ਬਠਿੰਡਾ, 14 ਅਪਰੈਲ(ਵੀਰਪਾਲ ਕੌਰ )- ਹਰ ਸਾਲ ਦੀ ਤਰਾ ਉਘੇ ਦਲਿਤ ਨੇਤਾ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਗੈਰ-ਸੰਗਠਿਤ ਮਜਦੂਰ ਮੁਲਾਜ਼ਮ ਕਾਂਗਰਸ ਕੇ ਕੇ ਸੀ ਵਿਭਾਗ ਪੰਜਾਬ ਅਤੇ ਨੈਸ਼ਨਲ ਦਲਿਤ ਮਹਾਂਪੰਚਾਇਤ ਪੰਜਾਬ ਡੋਮਾ ਪਰੀਸੰਗ ਸਯੁੰਕਤ ਦਲਿਤ ਮੋਰਚਾ ਦੇ ਆਗੂਆਂ ਅਤੇ ਬਠਿੰਡਾ ਵਾਸੀਆਂ ਨੇ ਬੜੀ ਧੂਮਧਾਮ ਨਾਲ ਮਨਾਇਆ। ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਬੁੱਤ ਉਪਰ ਫੁੱਲ ਮਾਲਾ ਅਤੇ ਫੁੱਲ ਵਰਸਾਉਣ ਵਾਲਿਆ ਦੀ ਭੀੜ ਉਮੜੀ। ਕਿਰਨਜੀਤ ਸਿੰਘ ਗਹਿਰੀ ਨੇ ਬੋਲਦਿਆ ਕਿਹਾ ਜਦੋ ਅਸੀ ਇਹ ਬੁੱਤ ਸਥਾਪਿਤ ਕਰਵਾਏ ਸਨ, ਗਿਣਤੀ ਦੇ ਲੋਕ ਹੀ ਮਾਲਾ ਅਰਪਣ ਕਰਨ ਆਉਂਦੇ ਸਨ। ਅੱਜ ਮੇਲੇ ਵਰਗਾ ਮਾਹੌਲ ਦੇਖ ਕੇ ਲਗਦਾ ਹੈ ਹੁਣ ਲਾਇਕ ਬਾਪ ਦੀ ਲਾਇਕ ਔਲਾਦ ਜਾਗਰੂਕ ਹੋ ਚੁਕੀ ਹੈ। ਇਸ ਕਰਕੇ ਹਰ ਪਾਰਟੀ ਹੁਣ ਬਾਬਾ ਸਾਹਿਬ ਅੰਬੇਡਕਰ ਦਾ ਸਨਮਾਨ ਕਰਨ ਲਈ ਮਜਬੂਰ ਹੈ।
ਗਹਿਰੀ ਨੇ ਕਿਹਾ ਅੰਬੇਡਕਰ ਦੀ ਜੀਵਨੀ ਅਤੇ ਭਾਰਤੀ ਸੰਵਿਧਾਨ ਜਰੂਰੀ ਵਿਸੇ ਵਜੋ ਪੜਾਇਆ ਜਾਵੇ ਸਰਕਾਰ ਕੀਤੇ ਵਾਆਦੇ ਮੁਤਾਬਕ ਅੰਬੇਡਕਰ ਭਵਨਾ ਵਿਚ ਆਈ ਏ ਐਸ ਆਈ ਆਈ ਪੀ ਐਸ ਐਮ ਬੀ ਬੀ ਐਸ ਅਤੇ ਹੋਰ ਮੁਕਾਬਲਾ ਪੇਪਰ ਲਈ ਮੁਫਤ ਕੋਚਿੰਗ ਸੈਂਟਰ ਖੋਲ੍ਹਣ ਦਾ ਕੰਮ ਕਰੇ । ਗਹਿਰੀ ਨੇ ਪੰਨੂ ਖਿਲਾਫ ਕੇਸ ਦਰਜ਼ ਕਰਨ ਲਈ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਕਿਹਾ ਦਲਿਤ ਨੇਤਾਵਾ ਨੇ ਪ੍ਰਤਾਪ ਸਿੰਘ ਬਾਜਵਾ ਵਿਰੁੱਧ ਦਰਜ ਕੀਤੇ ਪਰਚੇ ਦੀ ਨਿਖੇਧੀ ਕਰਦਿਆ ਕਿਹਾ ਪੰਜਾਬ ਵਿੱਚ ਪੰਨੂ ਦਹਿਸ਼ਤਗਰਦ ਦੇ ਖਿਲਾਫ ਬਣ ਰਹੀ ਰੋਸ ਲਹਿਰ ਦਾ ਰੁਖ ਬਦਲਣ ਲਈ ਕਾਂਗਰਸ ਲੀਡਰ ਬਾਜਵਾ ਉਪਰ ਪਰਚਾ ਦਰਜ ਕੀਤਾ ਹੈ। ਪੰਨੂ ਖਿਲਾਫ ਕਾਰਵਾਈ ਕਰਨ ਦੀ ਬਜਾਏ ਉਸ ਦਹਿਸ਼ਤਗਰਦ ਗੁਰਪਤਵੰਤ ਪੰਨੂ ਨੂੰ ਬਚਾਉਣ ਲਈ ਇਹ ਘਟੀਆ ਪੱਧਰ ਦੀ ਸਿਆਸਤ ਹੈ । ਗਹਿਰੀ ਨੇ ਕਿਹਾ ਵਿਸਵ ਭਰ ਵਿੱਚ ਬਾਬਾ ਸਹਿਬ ਡਾਕਟਰ ਅੰਬੇਡਕਰ ਦਾ ਜਨਮ ਦਿਨ ਮੇਲੇ ਵਾਂਗ ਮਨਾ ਕੇ ਅੰਬੇਡਕਰ ਅਤੇ ਸਵਿੰਧਾਨ ਵਿਰੋਧੀ ਸੋਚ ਦੇ ਲੋਕਾ ਨੂੰ ਅੰਬੇਡਕਰੀਆ ਨੇ ਜਵਾਬ ਦਿਤਾ ਹੈ ।
ਇਸ ਮੌਕੇ ਗੁਰਜੰਟ ਸਿੰਘ ਪੰਚ ,ਪ੍ਰਧਾਨ ਕਾਂਗਰਸ ਕੇ ਕੇ ਸੀ ਵਿਭਾਗ ਬਠਿੰਡਾ ਜਰਮਨ ਗਹਿਰੀ ਚੇਅਰਮੈਨ ਸਟੂਡੈਂਟਸ ਯੂਨੀਅਨ, ਮਨਜੀਤ ਸਿੰਘ ਜਰਨਲ ਸਕੱਤਰ ਦਲਿਤ ਮਹਾਂਪੰਚਾਇਤ ਪੰਜਾਬ, ਰਾਧੇ ਸ਼ਾਮ ਜਿਲਾ ਪ੍ਰਧਾਨ ਦਲਿਤ ਮਹਾਂਪੰਚਾਇਤ ਬਠਿੰਡਾ, ਪ੍ਰਕਾਸ਼ ਸਿੰਘ ਤਿਉਣਾ, ਹਰਪਾਲ ਸਿੰਘ ਕੋਟਗੁਰੂ ,ਬਲਦੇਵ ਸਿੰਘ ਕੋਟਸ਼ਮੀਰ ,ਚੰਦ ਸਿੰਘ ਕੋਟਸ਼ਮੀਰ, ਦਰਬਾਰਾ ਸਿੰਘ ਸਰਪੰਚ ,ਬਸੰਤ ਸਿੰਘ ਸਰਪੰਚ, ਗੁਰਚਰਨ ਸਿੰਘ ,ਮੋਦਨ ਸਿੰਘ ਪੰਚ, ਜਗਦੇਵ ਸਿੰਘ ਭੈਣੀ, ਹਰਬੰਸ ਸਿੰਘ ਮਾਹੀਨੰਗਲ, ਰਾਝੂ ਸਰਪੰਚ, ਗੌਰੀ ਸੰਕਰ ,ਓਮ ਪ੍ਰਕਾਸ਼, ਦੇਸ਼ ਰਾਜ ਛਤਰੀਵਾਲਾ ਅਤੇ ਹੋਰ ਅਗੂਆ ਨੇ ਬਾਬਾ ਸਾਹਿਬ ਦੇ ਪਾਰਕ ਵਿੱਚ ਬੂਟੇ ਲਗਾਏ ਅਤੇ ਹਰਿਆਲੀ ਲਿਆਉਣ ਦਾ ਸੁਨੇਹਾ ਦਿਤਾ । ਲਗ ਭਗ ਸਾਰੀਆ ਪਾਰਟੀਆ ਨੇ ਇਸ ਵਾਰ ਅੰਬੇਡਕਰ ਜਨਮ ਦਿਵਸ ਮਨਾਇਆ । ਗਹਿਰੀ ਨੇ ਕਿਹਾ ਹੁਣ ਪੰਜਾਬ ਦਾ ਮੁੱਖ ਮੰਤਰੀ ਦਲਿਤ ਸਮਾਜ ‘ਚੋ ਬਣਨਾ ਤੈਅ ਹੈ । ਦੇਸ਼ ਦੀ ਕੇਂਦਰ ਸਰਕਾਰ ਵੀ ਜਲਦ ਦਲਿਤ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਚਲੇਗੀ।