Menu

ਫਲੋਰਿਡਾ ਵਿਚ ਵੱਡੇ ਆਪਰੇਸ਼ਨ ਦੌਰਾਨ 4 ਦਿਨਾਂ ਵਿੱਚ 800 ਪ੍ਰਵਾਸੀਆਂ ਨੂੰ ਕੀਤਾ ਗ੍ਰਿਫਤਾਰ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਯੂ ਐਸ ਇਮੀਗ੍ਰੇਸ਼ਨ ਐਂਡ ਕਸਟਮਜ ਇਨਫੋਰਸਮੈਂਟ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਫਲੋਰਿਡਾ ਵਿਚ ਸਟੇਟ ਲਾਅ ਇਨਫੋਰਸਮੈਂਟ ਅਫਸਰਾਂ ਦੇ ਸਹਿਯੋਗ ਨਾਲ ਇਕ ਵੱਡੀ ਕਾਰਵਾਈ ਦੌਰਾਨ 4 ਦਿਨਾਂ ਵਿੱਚ ਤਕਰੀਬਨ 800 ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਮਿਆਮੀ ਵਿਚਲੇ ਆਈ ਸੀ ਈ
ਦਫਤਰ ਨੇ ਆਪਰੇਸ਼ਨ ਨੂੰ ਇਕ ਵੱਡੀ ਸਫਲਤਾ ਕਰਾਰ ਦਿੱਤਾ ਹੈ ਤੇ ਕਿਹਾ ਹੈ ਕਿ ਰਾਜ ਤੇ ਸੰਘ ਦੇ ਸਹਿਯੋਗ ਨਾਲ ਕੀਤੀ ਇਹ ਕਾਰਵਾਈ ਆਪਣੀ ਕਿਸਮ ਦੀ ਹੈ। ਫਲੋਰਿਡਾ ਦੇ ਗਵਰਨਰ ਰੌਨ ਡੀਸੈਨਟਿਸ ਨੇ ਕਾਰਵਾਈ ਦੀ ਪ੍ਰਸੰਸਾ ਕੀਤੀ ਹੈ।

ਉਨਾਂ ਨੇ ਐਕਸ ਉਪਰ ਪਾਏ ਇਕ ਬਿਆਨ ਵਿਚ ਕਿਹਾ ਹੈ ਕਿ ਫਲੋਰਿਡਾ ਤੇ ਡਿਪਾਰਟਮੈਂਟ ਆਫ ਹੋਮ ਲੈਂਡ ਸਕਿਉਰਿਟੀ ਵੱਲੋਂ ਸਾਂਝੇ ਤੌਰ ਤੇ ਕੀਤੀ ਕਾਰਵਾਈ ਸਫਲਤਾ ਦੀ ਇਕ ਵੱਡੀ ਉਦਾਹਰਣ ਹੈ। ਰਾਜ ਤੇ ਸੰਘ ਵਿਚਾਲੇ ਸਹਿਯੋਗ ਨਾਲ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਕਾਰਵਾਈ ਦੇ ਚੰਗੇ ਨਤੀਜੇ ਨਿਕਲਣਗੇ। ਉਨਾਂ ਇਕ ਵੱਖਰੀ ਪੋਸਟ ਵਿਚ ਲਿਖਿਆ ਹੈ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਵਿੱਚ ਟਰੰਪ ਪ੍ਰਸ਼ਾਸਨ ਦੇ ਯਤਨ ਵਿੱਚ ਫਲੋਰਿਡਾ ਅਗਵਾਈ ਕਰ ਰਿਹਾ ਹੈ। ਫਲੋਰਿਡਾ ਦੇ ਰਿਪਬਲੀਕਨ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੋ ਅਫਸਰ ਸੰਘੀ ਸਰਕਾਰ ਦੀਆਂ ਇਮੀਗ੍ਰੇਸ਼ਨ ਕੋਸ਼ਿਸ਼ਾਂ ਵਿਚ ਸਹਿਯੋਗ ਕਰਨ ਤੋਂ ਨਾਂਹ ਕਰਨਗੇ ਉਨਾਂ ਵਿਰੁੱਧ ਕਾਰਵਾਈ ਹੋਵੇਗੀ ਤੇ ਰਾਜ ਦਾ ਕਾਨੂੰਨ ਅਜਿਹੇ ਅਫਸਰਾਂ ਨੂੰ ਅਹੁੱਦੇ ਤੋਂ ਹਟਾਉਣ ਦੀ ਇਜ਼ਾਜਤ ਦਿੰਦਾ ਹੈ। ਗਵਰਨਰ
ਅਨੁਸਾਰ ਫਲੋਰਿਡ ਹਾਈਵੇਅ ਪਟਰੋਲ, ਦ ਫਲੋਰਿਡਾ ਡਿਪਾਰਟਮੈਂਟ ਆਫ ਲਾਅ ਇਨਫੋਰਸਮੈਂਟ, ਦ ਫਲੋਰਿਡਾ ਸਟੇਟ ਗਾਰਡ, ਦ ਫਲੋਰਿਡਾ ਡਿਪਾਰਟਮੈਂਟ ਆਫ ਐਗਰੀਕਲਚਰਲ ਲਾਅ ਇਨਫੋਰਮੈਂਟ ਤੇ ਫਲੋਰਿਡਾ ਫਿਸ਼ ਐਂਡ ਵਾਈਲਡ ਲਾਈਫ ਕੰਜਰਵੇਸ਼ਨ ਕਮਿਸ਼ਨ ਸਮੇਤ ਰਾਜ ਦੀਆਂ ਸਮੁੱਚੀਆਂ ਏਜੰਸੀਆਂ ਨੇ ਆਈ ਸੀ ਈ ਨਾਲ ਸਹਿਯੋਗ ਕਰਨ ਲਈ ਇਕ ਸਮਝੌਤੇ ਉਪਰ ਦਸਤਖਤ ਕੀਤੇ ਹਨ।

ਕਰਨਲ ਸੋਫੀਆ ਕੁਰੈਸ਼ੀ ‘ਤੇ ਦਿੱਤੇ ਵਿਵਾਦਪੂਰਨ ਬਿਆਨ…

ਭੋਪਾਲ, 14 ਮਈ-ਮੱਧ ਪ੍ਰਦੇਸ਼ ਹਾਈ ਕੋਰਟ ਨੇ  ਬੁੱਧਵਾਰ ਨੂੰ ਕਰਨਲ ਸੋਫੀਆ ਕੁਰੈਸ਼ੀ ‘ਤੇ ਦਿੱਤੇ ਵਿਵਾਦਪੂਰਨ ਬਿਆਨ ਦੇ ਮਾਮਲੇ ਵਿੱਚ…

ਸੁਰੱਖਿਆ ਬਲਾਂ ਦੇ ਉੱਚ ਅਧਿਕਾਰੀਆਂ…

ਦਿੱਲੀ, 14 ਮਈ : ਦੇਸ਼ ਦੀ ਸਿਖਰਲੀ…

ਕੇਂਦਰੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ…

ਨਵੀਂ ਦਿੱਲੀ, 14 ਅਪ੍ਰੈਲ- ਸੂਤਰਾਂ ਦੇ ਹਵਾਲੇ…

ਭਾਰਤ ਨੇ ਚੀਨ ਦੇ ਗਲੋਬਲ…

ਦਿੱਲੀ, 14 ਮਈ:  ਚੀਨੀ ਸਮਾਚਾਰ ਸੰਗਠਨਾਂ ਗਲੋਬਲ…

Listen Live

Subscription Radio Punjab Today

Subscription For Radio Punjab Today

ਭਾਰਤ ਨੇ ਚੀਨ ਦੇ ਗਲੋਬਲ ਟਾਈਮਜ਼ ਤੇ…

ਦਿੱਲੀ, 14 ਮਈ:  ਚੀਨੀ ਸਮਾਚਾਰ ਸੰਗਠਨਾਂ ਗਲੋਬਲ ਟਾਈਮਜ਼ ਅਤੇ ਸ਼ਿਨਹੂਆ ਦੇ ‘ਐਕਸ’ ਖਾਤਿਆਂ ’ਤੇ ਬੁੱਧਵਾਰ ਨੂੰ ਲਿਖਿਆ ਦੇਖਿਆ ਗਿਆ…

ਫਲੋਰਿਡਾ ਵਿਚ ਵੱਡੇ ਆਪਰੇਸ਼ਨ ਦੌਰਾਨ…

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਯੂ ਐਸ ਇਮੀਗ੍ਰੇਸ਼ਨ ਐਂਡ…

ਵਿਸ਼ੇਸ਼ ਅਦਾਲਤ ਨੇ NIA ਨੂੰ…

ਦਿੱਲੀ, 1 ਮਈ : ਵਿਸ਼ੇਸ਼ ਐਨਆਈਏ ਅਦਾਲਤ…

ਅਮਰੀਕਾ-ਬਜੁਰਗ ਨਾਲ ਧੋਖਾਧੜੀ ਦੇ ਦੋਸ਼…

ਅਮਰੀਕਾ: ਅਮਰੀਕਾ ਵਿੱਚ ਵਿਦਿਆਰਥੀ ਵੀਜ਼ੇ ‘ਤੇ ਰਹਿ…

Our Facebook

Social Counter

  • 47986 posts
  • 0 comments
  • 0 fans