Menu

ਫਲੋਰਿਡਾ ਯੁਨੀਵਰਸਿਟੀ ਵਿਚ ਪੁਲਿਸ ਅਫਸਰ ਦੇ ਪੁੱਤਰ ਨੇ ਅੰਧਾਧੁੰਦ ਗੋਲੀਆਂ ਚਲਾ ਕੇ 2 ਦੀ ਕੀਤੀ ਹੱਤਿਆ ਤੇ 6 ਜ਼ਖਮੀ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਤਾਲਾਹਾਸੀ ਵਿਖੇ ਫਲੋਰਿਡਾ ਸਟੇਟ ਯੁਨੀਵਰਸਿਟੀ ਵਿਚ ਇਕ ਸਥਾਨਕ ਪੁਲਿਸ ਅਫਸਰ ਦੇ ਪੁੱਤਰ ਵੱਲੋਂ ਕੀਤੀ ਗੋਲੀਬਾਰੀ ਵਿਚ 2 ਮੌਤਾਂ ਹੋਣ ਤੇ 6 ਹੋਰਨਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਐਫ ਐਸ ਯੂ ਪੁਲਿਸ ਮੁਖੀ ਜੈਸਨ ਟਰਮਬੋਅਰ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਸ਼ੱਕੀ ਦੋਸ਼ੀ ਦੀ ਪਛਾਣ 20 ਸਾਲਾ ਫੋਨਿਕਸ ਲਕਨਰ ਵਜੋਂ
ਹੋਈ ਹੈ। ਇਹ ਘਟਨਾ ਸਵੇਰੇ 11.50 ਵਜੇ ਦੇ ਕਰੀਬ ਵਾਪਰੀ। ਉਨਾਂ ਕਿਹਾ ਕਿ ਕਈ ਵਿਦਿਆਰਥੀਆਂ ਨੇ ਇਧਰ ਉਪਰ ਲੁਕ ਕੇ ਆਪਣੀ ਜਾਨ ਬਚਾਈ। ਮੌਕੇ ਉਪਰ ਇਕ ਤਰਾਂ ਹਫੜਾਦਫੜੀ ਵਾਲਾ ਮਾਹੌਲ ਬਣ ਗਿਆ। ਤਾਲਾਹਾਸੀ ਪੁਲਿਸ ਮੁਖੀ ਲਾਰੈਂਸ ਰੈਵੈਲ ਨੇ ਕਿਹਾ ਹੈ ਕਿ ਸੂਚਨਾ ਮਿਲਣ ਤੇ ਪੁਲਿਸ ਅਫਸਰ ਤੁਰੰਤ ਮੌਕੇ ਉਪਰ ਪੁੱਜੇ ਤੇ ਉਨਾਂ ਨੇ ਹਮਲਾਵਰ ਨੂੰ ਹਥਿਆਰ ਸੁੱਟ ਦੇਣ ਲਈ ਕਿਹਾ। ਹਮਲਾਵਰ ਵੱਲੋਂ ਆਦੇਸ਼ ਨਾ ਮੰਨਣ ਤੇ ਪੁਲਿਸ ਨੇ ਉਸ ਨੂੰ ਗੋਲੀ ਮਾਰ ਦਿੱਤੀ ਜਿਸ ਨੂੰ ਹਿਰਾਸਤ ਵਿਚ ਲੈ ਕੇ ਜਖਮੀ ਹਾਲਤ ਵਿੱਚ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। 2 ਜਣਿਆਂ ਦੀ ਮੌਕੇ ਉਪਰ ਹੀ ਮੌਤ ਹੋ ਗਈ ਜਦ ਕਿ ਜ਼ਖਮੀ ਹੋਏ 6 ਜਣੇ ਤਾਲਾਹਾਸੀ ਮੈਮੋਰੀਅਲ ਹੈਲਥਕੇਅਰ ਵਿਚ ਇਲਾਜ ਅਧੀਨ ਹਨ। ਪੁਲਿਸ ਨੂੰ ਮੌਕੇ 'ਤੇ ਇਕ ਹੈਂਡਗੰਨ ਬਰਾਮਦ ਹੋਈ ਜੋ ਸ਼ੱਕੀ ਦੀ ਮਾਂ ਦੀ ਹੈ ਜੋ ਪਿਛਲੇ ਲੰਬੇ ਸਮੇ ਤੋਂ ਲਿਓਨ ਕਾਊਂਟੀ ਸ਼ੈਰਿਫ ਦਫਤਰ ਵਿਚ ਡਿਪਟੀ ਵਜੋਂ ਤਾਇਨਾਤ ਹੈ।

ਵਿਆਹ ਸਮਾਗਮ ਤੋਂ ਵਾਪਸ ਆ ਰਹੇ ਪਰਿਵਾਰ…

ਲਖਨਊ, 15 ਮਈ-ਇੱਕ ਵਿਆਹ ਤੋਂ ਵਾਪਸ ਆ ਰਹੀ ਇੱਕ ਅਰਟਿਗਾ ਕਾਰ ਨੂੰ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ। ਇਸ…

ਚਲਦੀ ਨਿੱਜੀ ਸਲੀਪਰ ਬੱਸ ਨੂੰ…

ਪਟਨਾ, 15 ਮਈ- ਬਿਹਾਰ ਦੇ ਬੇਗੂਸਰਾਏ ਤੋਂ…

ਕਰਨਲ ਸੋਫੀਆ ਕੁਰੈਸ਼ੀ ‘ਤੇ ਦਿੱਤੇ…

ਭੋਪਾਲ, 14 ਮਈ-ਮੱਧ ਪ੍ਰਦੇਸ਼ ਹਾਈ ਕੋਰਟ ਨੇ …

ਸੁਰੱਖਿਆ ਬਲਾਂ ਦੇ ਉੱਚ ਅਧਿਕਾਰੀਆਂ…

ਦਿੱਲੀ, 14 ਮਈ : ਦੇਸ਼ ਦੀ ਸਿਖਰਲੀ…

Listen Live

Subscription Radio Punjab Today

Subscription For Radio Punjab Today

ਭਾਰਤ ਨੇ ਚੀਨ ਦੇ ਗਲੋਬਲ ਟਾਈਮਜ਼ ਤੇ…

ਦਿੱਲੀ, 14 ਮਈ:  ਚੀਨੀ ਸਮਾਚਾਰ ਸੰਗਠਨਾਂ ਗਲੋਬਲ ਟਾਈਮਜ਼ ਅਤੇ ਸ਼ਿਨਹੂਆ ਦੇ ‘ਐਕਸ’ ਖਾਤਿਆਂ ’ਤੇ ਬੁੱਧਵਾਰ ਨੂੰ ਲਿਖਿਆ ਦੇਖਿਆ ਗਿਆ…

ਫਲੋਰਿਡਾ ਵਿਚ ਵੱਡੇ ਆਪਰੇਸ਼ਨ ਦੌਰਾਨ…

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਯੂ ਐਸ ਇਮੀਗ੍ਰੇਸ਼ਨ ਐਂਡ…

ਵਿਸ਼ੇਸ਼ ਅਦਾਲਤ ਨੇ NIA ਨੂੰ…

ਦਿੱਲੀ, 1 ਮਈ : ਵਿਸ਼ੇਸ਼ ਐਨਆਈਏ ਅਦਾਲਤ…

ਅਮਰੀਕਾ-ਬਜੁਰਗ ਨਾਲ ਧੋਖਾਧੜੀ ਦੇ ਦੋਸ਼…

ਅਮਰੀਕਾ: ਅਮਰੀਕਾ ਵਿੱਚ ਵਿਦਿਆਰਥੀ ਵੀਜ਼ੇ ‘ਤੇ ਰਹਿ…

Our Facebook

Social Counter

  • 47993 posts
  • 0 comments
  • 0 fans