾਕਿਸਤਾਨ ਨੇ ਉੱਤਰੀ ਅਤੇ ਪੱਛਮੀ ਭਾਰਤ ਦੇ ਸ਼ਹਿਰਾਂ ਨੂੰ ਵੀ ਨਿਸ਼ਾਨਾ ਬਣਾਇਆ। ਇਸ ਦੌਰਾਨ ਅਵੰਤੀਪੋਰਾ, ਸ੍ਰੀਨਗਰ, ਜੰਮੂ, ਪਠਾਨਕੋਟ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਆਦਮਪੁਰ, ਬਠਿੰਡਾ, ਚੰਡੀਗੜ੍ਹ, ਨਾਲ, ਫਲੋਦੀ, ਉਤਰਲਾਈ ਅਤੇ ਭੁਜ ਵਿੱਚ ਡਰੋਨ ਅਤੇ ਮਿਜ਼ਾਈਲਾਂ ਦਾਗੀਆਂ ਗਈਆਂ। ਇਹਨਾਂ ਨੂੰ ਵੀ ਨਾਕਾਮ ਕਰ ਦਿੱਤਾ ਗਿਆ। ਸੂਤਰਾਂ ਨੇ ਕਿਹਾ ਕਿ ਭਾਰਤ ਨੇ ਲਾਹੌਰ, ਸਿਆਲਕੋਟ, ਕਰਾਚੀ ਵਿੱਚ ਹਵਾਈ ਰੱਖਿਆ ਪ੍ਰਣਾਲੀਆਂ ਨੂੰ ਤਬਾਹ ਕਰ ਦਿੱਤਾ।