Menu

ਐਡਵੋਕੇਟ ਜਨਰਲ ਦੇ ਦਫਤਰ ਵਿੱਚ ਐਸਸੀ ਭਾਈਚਾਰੇ ਨੂੰ ਰਾਖਵਾਂਕਰਨ ਦੇਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਿਆ- ਵਿਧਾਇਕ ਜਗਦੀਪ ਕੰਬੋਜ ਗੋਲਡੀ

ਜਲਾਲਾਬਾਦ 16 ਅਪ੍ਰੈਲ- ਜਲਾਲਾਬਾਦ ਦੇ ਵਿਧਾਇਕ  ਜਗਦੀਪ ਕੰਬੋਜ ਗੋਲਡੀ ਨੇ  ਪ੍ਰੈਸ ਕਾਨਫਰੰਸ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਭਾਰਤ ਰਤਨ, ਸੰਵਿਧਾਨ ਨਿਰਮਾਤਾ, ਯੁੱਗ ਪੁਰਸ਼ ਡਾ ਭੀਮ ਰਾਓ ਅੰਬੇਡਕਰ ਜੀ ਦੇ ਸੋਚ ਅਤੇ ਸਿਧਾਂਤ ਅਨੁਸਾਰ ਕੰਮ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਐਡਵੋਕੇਟ ਜਨਰਲ ਦੇ ਦਫਤਰ ਵਿੱਚ ਐਸ ਸੀ ਭਾਈਚਾਰੇ ਲਈ ਰਾਖਵਾਂਕਰਨ ਦੇਣ ਦੀ ਪਹਿਲ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਿਆ ਹੈ। ਵਿਧਾਇਕ ਨੇ ਇਸ ਲਈ ਜਿੱਥੇ ਸੂਬੇ ਦੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਉੱਥੇ ਹੀ ਐਸਸੀ ਭਾਈਚਾਰੇ ਨੂੰ ਇਸ ਪ੍ਰਾਪਤੀ ਲਈ ਸ਼ੁਭਕਾਮਨਾਵਾਂ ਦਿੱਤੀਆਂ ।

ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਡਾ. ਭੀਮ ਰਾਓ ਅੰਬੇਡਕਰ ਜੀ ਦੇ ਨਾਮ ਤੇ ਵੋਟਾਂ ਤਾਂ ਲਈਆਂ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਉਹਨਾਂ ਨੇ ਸਮਾਜ ਦੇ ਪਿਛੜੇ ਵਰਗਾਂ ਨੂੰ ਪੂਰੀ ਤਰ੍ਹਾਂ ਵਿਸਾਰ ਦਿੱਤਾ, ਜਦਕਿ ਦੂਜੇ ਪਾਸੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਹਮੇਸ਼ਾ ਹੀ ਪਿਛੜੇ ਵਰਗਾਂ ਦੀ ਤਰੱਕੀ ਨੂੰ ਤਰਜੀਹ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਸ਼ਹੀਦ ਏ ਆਜ਼ਮ ਸ ਭਗਤ ਸਿੰਘ ਅਤੇ ਸੰਵਿਧਾਨ ਨਿਰਮਾਤਾ ਡਾ ਭੀਮ ਰਾਓ ਅੰਬੇਡਕਰ ਜੀ ਦੀ ਸੋਚ ਨਾਲ ਸਰਕਾਰ ਚਲਾ ਰਹੇ ਹਾਂ ਅਤੇ ਇਸੇ ਲਈ ਸਾਰੇ ਸਰਕਾਰੀ ਦਫਤਰਾਂ ਵਿੱਚ ਮੁੱਖ ਮੰਤਰੀ ਦੀ ਤਸਵੀਰ ਲਗਾਉਣ ਦੀ ਬਜਾਏ ਡਾ ਭੀਮ ਰਾਓ ਅੰਬੇਡਕਰ ਜੀ ਅਤੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਲਗਾਈ ਗਈ।

ਉਨਾਂ ਨੇ ਆਖਿਆ ਕਿ ਏਜੀ ਦਫਤਰ ਵਿੱਚ ਰਾਖਵੇਂਕਰਨ ਦੀ ਮੰਗ 2017 ਤੋਂ ਉਠਾਈ ਜਾ ਰਹੀ ਸੀ ਪਰ ਪਿਛਲੀਆਂ ਸਰਕਾਰਾਂ ਨੇ ਇਸ ਤੇ ਕੋਈ ਧਿਆਨ ਨਹੀਂ ਦਿੱਤਾ ਜਦਕਿ ਹੁਣ ਪੰਜਾਬ ਸਰਕਾਰ ਨੇ ਐਸਸੀ ਭਾਈਚਾਰੇ ਲਈ 58 ਪੋਸਟਾਂ ਰਾਖਵੀਆਂ ਕਰ ਦਿੱਤੀਆਂ ਹਨ। ਉਹਨਾਂ ਨੇ ਕਿਹਾ ਕਿ ਇਸ ਤੋਂ ਬਿਨਾਂ ਬੈਕਲੋਗ ਦੇ ਅਧਿਐਨ ਤੋਂ ਪਤਾ ਲੱਗਿਆ ਕਿ ਆਮਦਨ ਦੀ ਸ਼ਰਤ ਕਾਰਨ ਵੀ ਐਸੀ ਭਾਈਚਾਰੇ ਲਈ ਰਾਖਵੀਆਂ ਸੀਟਾਂ ਖਾਲੀ ਰਹਿ ਸਕਦੀਆਂ  ਸਨ ਇਸ ਲਈ ਪੰਜਾਬ ਸਰਕਾਰ ਵੱਲੋਂ ਆਮਦਨ ਦੀ ਸ਼ਰਤ ਵਿੱਚ ਵੀ ਐਸੀ ਭਾਈਚਾਰੇ ਦੇ ਲੋਕਾਂ ਨੂੰ ਛੋਟ ਦਿੱਤੀ ਗਈ ਤਾਂ ਜੋ ਉਹ ਏਜੀ ਪੰਜਾਬ ਦੇ ਦਫਤਰ ਵਿੱਚ ਸਰਕਾਰੀ ਵਕੀਲ ਵਜੋਂ ਨਾਮਜਦ ਹੋ ਕੇ ਸਰਕਾਰ ਦੇ ਨਾਲ ਨਾਲ ਸਮਾਜ ਦੇ ਪਿਛੜੇ ਵਰਗ ਦੇ ਲੋਕਾਂ ਦੀ ਆਵਾਜ਼ ਵੀ ਕੋਰਟ ਵਿੱਚ ਰੱਖ ਸਕਣ।

ਉਹਨਾਂ ਨੇ ਕਿਹਾ ਕਿ ਇਸ ਨਾਲ ਐਸਸੀ ਭਾਈਚਾਰੇ ਦੇ ਲੋਕਾਂ ਨੂੰ ਭਵਿੱਖ ਵਿੱਚ ਜੱਜ ਬਣਨ ਵਿੱਚ ਵੀ ਸਹੂਲਤ ਹੋਵੇਗੀ ਕਿਉਂਕਿ ਏਜੀ ਪੰਜਾਬ ਵਿੱਚ ਕੰਮ ਕੀਤੇ ਜਾਣ ਦਾ ਤਜਰਬਾ ਉਹਨਾਂ ਲਈ ਲਾਭਕਾਰੀ ਸਿੱਧ ਹੋਵੇਗਾ। ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਪੰਜਾਬ ਸਰਕਾਰ ਸਮਾਜ ਦੇ ਪਿਛੜੇ ਵਰਗਾਂ ਦੀ ਤਰੱਕੀ ਲਈ ਵਚਨਬੱਧ ਹੈ ਅਤੇ ਇਸ ਲਈ ਭਵਿੱਖ ਵਿੱਚ ਵੀ ਹਰ ਉਪਰਾਲਾ ਕੀਤਾ ਜਾਵੇਗਾ।ਉਹਨਾਂ ਨੇ ਇਸ ਮੌਕੇ ਵਿਸ਼ੇਸ਼ ਤੌਰ ਤੇ ਇਹ ਵੀ ਦੱਸਿਆ ਕਿ ਸਮਾਜ ਦੇ ਪਿਛੜੇ ਵਰਗਾਂ ਦੇ ਬੱਚੇ ਪੜ੍ਹਾਈ ਕਰ ਸਕਣ ਇਸ ਲਈ ਸਰਕਾਰ ਵੱਲੋਂ ਨਿਰਵਿਘਨ ਵਜ਼ੀਫੇ ਵੀ ਦਿੱਤੇ ਜਾ ਰਹੇ ਹਨ।  ਇਸ ਮੌਕੇ ਉਨਾਂ ਦੇ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ  ਦੇਵਰਾਜ ਸ਼ਰਮਾ ਅਤੇ ਹਰੀਸ ਸੇਤੀਆ ਵੀ ਹਾਜ਼ਰ ਸਨ।।

ਦਿੱਲੀ ‘ਚ ਜੁੱਤੀਆਂ ਦੀ ਫ਼ੈਕਟਰੀ ‘ਚ ਲੱਗੀ…

ਦਿੱਲੀ , 21 ਅਪ੍ਰੈਲ- ਕੇਸ਼ਵਪੁਰਮ ਇਲਾਕੇ ਵਿੱਚ ਲਾਰੈਂਸ ਰੋਡ ‘ਤੇ ਐਚਡੀਐਫਸੀ ਬੈਂਕ ਦੇ ਨੇੜੇ ਸਥਿਤ ਇੱਕ ਜੁੱਤੀਆਂ ਦੀ ਫ਼ੈਕਟਰੀ…

ਮੇਅਰ ਚੋਣਾਂ ਨੂੰ ਲੈ ਕੇ…

ਦਿੱਲੀ, 21 ਅਪ੍ਰੈਲ : ਆਮ ਆਦਮੀ ਪਾਰਟੀ…

ਦਿੱਲੀ ਨਗਰ ਨਿਗਮ ਚੋਣਾਂ: ਭਾਜਪਾ…

ਨਵੀਂ ਦਿੱਲੀ, 21 ਅਪ੍ਰੈਲ- ਦਿੱਲੀ ਭਾਜਪਾ ਦੇ…

ਝਾਰਖੰਡ-ਮੁਕਾਬਲੇ ਦੌਰਾਨ ਮਾਰਿਆ ਗਿਆ 1…

ਝਾਰਖੰਡ, 21 ਅਪ੍ਰੈਲ :  ਬੋਕਾਰੋ ਜ਼ਿਲ੍ਹੇ ਵਿੱਚ…

Listen Live

Subscription Radio Punjab Today

Subscription For Radio Punjab Today

ਪ੍ਰਵਾਰ ਸਮੇਤ ਭਾਰਤ ਪਹੁੰਚੇ ਅਮਰੀਕਾ ਦੇ ਉਪ…

ਦਿੱਲੀ, 21 ਅਪ੍ਰੈਲ :  ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਸੋਮਵਾਰ ਨੂੰ ਆਪਣੀ ਪਤਨੀ ਅਤੇ ਬੱਚਿਆਂ ਨਾਲ ਭਾਰਤ ਪਹੁੰਚੇ।…

ਫਲੋਰਿਡਾ ਯੁਨੀਵਰਸਿਟੀ ਵਿਚ ਪੁਲਿਸ ਅਫਸਰ…

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਤਾਲਾਹਾਸੀ ਵਿਖੇ ਫਲੋਰਿਡਾ ਸਟੇਟ…

ਮੰਦਭਾਗੀ ਖਬਰ -ਰੋਜ਼ੀ ਰੋਟੀ ਲਈ…

ਬਰਨਾਲਾ, 18 ਅਪ੍ਰੈਲ- ਪੰਜਾਬ ਦੀ ਧਰਤੀ ਤੋਂ…

ਰੋਜੀ ਰੋਟੀ ਦੀ ਭਾਲ ਲਈ…

ਸੁਲਤਾਨਪੁਰ ਲੋਧੀ , 18 ਅਪ੍ਰੈਲ- ਦੋ ਸਾਲ…

Our Facebook

Social Counter

  • 47336 posts
  • 0 comments
  • 0 fans