ਬਠਿੰਡਾ , 14 ਅਪ੍ਰੈਲ -: ਜ਼ਿਲ੍ਹੇ ਦੇ ਪਿੰਡ ਸੂਚ ਵਿਚ ਛੇ ਮਹੀਨੇ ਪਹਿਲਾਂ ਬਣਾ ਕੇ ਦਿੱਤੀ ਲਿਫਟ ਵਾਲੀ ਰੇਹੜੀ ਦੇ ਉਧਾਰ ਕੀਤੇ 5,500 ਰੁਪਏ ਮੰਗੇ ਤਾਂ ਵਰਕਸ਼ਾਪ ਦੇ ਮਿਸਤਰੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਮਾਮਲੇ ਵਿਚ ਮ੍ਰਿਤਕ ਦੇ ਛੋਟੇ ਭਰਾ ਦੀ ਸ਼ਿਕਾਇਤ ‘ਤੇ ਇਕ ਪਰਿਵਾਰ ਦੇ ਚਾਰ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਮਾਮਲੇ ਦੇ ਜਾਂਚ ਅਧਿਕਾਰੀ ਅਤੇ ਥਾਣਾ ਬਾਲਿਆਂਵਾਲੀ ਦੇ ਇੰਚਾਰਜ ਇੰਸਪੈਕਟਰ ਬਲਤੇਜ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਛੋਟੇ ਭਰਾ ਅਤੇ ਚਸ਼ਮਦੀਦਾਂ ਦੇ ਬਿਆਨਾਂ ਦੇ ਆਧਾਰ ‘ਤੇ ਦੋਸ਼ੀ ਜਗਸੀਰ ਸਿੰਘ ਉਰਫ਼ ਸੀਰਾ, ਉਸਦੇ ਪਿਤਾ ਬੂਟਾ ਸਿੰਘ, ਮਾਂ ਰਾਣੀ ਕੌਰ ਅਤੇ ਰਾਜਵੀਰ ਸਿੰਘ ਉਰਫ਼ ਰਾਜੂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।