Menu

ਐਸ.ਡੀ.ਐਮ. ਅਮਰਗੜ੍ਹ ਨੇ ਦਾਣਾ ਮੰਡੀ ਤੋਲੇਵਾਲ ਵਿਖੇ ਖਰੀਦ ਪ੍ਰਬੰਧਾ ਦਾ ਲਿਆ ਜਾਇਜਾ

ਅਮਰਗੜ੍ਹ/ਮਾਲੇਰਕੋਟਲਾ 15 ਅਪ੍ਰੈਲ : ਸਹਾਇਕ ਕਮਿਸ਼ਨਰ(ਈ) ਕਮ ਐਸ.ਡੀ.ਐਮ ਅਮਰਗੜ੍ਹ ਰਾਕੇਸ਼ ਪ੍ਰਕਾਸ਼ ਗਰਗ ਵੱਲੋਂ ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਦੇ ਦਿਸ਼ਾ ਨਿਰਦੇਸ਼ਾਂ ਤਹਿਤ  ਅਨਾਜ ਮੰਡੀ ਤੋਲੇਵਾਲ ਵਿਖੇ ਕੀਤੇ ਗਏ ਖਰੀਦ ਪ੍ਰਬੰਧਾ ਦਾ ਜਾਇਜਾ ਲਿਆ ।ਉਨ੍ਹਾਂ ਜ਼ਿਲ੍ਹਾ ਪ੍ਰਸਾਸ਼ਨ ਦੀ ਵਚਨਬੱਧਤਾ ਨੂੰ ਦੁਹਰਾਉਦਿਆ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਕਣਕ ਦੀ ਖ਼ਰੀਦ ਮੌਕੇ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪੇਸ਼ ਨਹੀਂ ਆਉਣ ਦੇਵੇਗੀ। ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਚੁੱਕਣ ਲਈ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਪਹਿਲਾਂ ਹੀ ਪੁਖੱਤਾ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਤਾਂ ਜੋ ਕਿਸਾਨਾਂ ਨੂੰ ਆਪਣੀ ਜਿਣਸ ਵੇਚਣ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਵੇ ।

ਤੋਲੇਵਾਲ ਮੰਡੀ ਵਿਖੇ ਉਨ੍ਹਾਂ ਗੱਲਬਾਤ ਕਰਦਿਆ ਕਿਹਾ ਕਿ ਡਿਪਟੀ ਕਮਿਸ਼ਨਰ ਵਿਰਾਜ ਐਸ ਤਿੜਕੇ ਵਲੋਂ ਜ਼ਿਲ੍ਹੇ ਵਿੱਚ ਕਾਰਜਸ਼ੀਲ ਵੱਖ ਵੱਖ ਖਰੀਦ ਏਜੰਸੀਆਂ ਨੂੰ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀਆ ਜਾ ਚੁੱਕੀਆਂ ਹਨ ਕਿ ਅਨਾਜ ਦੀ ਖਰੀਦ ਵਿੱਚ ਕਿਸੇ ਵੀ ਤਰ੍ਹਾਂ ਦੀ ਬੇਲੋੜੀ ਦੇਰੀ ਨਾ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਅਸੁੱਵਿਧਾ ਦਾ ਸਾਹਮਣਾ ਨਾ ਕਰਨਾ ਪਵੇ।

 ਉਨ੍ਹਾਂ ਹੋਰ ਦੱਸਿਆ ਕਿ ਮੰਡੀਆਂ ‘ਚ ਕਣਕ ਦੀ ਨਿਰਵਿਘਨ ਖਰੀਦ ਲਈ ਅਧਿਕਾਰੀਆਂ ਤੇ ਸਟਾਫ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ । ਮੰਡੀਆਂ ‘ਚ ਬਾਰਦਾਨੇ ਸਮੇਤ ਲੋੜ ਮੁਤਾਬਕ ਤਰਪਾਲਾਂ ਦੀ ਉੱਪਲਬਧਤਾ, ਕਿਸਾਨਾਂ, ਮਜ਼ਦੂਰਾਂ ਆਦਿ ਦੇ ਬੈਠਣ ਲਈ ਛਾਂਦਾਰ ਜਗ੍ਹਾ ਸਮੇਤ ਪੀਣ ਵਾਲੇ ਪਾਣੀ, ਪਖਾਣੇ, ਸਮੇਤ ਹੋਰ ਬੁਨਿਆਦੀ ਲੋੜਾਂ ਨੂੰ ਯਕੀਨੀ ਵੀ ਬਣਾਇਆ ਗਿਆ ਹੈ।ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਫਸਲ ਨੂੰ ਸੁੱਕਾ ਕੇ ਹੀ ਮੰਡੀਆਂ ਵਿਚ ਲੈ ਕੇ ਆਇਆ ਜਾਵੇ ਤਾਂ ਜੋ ਉਨ੍ਹਾਂ ਨੂੰ ਫਸਲ ਨੂੰ ਵੇਚਣ ਦੌਰਾਨ ਮੰਡੀਆਂ ਵਿਚ ਨਾ ਰੁਕਣਾ ਪਵੇ।

ਅਮਰੀਕਾ ‘ਚ ਭਾਰਤੀ ਵਿਦਿਆਰਥੀਆਂ ਨੇ ਟਰੰਪ ਸਰਕਾਰ…

ਵਾਸਿੰਗਟਨ, 21 ਅਪ੍ਰੈਲ,-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਚਾਨਕ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਐੱਫ-1 ਵੀਜ਼ਾ ਰੱਦ ਕਰ ਦਿੱਤੇ ਗਏ ਹਨ।…

ਦਿੱਲੀ ‘ਚ ਜੁੱਤੀਆਂ ਦੀ ਫ਼ੈਕਟਰੀ…

ਦਿੱਲੀ , 21 ਅਪ੍ਰੈਲ- ਕੇਸ਼ਵਪੁਰਮ ਇਲਾਕੇ ਵਿੱਚ…

ਮੇਅਰ ਚੋਣਾਂ ਨੂੰ ਲੈ ਕੇ…

ਦਿੱਲੀ, 21 ਅਪ੍ਰੈਲ : ਆਮ ਆਦਮੀ ਪਾਰਟੀ…

ਦਿੱਲੀ ਨਗਰ ਨਿਗਮ ਚੋਣਾਂ: ਭਾਜਪਾ…

ਨਵੀਂ ਦਿੱਲੀ, 21 ਅਪ੍ਰੈਲ- ਦਿੱਲੀ ਭਾਜਪਾ ਦੇ…

Listen Live

Subscription Radio Punjab Today

Subscription For Radio Punjab Today

ਅਮਰੀਕਾ ‘ਚ ਭਾਰਤੀ ਵਿਦਿਆਰਥੀਆਂ ਨੇ ਟਰੰਪ ਸਰਕਾਰ…

ਵਾਸਿੰਗਟਨ, 21 ਅਪ੍ਰੈਲ,-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਚਾਨਕ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਐੱਫ-1 ਵੀਜ਼ਾ ਰੱਦ ਕਰ ਦਿੱਤੇ ਗਏ ਹਨ।…

ਪੋਪ ਫਰਾਂਸਿਸ ਦਾ ਹੋਇਆ ਦਿਹਾਂਤ

ਵੈਟੀਕਨ, (ਇਟਲੀ), 21 ਅਪ੍ਰੈਲ- ਕੈਥੋਲਿਕ ਈਸਾਈ ਧਾਰਮਿਕ…

ਪ੍ਰਵਾਰ ਸਮੇਤ ਭਾਰਤ ਪਹੁੰਚੇ ਅਮਰੀਕਾ…

ਦਿੱਲੀ, 21 ਅਪ੍ਰੈਲ :  ਅਮਰੀਕਾ ਦੇ ਉਪ…

ਫਲੋਰਿਡਾ ਯੁਨੀਵਰਸਿਟੀ ਵਿਚ ਪੁਲਿਸ ਅਫਸਰ…

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਤਾਲਾਹਾਸੀ ਵਿਖੇ ਫਲੋਰਿਡਾ ਸਟੇਟ…

Our Facebook

Social Counter

  • 47342 posts
  • 0 comments
  • 0 fans