Menu

ਕੇਂਦਰ ਸਰਕਾਰ ਪੰਜਾਬ ਦੇ ਪਾਣੀ ਨੂੰ ਲੁੱਟਣ ਦੀ ਕਰ ਰਹੀ ਹੈ ਸਾਜਿਸ਼: ਹਰਚੰਦ ਸਿੰਘ ਬਰਸਟ

ਚੰਡੀਗੜ੍ਹ, 2 ਮਈ 2025 – ਆਮ ਆਦਮੀ ਪਾਰਟੀ (ਆਪ), ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ  ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਜੋਰਾ ਨਾਲ ਚਲਾਈ ਜਾ ਰਹੀ ਹੈ। ਪੁਲਿਸ ਪ੍ਰਸ਼ਾਸਨ ਨੇ ਬਹੁਤ ਵੱਡੇ ਪੱਧਰ ਤੇ ਕੰਮ ਕੀਤਾ ਹੈ। ਇਸ ਮੁਹਿੰਮ ਨੂੰ ਕਾਮਯਾਬ ਕਰਨ ਲਈ ਲੋਕ ਲਹਿਰ ਬਣਾਉਣ ਦੀ ਲੋੜ ਹੈ, ਜਿਸ ਲਈ ਪੰਜਾਬ ਵਾਸੀਆਂ ਵੱਲੋਂ ਸਾਥ ਦਿੱਤਾ ਜਾ ਰਿਹਾ ਹੈ।

ਉੱਥੇ ਹੀ ਇਸ ਸਮੇਂ ਕੇਂਦਰ ਦੀ ਸਰਕਾਰ ਪੰਜਾਬ ਦਾ ਪਾਣੀ ਲੁੱਟਣ ਲਈ ਕਈ ਚਾਲਾ ਚੱਲ ਰਹੀ ਹੈ। ਦੇਸ਼ ਦੀ ਸਾਬਕਾ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਧੱਕੇ ਨਾਲ ਅਵਾਰਡ ਦੇ ਕੇ ਗੈਰ ਸਿਧਾਂਤਕ ਤਰੀਕੇ ਵਰਤ ਕੇ ਪੰਜਾਬ ਦਾ ਪਾਣੀ ਖੋਹਿਆ। ਹੁਣ ਕੇਂਦਰ ਦੀ ਮੋਦੀ ਸਰਕਾਰ ਇਸ ਤੋਂ ਅੱਗੇ ਜਾ ਕੇ ਪੰਜਾਬ ਨਾਲ ਬੇਇਨਸਾਫੀ ਕਰ ਰਹੀ ਹੈ ਅਤੇ ਪੰਜਾਬ ਦੇ ਪਾਣੀ ਤੇ ਡਾਕਾ ਮਾਰਨ ਜਾ ਰਹੀ ਹੈ, ਜਿਸਦਾ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਡਟ ਕੇ ਵਿਰੋਧ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਹਰਿਆਣਾ ਪਹਿਲਾਂ ਹੀ 3.110 ਐਮ.ਏ.ਐਫ. ਪਾਣੀ ਦੀ ਖਪਤ ਕਰ ਚੁੱਕਾ ਹੈ, ਜਦੋਂ ਕਿ ਉਸ ਦੀ ਸਾਲਾਨਾ ਵੰਡ 2.987 ਐਮ.ਏ.ਐਫ. ਹੈ। ਹਰਿਆਣਾ ਵੱਲੋਂ 8500 ਕਿਊਸਿਕ ਪਾਣੀ ਦੀ ਮੰਗ ਕੀਤੀ ਜਾ ਰਹੀ ਹੈ, ਜਦਕਿ ਉਨ੍ਹਾਂ ਨੂੰ ਪੀਣ ਵਾਸਤੇ 1700 ਕਿਊਸਿਕ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਪਹਿਲੀ ਬੇਇਨਸਾਫੀ ਨਹੀਂ ਹੈ। ਪੰਜਾਬ ਵਿੱਚ ਹੜ੍ਹ ਆਉਣ ਦੇ ਬਾਵਜੂਦ ਕੋਈ ਪੈਕਜ ਨਹੀਂ ਦਿੱਤਾ ਗਿਆ। ਕਰੀਬ 7000 ਕਰੋੜ ਰੂਰਲ ਡਿਵੈਲਪਮੈਂਟ ਫੰਡ ਰੋਕ ਰੱਖਿਆ ਹੈ।

ਉਨ੍ਹਾਂ ਕਿਹਾ ਕਿ ਮੋਦੀ  ਦੀ ਅਗਵਾਈ ਵਿੱਚ ਕੇਂਦਰ ਨੇ ਪਿਛਲੇ 11 ਸਾਲਾਂ ਵਿੱਚ ਵੱਡੇ ਅਦਾਰਿਆਂ ਦੇ 16.50 ਲੱਖ ਕਰੋੜ ਦੇ ਕਰਜੇ ਮੁਆਫ ਕੀਤੇ, ਪਰੰਤੁ ਪੰਜਾਬ ਦੇ ਕਿਸਾਨਾਂ, ਮਜਦੂਰਾਂ ਦਾ 94000 ਕਰੋੜ ਮੁਆਫ ਨਹੀਂ ਕੀਤਾ। ਮੋਦੀ ਦੀ ਛਵੀਂ ਚਮਕਾਉਣ ਲਈ 11 ਸਾਲਾਂ ਵਿੱਚ 15000 ਕਰੋੜ ਤੋਂ ਵੱਧ ਪ੍ਰਚਾਰ ਲਈ ਖਰਚ ਕੀਤਾ ਗਿਆ। ਭਾਰਤ ਵਿੱਚ ਫਿਰਕੂ ਵੰਡ ਪਾਉਣ ਲਈ ਭਾਜਪਾ ਨੇ ਹਰ ਹੀਲਾ ਵਰਤਿਆ, ਪਰੰਤੂ ਭਾਰਤ ਲੋਕ ਰਾਜ ਸੰਵਿਧਾਨ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਮੁਤਾਬਿਕ ਚੱਲਣਾ ਹੈ ਅਤੇ ਇਸ ਦੀ ਰਾਖੀ ਲਈ ਸਾਡੇ ਨੋਜਵਾਨਾਂ ਕੋਲ ਸ਼ਹੀਦ ਭਗਤ ਸਿੰਘ ਜੀ ਦਾ ਜੋਸ਼ ਹੈ, ਸਰਬੱਤ ਦੇ ਭਲੇ ਲਈ ਬਾਬਾ ਨਾਨਕ ਦੀ ਬਾਣੀ ਹੈ ਅਤੇ ਹੋਰ ਹਜਾਰਾ ਮਹਾਪੁਰਸ਼ ਮਨੁੱਖਤਾਂ ਦੇ ਭਲੇ ਦਾ ਸੰਦੇਸ਼ ਦੇ ਕੇ ਗਏ ਹਨ।

ਉਨ੍ਹਾਂ ਕਿਹਾ ਕਿ  ਕੇਂਦਰ ਦੀ ਸਰਕਾਰ ਪੰਜਾਬ ਦੀ ਅਣਖ ਨੂੰ ਨਾ ਵੰਗਾਰੇ। ਸੰਵਿਧਾਨ ਮੁਤਾਬਿਕ ਸਾਡਾ ਹੱਕ ਸਾਨੂੰ ਦੇਵੇ, ਨਹੀਂ ਤਾਂ ਪੰਜਾਬ ਵਾਲੇ ਹੱਕ ਲੈਣਾ ਜਾਣਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਇਕ ਮੁੱਠ ਹੋਕੇ ਸਾਂਝੀ ਲੜਾਈ ਲਈ ਕੰਮ ਕਰਨਾ ਚਾਹੀਦਾ ਹੈ।

ED ਵੱਲੋਂ ਲੋਕਾਂ ਨੂੰ ਗੈਰ-ਕਾਨੂੰਨੀ ਤੌਰ ‘ਤੇ…

ਜਲੰਧਰ, 9 ਜੁਲਾਈ- ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਅਤੇ ਹਰਿਆਣਾ ਵਿੱਚ ‘ਡੌਂਕੀ ਰੂਟ’ ਰਾਹੀਂ ਲੋਕਾਂ ਨੂੰ ਗੈਰ-ਕਾਨੂੰਨੀ ਤੌਰ ‘ਤੇ…

ਰਾਜਸਥਾਨ – ਚੁਰੂ ‘ਚ ਫਾਈਟਰ…

ਚੁਰੂ: 9 ਜੁਲਾਈ- ਚੁਰੂ ਜ਼ਿਲ੍ਹੇ ਦੇ ਰਤਨਗੜ੍ਹ…

ਵਡੋਦਰਾ ‘ਚ ਨਦੀ ‘ਤੇ ਬਣਿਆ…

ਗੁਜਰਾਤ, 9 ਜੁਲਾਈ- ਵਡੋਦਰਾ ਵਿਚ ਮਹੀਸਾਗਰ ਨਦੀ…

ਦਿੱਲੀ ਜਾ ਰਹੀ Flight ‘ਚ…

ਪਟਨਾ, 9 ਜੁਲਾਈ- ਪਟਨਾ ਤੋਂ ਦਿੱਲੀ ਜਾ…

Listen Live

Subscription Radio Punjab Today

Subscription For Radio Punjab Today

ਸੀ.ਬੀ.ਆਈ. ਨੇ 25 ਸਾਲਾਂ ਤੋਂ ਭਗੌੜਾ ਆਰਥਿਕ…

ਨਵੀਂ ਦਿੱਲੀ, 9 ਜੁਲਾਈ- ਅਧਿਕਾਰਤ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਸੀ.ਬੀ.ਆਈ. ਕਥਿਤ ਆਰਥਿਕ ਅਪਰਾਧੀ ਮੋਨਿਕਾ ਕਪੂਰ ਨੂੰ…

ਪਿਛਲੇ ਸਾਲ ਅਮਰੀਕਾ ‘ਚ ਵਿਵਾਦਤ…

ਦਿੱਲੀ, 9 ਜੁਲਾਈ : ਦਿੱਲੀ ਪੁਲਿਸ ਨੇ…

ਰਾਜਨਾਥ ਸਿੰਘ ਨੇ ਐਸ.ਸੀ.ਓ. ਵਿਖੇ…

ਬੀਜਿੰਗ, 26 ਜੂਨ-  ਰੱਖਿਆ ਮੰਤਰੀ ਰਾਜਨਾਥ ਸਿੰਘ…

ਮੰਦਭਾਗੀ ਖਬਰ, 8 ਮਹੀਨੇ ਪਹਿਲਾਂ…

ਅਮਰੀਕਾ , 26 ਜੂਨ :   ਅਮਰੀਕਾ ਤੋਂ…

Our Facebook

Social Counter

  • 49299 posts
  • 0 comments
  • 0 fans