Menu

ਗਰੀਬ ਵੀ ਵਿਧਾਇਕ ਬਣਦੇ ਹੀ ਬਣਾ ਲੈਂਦਾ ਹੈ ਬੰਗਲਾ- ਮੇਨਕਾ ਗਾਂਧੀ

ਪੀਲੀਭੀਤ— ਕੇਂਦਰੀ ਮੰਤਰੀ ਮੇਨਕਾ ਗਾਂਧੀ ਵਿਧਾਇਕਾਂ ਨੂੰ ਲੈ ਕੇ ਦਿੱਤੇ ਇਕ ਬਿਆਨ ਤੋਂ ਬਾਅਦ ਵਿਵਾਦਾਂ ‘ਚ ਘਿਰ ਗਈ ਹੈ। ਉਹ ਇੰਨੀ ਦਿਨੀਂ ਪੀਲੀਭੀਤ ਦੌਰੇ ‘ਤੇ ਹੈ, ਜਿਸ ਦੌਰਾਨ ਉਨ੍ਹਾਂ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਬਿਨਾਂ ਕੱਪੜੇ ਵਾਲਾ ਵਿਅਕਤੀ ਵੀ ਵਿਧਾਇਕ ਬਣਦੇ ਹੀ ਵੱਡਾ ਬੰਗਲਾ ਬਣਾ ਲੈਂਦਾ ਹੈ, ਜਦੋਂ ਕਿ ਇਕ ਸਾਲ ਪਹਿਲਾਂ ਉਨ੍ਹਾਂ ਦੀ ਅਜਿਹੀ ਸਥਿਤੀ ਨਹੀਂ ਹੁੰਦੀ। ਕੇਂਦਰੀ ਮੰਤਰੀ ਨੇ ਕਿਹਾ ਕਿ ਮੇਰੇ ਪਤੀ ਨੇ ਮੈਨੂੰ ਇਕ ਘਰ ਦਿੱਤਾ ਸੀ ਪਰ ਉਹ ਜਨਤਾ ਦੀ ਸੇਵਾ ‘ਚ ਵਿਕ ਗਿਆ। ਘਰ ਵੇਚਣ ਤੋਂ ਬਾਅਦ ਜੋ ਪੈਸਾ ਮਿਲਿਆ, ਉਹ ਮੈਡੀਕਲ ਟਰੀਟਮੈਂਟ ਅਤੇ ਲੋਕਾਂ ਦੇ ਕਲਿਆਣ ਲਈ ਲੱਗਾ ਦਿੱਤਾ।
ਭੜਕੇ ਭਾਜਪਾ ਵਿਧਾਇਕ
ਭਾਜਪਾ ਸੰਸਦ ਮੈਂਬਰ ਨੇ ਕਿਹਾ ਕਿ ਹੁਣ ਮੈਂ ਸਰਕਾਰੀ ਘਰ ‘ਚ ਵੀ ਉਦੋਂ ਤੱਕ ਰਹਿ ਸਕਦੀ ਹਾਂ, ਜਦੋਂ ਤੱਕ ਮੈਂ ਸੰਸਦ ਮੈਂਬਰ ਜਾਂ ਮੰਤਰੀ ਹਾਂ। ਜੇਕਰ ਮੈਂ ਚੋਣਾਂ ਹਾਰਦੀ ਹਾਂ ਤਾਂ ਮੈਂ ਇਹ ਘਰ ਵੀ ਗਵਾ ਦੇਵਾਂਗੀ। ਉਨ੍ਹਾਂ ਨੇ ਵਿਧਾਇਕਾਂ ਨੂੰ ਘੇਰਦੇ ਹੋਏ ਕਿਹਾ ਕਿ ਬਿਨਾਂ ਕੱਪੜੇ ਵਾਲੇ ਲੋਕ ਵਿਧਾਇਕ ਬਣ ਜਾਂਦੇ ਹਨ ਤਾਂ ਚੋਣਾਂ ਜਿੱਤਣ ਤੋਂ ਬਾਅਦ ਇਕ ਹੀ ਸਾਲ ‘ਚ ਵੱਡਾ ਘਰ ਬਣਾ ਲੈਂਦੇ ਹਨ। ਉੱਥੇ ਹੀ ਮੇਨਕਾ ਦੇ ਇਸ ਬਿਆਨ ਤੋਂ ਬਾਅਦ ਭਾਜਪਾ ਵਿਧਾਇਕ ਭੜਕ ਗਏ। ਭਾਜਪਾ ਜ਼ਿਲਾ ਪ੍ਰਧਾਨ ਅਤੇ ਵਿਧਾਇਕ ਸੁਰੇਸ਼ ਗੰਗਵਾਰ ਨੇ ਕਿਹਾ ਕਿ ਮੇਨਕਾ ਗਾਂਧੀ ਨੂੰ ਇਸ ਤਰ੍ਹਾਂ ਭਾਜਪਾ ਵਿਧਾਇਕ ਨੂੰ ਬਦਨਾਮ ਕਰਨ ਦਾ ਕੋਈ ਹੱਕ ਨਹੀਂ ਹੈ। ਉੱਥੇ ਹੀ ਭਾਜਪਾ ਵਿਧਾਇਕ ਕਿਸ਼ਨ ਲਾਲ ਰਾਜਪੂਤ ਨੇ ਕਿਹਾ ਕਿ ਮੈਂ ਜਾਹਾਨਾਬਾਦ ਸਥਿਤ ਆਪਣੇ ਜੱਦੀ ਘਰ ‘ਚ ਰਹਿੰਦਾ ਹਾਂ ਅਤੇ ਵਿਧਾਨ ਸਭਾ ਸੀਟ ਜਿੱਤਣ ਤੋਂ ਬਾਅਦ ਮੈਂ ਕੋਈ ਵੀ ਆਲੀਸ਼ਾਨ ਘਰ ਨਹੀਂ ਬਣਾਇਆ ਹੈ।

 

  

ਓਲੰਪਿਕਸ ਚ ਭਾਰਤੀ ਹਾਕੀ ਟੀਮ ਨੇ ਕੀਤੀ…

ਟੋਕੀਓ, 27 ਜੁਲਾਈ- ਜਪਾਨ ਦੀ ਰਾਜਧਾਨੀ ਟੋਕੀਓ ਚ ਜਾਰੀ ਓਲੰਪਿਕ ਖੇਡਾਂ ਚ ਭਾਰਤੀ ਪੁਰਸ਼ ਹਾਕੀ ਟੀਮ ਨੇ ਸ਼ਾਨਦਾਰ ਵਾਪਸੀ…

ਵਿਦੇਸ਼ ਫਰਾਰ ਹੋਣ ਤੋਂ ਰੋਕਣ…

26 ਜੁਲਾਈ – ਦਿੱਲੀ ਪੁਲਿਸ ਨੇ ਦਿੱਲੀ…

ਕਾਰਗਿਲ ‘ਚ ਆਪਣੀਆਂ ਜਾਨਾਂ ਕੁਰਬਾਨ…

ਕਾਰਗਿਲ ਵਿਜੈ ਦਿਵਸ ਮੌਕੇ ਉੱਤੇ ਭਾਰਤੀ ਹਥਿਆਰਬੰਦ…

ਟਰੈਕਟਰ ਚਲਾਕੇ ਸੰਸਦ ਪੁੱਜੇ ਰਾਹੁਲ…

ਦਿੱਲੀ, 26 ਜੁਲਾਈ- ਕਾਂਗਰਸੀ ਸਾਂਸਦ ਰਾਹੁਲ ਗਾਂਧੀ…

Listen Live

Subscription Radio Punjab Today

Our Facebook

Social Counter

  • 20450 posts
  • 1 comments
  • 0 fans

Log In