Menu

ਸ਼੍ਰੋਮਣੀ ਅਕਾਲੀ ਦਲ ਨੇ ਅਮਨ ਅਰੋੜਾ ਵੱਲੋਂ ਪੁਲਿਸ ਥਾਣੇ ਦੇ ਬਾਹਰ ਧਰਨਾ ਲਾਉਣ ਦਾ ਉਡਾਇਆ ਮਖੌਲ

ਚੰਡੀਗੜ੍ਹ, 15 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ  ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਪੁਲਿਸ ਥਾਣੇ ਦੇ ਬਾਹਰ ਧਰਨਾ ਲਾਉਣ ਦਾ ਮਖੌਲ ਉਡਾਉਂਦਿਆਂ ਕਿਹਾ ਕਿ ਜੇਕਰ ਆਪ ਦੇ ਅਹੁਦੇਦਾਰਾਂ ਨੂੰ ਵੀ ਧਰਨੇ ਲਾਉਣੇ ਪੈ ਰਹੇ ਹਨ ਤਾਂ ਫਿਰ ਆਮ ਆਦਮੀ ਤਾਂ ਨਿਆਂ ਦੀ ਕੋਈ ਆਸ ਹੀ ਨਹੀਂ ਰੱਖ ਸਕਦਾ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਖੁਦ ਹੀ ਕੇਸ ਦਰਜ ਕਰਕੇ ਅਜਿਹੇ ਬਜਾਏ ਡਰਾਮੇ ਕਰਨ ਦੇ ਆਪ ਸਰਕਾਰ ਨੂੰ ਸੂਬੇ ਵਿਚ ਕਾਨੂੰਨ ਵਿਵਸਥਾ ਸੁਧਾਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਕਰ ਸੂਬੇ ਦਾ ਮੰਤਰੀ ਖੁਦ ਹੀ ਸੂਬੇ ਦੀ ਪੁਲਿਸ ਖਿਲਾਫ ਧਰਨਾ ਦੇਵੇ ਤਾਂ ਇਸਦਾ ਮਤਲਬ ਹੈ ਕਿ ਸੂਬੇ ਵਿਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਅਜਿਹੇ ਹਾਲਾਤ ਵਿਚ ਸਾਰੀ ਵਜ਼ਾਰਤ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।

ਡਾ. ਚੀਮਾ ਨੇ ਕਿਹਾ ਕਿ ਪੰਜਾਬ ਵਿਚ ਐਮਰਜੰਸੀ ਵਰਗੇ ਹਾਲਾਤ ਬਣਾ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਜਿਹੜੇ ਵਿਰੋਧੀ ਧਿਰ ਆਗੂ ਸਰਕਾਰ ਦੇ ਖਿਲਾਫ ਬੋਲਦੇ ਹਨ, ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ  ਸਰਦਾਰ ਪ੍ਰਤਾਪ ਸਿੰਘ ਬਾਜਵਾ ਇਸਦੀ ਤਾਜ਼ਾ ਉਦਾਹਰਣ ਹਨ। ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਨੂੰ ਯਕੀਨ ਹੈ ਕਿ ਹੁਣ ਹੋਰ ਧਮਾਕੇ ਨਹੀਂ ਹੋਣਗੇ ਤਾਂ ਉਹਨਾਂ ਨੂੰ ਸੂਬੇ ਨੂੰ ਸਪਸ਼ਟ ਕਰ ਦੇਣਾ ਚਾਹੀਦਾ ਹੈ ਕਿ ਜੇਕਰ ਅਜਿਹੀ ਕੋਈ ਘਟਨਾ ਮੁੜ ਵਾਪਰੀ ਤਾਂ ਉਹ ਅਸਤੀਫਾ ਦੇ ਦੇਣਗੇ। ਉਹਨਾਂ ਕਿਹਾ ਕਿ ਪਰ ਅਜਿਹਾ ਕਰਨ ਦੀ ਥਾਂ ਤੁਸੀਂ ਤਾਂ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਹੀ ਕੇਸ ਦਰਜ ਕਰ ਦਿੱਤਾ।

ਚੰਦੇਲ ’ਚ 10 ਅੱਤਵਾਦੀ ਢੇਰ, 7 ਅੱਤਵਾਦੀ…

ਮਨੀਪੁਰ : ਵੀਰਵਾਰ ਨੂੰ ਮਨੀਪੁਰ ਦੇ ਚੰਦੇਲ ਜ਼ਿਲ੍ਹੇ ਵਿੱਚ ਅਸਾਮ ਰਾਈਫਲਜ਼ ਅਤੇ ਅੱਤਵਾਦੀਆਂ ਵਿਚਕਾਰ ਹੋਏ ਮੁਕਾਬਲੇ ਵਿੱਚ ਦਸ ਅੱਤਵਾਦੀ…

ਰੱਖਿਆ ਮੰਤਰੀ ਰਾਜਨਾਥ ਸਿੰਘ ਭੁਜ…

ਦਿੱਲੀ, 16 ਮਈ- ਰੱਖਿਆ ਮੰਤਰੀ ਰਾਜਨਾਥ ਸਿੰਘ…

ਸਾਊਦੀ ਅਰਬ ਨੇ ਦੇਸ਼ ‘ਚੋਂ…

16 ਮਈ 2025: ਪਿਛਲੇ ਸਾਲ ਜਨਵਰੀ ਤੋਂ…

ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ…

ਨਵੀਂ ਦਿੱਲੀ, 16 ਮਈ- ਕੇਂਦਰੀ ਮੰਤਰੀ ਰਵਨੀਤ…

Listen Live

Subscription Radio Punjab Today

Subscription For Radio Punjab Today

ਅਮਰੀਕਾ ਵੱਲੋਂ ਗੈਰ-ਨਾਗਰਿਕਾਂ ਵਲੋਂ ਭੇਜੇ ਜਾਣ ਵਾਲੇ…

ਅਮਰੀਕਾ16 ਮਈ : ਸੰਯੁਕਤ ਰਾਜ ਅਮਰੀਕਾ ਵਿੱਚ ਇੱਕ ਨਵੇਂ ਟੈਕਸ ਬਿੱਲ ‘ਤੇ ਵਿਚਾਰ ਕੀਤਾ ਜਾ ਰਿਹਾ ਹੈ ਜੋ ਜਲਦੀ…

ਦਿੱਲੀ ਕੈਪੀਟਲਜ਼ ਨੂੰ ਝਟਕਾ, ਸਟਾਰਕ…

ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਇੰਡੀਅਨ…

ਸਾਊਦੀ ਅਰਬ ਨੇ ਦੇਸ਼ ‘ਚੋਂ…

16 ਮਈ 2025: ਪਿਛਲੇ ਸਾਲ ਜਨਵਰੀ ਤੋਂ…

ਬ੍ਰਿਟਿਸ਼ ਇੰਡੀਅਨ ਥਿੰਕ ਟੈਂਕ ਨੇ…

ਲੰਡਨ 16 ਮਈ 2025: ਬ੍ਰਿਟਿਸ਼ ਭਾਰਤੀ ਖੋਜ…

Our Facebook

Social Counter

  • 48060 posts
  • 0 comments
  • 0 fans