Menu

ਭਾਰਤ ਅਤੇ ਫਰਾਂਸ ਨੇ ਰਾਫੇਲ ਡੀਲ ‘ਤੇ ਕੀਤੇ ਹਸਤਾਖ਼ਰ, ਜਾਣੋ ਕਿੰਨੇ ਖ਼ਤਰਨਾਕ ਹੋਣਗੇ ਰਾਫੇਲ ਮਰੀਨ ਜਹਾਜ਼ ?

 ਨਵੀਂ ਦਿੱਲੀ, 28 ਅਪ੍ਰੈਲ  : ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਲਗਾਤਾਰ ਵਿਗੜ ਰਹੇ ਹਨ। ਇਸ ਸੰਦਰਭ ‘ਚ ਭਾਰਤ ਰੱਖਿਆ ਖੇਤਰ ‘ਚ ਆਪਣੇ-ਆਪ ਨੂੰ ਮਜ਼ਬੂਤ ਕਰਨ ਵੱਲ ਧਿਆਨ ਦੇ ਰਿਹਾ ਹੈ। ਇਸੇ ਲੜੀ ‘ਚ ਭਾਰਤ ਅਤੇ ਫਰਾਂਸ ਦੇ ਵਿਚਕਾਰ ਇਕ ਇਤਿਹਾਸਕ ਰਾਫੇਲ ਡੀਲ ‘ਤੇ ਦਸਤਖ਼ਤ ਹੋ ਚੁੱਕੇ ਹਨ। ਇਸ ਸਮਝੌਤੇ ਤਹਿਤ ਭਾਰਤ ਫਰਾਂਸ ਤੋਂ 26 ਰਾਫੇਲ ਮਰੀਨ ਜਹਾਜ਼ ਖਰੀਦੇਗਾ, ਜਿਸ ਵਿਚ 22 ਸਿੰਗਲ ਸੀਟਰ ਜਹਾਜ਼ ਤੇ 4 ਡਬਲ ਸੀਟਰ ਜਹਾਜ਼ ਸ਼ਾਮਲ ਹੋਣਗੇ।

ਭਾਰਤ ਅਤੇ ਫਰਾਂਸ ਦੇ ਰੱਖਿਆ ਮੰਤਰੀਆਂ ਵਿਚਕਾਰ ਇਸ ਸਮਝੌਤੇ ‘ਤੇ ਦਸਤਖਤ ਕੀਤੇ ਗਏ ਹਨ। ਮੀਡੀਆ ਰਿਪੋਰਟਾਂ ਅਨੁਸਾਰ, ਹਥਿਆਰਾਂ ਦੀ ਖਰੀਦ ਦੇ ਮਾਮਲੇ ‘ਚ ਇਹ ਭਾਰਤ ਦੀ ਫਰਾਂਸ ਨਾਲ ਹੁਣ ਤੱਕ ਦੀ ਸਭ ਤੋਂ ਵੱਡੀ ਡੀਲ ਹੈ, ਜਿਸ ਦੀ ਕੀਮਤ ਲਗਪਗ 63,000 ਕਰੋੜ ਰੁਪਏ ਮੰਨੀ ਜਾ ਰਹੀ ਹੈ।

ਪਹਿਲਾਂ ਇਸ ਸੌਦੇ ‘ਤੇ ਹਸਤਾਖਰ ਕਰਨ ਲਈ ਫਰਾਂਸ ਦੇ ਰੱਖਿਆ ਮੰਤਰੀ ਸੇਬੇਸਟਿਅਨ ਲੇਕੋਰਨੂ ਨੇ ਐਤਵਾਰ ਨੂੰ ਭਾਰਤ ਆਉਣਾ ਸੀ, ਪਰ ਨਿੱਜੀ ਕਾਰਨਾਂ ਕਰਕੇ ਉਨ੍ਹਾਂ ਦੀ ਯਾਤਰਾ ਰੱਦ ਕਰ ਦਿੱਤੀ ਗਈ। ਹਾਲਾਂਕਿ, ਉਹ ਆਪਣੇ ਭਾਰਤੀ ਸਮਕਾਲੀ ਰਾਜਨਾਥ ਸਿੰਘ ਨਾਲ ਗੱਲਬਾਤ ‘ਚ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਾਮਲ ਹੋਏ। ਨਵੀਂ ਦਿੱਲੀ ‘ਚ ਹੋਏ ਇਸ ਸਮਝੌਤੇ ‘ਤੇ ਹਸਤਾਖਰ ਦੌਰਾਨ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਤੇ ਭਾਰਤ ‘ਚ ਫਰਾਂਸ ਦੇ ਰਾਜਦੂਤ ਥੀਏਰੀ ਮਥੌ ਵੀ ਮੌਜੂਦ ਰਹੇ।

ਰਾਫੇਲ ਮਰੀਨ ਜਹਾਜ਼ਾਂ ਨੂੰ INS ਵਿਕਰਾਂਤ ‘ਤੇ ਤਾਇਨਾਤ ਕੀਤਾ ਜਾਵੇਗਾ। ਫਰਾਂਸ ਦੀ ਜਹਾਜ਼ ਕੰਪਨੀ ਦਸੌ ਏਵੀਏਸ਼ਨ ਭਾਰਤ ਦੀਆਂ ਜ਼ਰੂਰਤਾਂ ਮੁਤਾਬਕ ਇਨ੍ਹਾਂ ਜਹਾਜ਼ਾਂ ‘ਚ ਕੁਝ ਬਦਲਾਅ ਕਰੇਗੀ। ਇਸ ਵਿਚ ਐਂਟੀ ਸ਼ਿਪ ਸਟ੍ਰਾਈਕ, 10 ਘੰਟੇ ਤਕ ਫਲਾਈਟ ਰਿਕਾਰਡ ਕਰਨ ਅਤੇ ਨਿਊਕਲੀਅਰ ਹਥਿਆਰ ਲਾਂਚ ਕਰਨ ਵਰਗੇ ਫੀਚਰ ਸ਼ਾਮਲ ਹੋਣਗੇ।

ਭਾਰਤ ਅਤੇ ਫਰਾਂਸ ਵਿਚਕਾਰ 26 ਰਾਫੇਲ-ਐਮ ਜਹਾਜ਼ਾਂ ਦੀ ਡੀਲ ਸਾਈਨ ਹੋਈ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਇਨ੍ਹਾਂ ਜਹਾਜ਼ਾਂ ਦੀ ਡਿਲਿਵਰੀ 2028-29 ‘ਚ ਸ਼ੁਰੂ ਹੋ ਸਕਦੀ ਹੈ। ਜਦਕਿ 2031-32 ਤਕ ਫਰਾਂਸ ਸਾਰੇ ਜਹਾਜ਼ ਭਾਰਤ ਪਹੁੰਚਾ ਸਕਦਾ ਹੈ।

ਭਾਰਤ ਅਤੇ ਫਰਾਂਸ ਪਹਿਲਾਂ ਵੀ 36 ਰਾਫੇਲ ਜੇਟ ਦੀ ਡੀਲ ਕਰ ਚੁੱਕੇ ਹਨ। ਇਹ ਡੀਲ 2016 ‘ਚ 58,000 ਕਰੋੜ ਰੁਪਏ ‘ਚ ਸਾਈਨ ਹੋਈ ਸੀ। ਫਰਾਂਸ ਨੇ 2022 ਤਕ ਸਾਰੇ ਰਾਫੇਲ ਜਹਾਜ਼ ਭਾਰਤ ਭੇਜ ਦਿੱਤੇ ਸਨ। ਇਨ੍ਹਾਂ ਰਾਫੇਲ ਜਹਾਜ਼ਾਂ ਨੂੰ ਅੰਬਾਲਾ ਤੇ ਹਾਸਿਨਾਰਾ ਏਅਰਬੇਸ ਤੋਂ ਸੰਚਾਲਿਤ ਕੀਤਾ ਜਾਂਦਾ ਹੈ। ਹਾਲਾਂਕਿ, ਰਾਫੇਲ ਮਰੀਨ ਜਹਾਜ਼ ਦੇ ਫੀਚਰ ਰਾਫੇਲ ਵਿਮਾਨਾਂ ਨਾਲੋਂ ਬਹੁਤ ਅਡਵਾਂਸ ਹਨ।

ਕਰਨਲ ਸੋਫੀਆ ਕੁਰੈਸ਼ੀ ‘ਤੇ ਦਿੱਤੇ ਵਿਵਾਦਪੂਰਨ ਬਿਆਨ…

ਭੋਪਾਲ, 14 ਮਈ-ਮੱਧ ਪ੍ਰਦੇਸ਼ ਹਾਈ ਕੋਰਟ ਨੇ  ਬੁੱਧਵਾਰ ਨੂੰ ਕਰਨਲ ਸੋਫੀਆ ਕੁਰੈਸ਼ੀ ‘ਤੇ ਦਿੱਤੇ ਵਿਵਾਦਪੂਰਨ ਬਿਆਨ ਦੇ ਮਾਮਲੇ ਵਿੱਚ…

ਸੁਰੱਖਿਆ ਬਲਾਂ ਦੇ ਉੱਚ ਅਧਿਕਾਰੀਆਂ…

ਦਿੱਲੀ, 14 ਮਈ : ਦੇਸ਼ ਦੀ ਸਿਖਰਲੀ…

ਕੇਂਦਰੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ…

ਨਵੀਂ ਦਿੱਲੀ, 14 ਅਪ੍ਰੈਲ- ਸੂਤਰਾਂ ਦੇ ਹਵਾਲੇ…

ਭਾਰਤ ਨੇ ਚੀਨ ਦੇ ਗਲੋਬਲ…

ਦਿੱਲੀ, 14 ਮਈ:  ਚੀਨੀ ਸਮਾਚਾਰ ਸੰਗਠਨਾਂ ਗਲੋਬਲ…

Listen Live

Subscription Radio Punjab Today

Subscription For Radio Punjab Today

ਭਾਰਤ ਨੇ ਚੀਨ ਦੇ ਗਲੋਬਲ ਟਾਈਮਜ਼ ਤੇ…

ਦਿੱਲੀ, 14 ਮਈ:  ਚੀਨੀ ਸਮਾਚਾਰ ਸੰਗਠਨਾਂ ਗਲੋਬਲ ਟਾਈਮਜ਼ ਅਤੇ ਸ਼ਿਨਹੂਆ ਦੇ ‘ਐਕਸ’ ਖਾਤਿਆਂ ’ਤੇ ਬੁੱਧਵਾਰ ਨੂੰ ਲਿਖਿਆ ਦੇਖਿਆ ਗਿਆ…

ਫਲੋਰਿਡਾ ਵਿਚ ਵੱਡੇ ਆਪਰੇਸ਼ਨ ਦੌਰਾਨ…

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਯੂ ਐਸ ਇਮੀਗ੍ਰੇਸ਼ਨ ਐਂਡ…

ਵਿਸ਼ੇਸ਼ ਅਦਾਲਤ ਨੇ NIA ਨੂੰ…

ਦਿੱਲੀ, 1 ਮਈ : ਵਿਸ਼ੇਸ਼ ਐਨਆਈਏ ਅਦਾਲਤ…

ਅਮਰੀਕਾ-ਬਜੁਰਗ ਨਾਲ ਧੋਖਾਧੜੀ ਦੇ ਦੋਸ਼…

ਅਮਰੀਕਾ: ਅਮਰੀਕਾ ਵਿੱਚ ਵਿਦਿਆਰਥੀ ਵੀਜ਼ੇ ‘ਤੇ ਰਹਿ…

Our Facebook

Social Counter

  • 47987 posts
  • 0 comments
  • 0 fans