Menu

ਸਿੱਖੀ ਸਵਾਂਗ ਪੇਸ਼ ਕਰਦੀ ਫ਼ਿਲਮ ‘ਅਕਾਲ’ ਪ੍ਰਵਾਨ ਨਹੀਂ , ਫਿਲਮਾਂ ਰਾਹੀਂ ਸਵਾਂਗ ਦੇ ਸਿਧਾਂਤਕ ਕੁਰਾਹੇ ਨੂੰ ਰੋਕਣ ਲਈ ਪੰਥ ਸਾਂਝਾ ਫੈਸਲਾ ਕਰੇ

ਬਠਿੰਡਾ, 14 ਅਪ੍ਰੈਲ(ਵੀਰਪਾਲ ਕੌਰ)- ਗੁਰੂ ਸਾਹਿਬਾਨ, ਉਹਨਾਂ ਦੇ ਮਾਤਾ-ਪਿਤਾ, ਗੁਰੂ ਕੇ ਮਹਿਲ, ਸਾਹਿਬਜ਼ਾਦੇ, ਗੁਰੂ ਸਾਹਿਬਾਨ ਦੇ ਜੀਵਨ ਨਾਲ ਸਬੰਧਤ ਮਹਾਨ ਗੁਰਸਿੱਖਾਂ ਅਤੇ ਸ਼ਹੀਦਾਂ ਦੀਆਂ ਨਕਲਾਂ ਲਾਹੁਣ ਅਤੇ ਸਵਾਂਗ ਰਚਣ ਦੀ ਗੁਰਮਤਿ ਅਨੁਸਾਰ ਸਖਤ ਮਨਾਹੀ ਹੈ। ਪਿਛਲੇ ਸਮੇਂ ਅਜਿਹੀਆਂ ਫ਼ਿਲਮਾਂ ਸਬੰਧੀ ਸਿੱਖ ਸੰਗਤ ਵਿੱਚ ਭਾਰੀ ਰੋਸ ਨੂੰ ਵੇਖਦਿਆਂ ਅਜਿਹੀਆਂ ਫ਼ਿਲਮਾਂ ’ਤੇ ਪੱਕੀ ਰੋਕ ਲਾਉਣ ਸਬੰਧੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਕ ਮਤਾ ਪਾਸ ਕੀਤਾ ਸੀ, ਪਰ ਉਸ ਤੋਂ ਬਾਅਦ ਵਪਾਰੀਆਂ ਅਤੇ ਨਕਲਚੀਆਂ ਨੇ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਦਾ ਸਵਾਂਗ ਛੱਡ ਕੇ ਅਕਾਲੀ ਫ਼ੌਜ ਦੇ ਪਵਿੱਤਰ ਬਾਣੇ ਅਤੇ ਸਸਤਰਾਂ ਦੇ ਅਦਬ ਨੂੰ ਢਾਹ ਲਾਉਣੀ ਸ਼ੁਰੂ ਕਰ ਦਿੱਤੀ ਹੈ।

ਪਿਛਲੇ ਸਮੇਂ ਵਿੱਚ ‘ਮਸਤਾਨੇ’ ਨਾਮ ਹੇਠ ਆਈ  ਅਜਿਹੀ ਇੱਕ ਫ਼ਿਲਮ ਤੋਂ ਬਾਅਦ ਹੁਣ ‘ਅਕਾਲ’ ਨਾਮ ਹੇਠ ਇੱਕ ਫ਼ਿਲਮ ਜਾਰੀ ਹੋਈ ਹੈ ਅਤੇ ਅਜਿਹੀਆਂ ਹੋਰ ਪਤਾ ਨਹੀ ਕਿੰਨੀਆਂ ਫ਼ਿਲਮਾਂ ਬਣ ਰਹੀਆਂ ਹੋਣਗੀਆਂ।  ਬਾਣਾ ਅਕਾਲ ਪੁਰਖ ਦੀ ਰਹਿਮਤ ਹੈ ਜਿਸ ਰਾਹੀਂ ਪਰਮ ਮਨੁੱਖ ਸਮੁੱਚੀ ਲੋਕਾਈ ਲਈ ਪ੍ਰੇਰਨਾ, ਪ੍ਰੇਮ, ਅਧਿਆਤਮ, ਜਤ, ਸਤ, ਸੁਰੱਖਿਆ, ਵਿਸ਼ਵਾਸ, ਸਿਦਕ ਅਤੇ ਸਬਰ ਸਮੋਈ ਰੱਖਦਾ ਹੈ। ਇਹ ਗੁਰੂ ਦੀ ਬਖ਼ਸ਼ਿਸ਼ ਹੈ, ਇਹ ਆਮ ਵਸਤਰ ਨਹੀਂ ਹਨ ਕਿ ਕੋਈ ਵੀ ਪਾ ਲਵੇ ਪਰ ਹੁਣ ਲਗਾਤਾਰ ਇਹ ਫ਼ਿਲਮਾਂ ਵਾਲੇ ਨਕਲਚੀ ਗੁਰੂ ਕੇ ਬਾਣੇ, ਸਸਤਰ, ਗੁਰੂ ਦੀ ਹਜ਼ੂਰੀ ਆਦਿ ਅਜਿਹੀਆਂ ਪਵਿੱਤਰ ਅਤੇ ਉੱਚੀਆਂ ਸੁੱਚੀਆਂ ਬਖਸ਼ਿਸ਼ਾਂ ਦੀ ਨਕਲ ਕਰਨ ਲੱਗੇ ਹੋਏ ਹਨ। ਆਪਣੇ ਵਪਾਰ ਲਈ ਇਹ ਪ੍ਰਚਾਰ ਕਰਨ ਦਾ ਢੋਂਗ ਕਰ ਰਹੇ ਹਨ। ਪੰਥ ਆਪਣੀਆਂ ਇਹਨਾਂ ਪਵਿੱਤਰ ਬਖਸ਼ਿਸ਼ਾਂ ਦੀ ਨਕਲ ਦੀ ਕਿਸੇ ਕੀਮਤ ’ਤੇ ਪ੍ਰਵਾਨਗੀ ਨਹੀ ਦੇਵੇਗਾ।

ਪਿਛਲੇ ਸਾਲ 150 ਦੇ ਕਰੀਬ ਇਹਨਾਂ ਫ਼ਿਲਮਾਂ ਵਾਲਿਆਂ ਨੂੰ ਇੱਕ ਵਿਸਥਾਰਤ ਚਿੱਠੀ ਰਾਹੀਂ ਇਸ ਸਾਰੇ ਮਸਲੇ ਤੋਂ ਜਾਣੂ ਕਰਵਾਇਆ ਸੀ ਪਰ ਬਾਵਜੂਦ ਇਸ ਦੇ ਇਹ ਆਪਣੀ  ਜ਼ਿੱਦ ਨਹੀ ਛੱਡ ਰਹੇ ਅਤੇ ਇਸ ਤੋਂ ਵੀ ਅੱਗੇ ਜਾਂਦਿਆਂ ਹੁਣ ਇਹ ਇਸ ਸਾਰੇ ਮਸਲੇ ਵਿੱਚ ਸਿੱਖਾਂ ਵਿਚੋਂ ਹੀ ਕੁਝ ਬੰਦਿਆਂ ਨੂੰ ਆਪਣੇ ਨਾਲ ਲੈ ਕੇ ਸਿੱਖਾਂ ਨੂੰ ਆਪਸ ਵਿੱਚ ਉਲਝਾ ਰਹੇ ਹਨ। ਇਹ ਪੰਥ ਵਿੱਚ ਫੁੱਟ ਪਵਾ ਕੇ ਆਪਣਾ ਉੱਲੂ ਸਿੱਧਾ ਕਰਨ ਦੀਆਂ ਕੋਝੀਆਂ  ਹਰਕਤਾਂ ਕਰ ਰਹੇ ਹਨ। ਜਿਹੜੇ ਜਥੇ ਇਹਨਾਂ ਦੀਆਂ ਫ਼ਿਲਮਾਂ ਦਾ ਵਿਰੋਧ ਕਰਦੇ ਹਨ ਓਹਨਾ ਨੂੰ ਪੈਸੇ ਦੇ ਲਾਲਚ ਅਤੇ ਧਮਕੀਆਂ ਦਿੱਤੀਆਂ  ਜਾ ਰਹੀਆਂ ਹਨ। ਇਹ ਵਪਾਰੀ ਅਜਿਹਾ ਖਿਆਲ ਆਪਣੇ ਜ਼ਿਹਨ ਵਿਚੋਂ ਕੱਢ ਦੇਣ ਕਿ ਗੁਰੂ ਖਾਲਸਾ ਪੰਥ ਦੀ ਸੇਵਾ ਵਿੱਚ ਵਿਚਰ ਰਹੇ ਜਥੇ ਚੰਦ ਛਿੱਲੜਾਂ ਲਈ ਆਪਣੇ ਸਿਧਾਂਤ ਨਾਲ ਸਮਝੌਤਾ ਕਰ ਲੈਣਗੇ। ਸਾਨੂੰ ਅਜਿਹੀਆਂ ਫ਼ਿਲਮਾਂ ਕਿਸੇ ਕੀਮਤ ’ਤੇ ਪ੍ਰਵਾਨ ਨਹੀ ਹਨ।

ਇਤਿਹਾਸ ਦਾ ਇਹ ਸਮਾਂ ਇਸ ਲਈ ਵੀ ਬਹੁਤ ਅਹਿਮ ਹੈ ਕਿ ਇਸ ਵਕਤ ਜਦੋਂ ਬਿਪਰ ਇਹ ਸਿਧਾਂਤਕ ਕੁਰਾਹਾ ਪੱਕਾ ਕਰਨ ਦੇ ਯਤਨ ਵਿੱਚ ਹੈ ਤਾਂ ਸਿੱਖ ਸੰਗਤ ਆਪਣਾ ਬਣਦਾ ਫਰਜ ਨਿਭਾ ਰਹੀ ਹੈ ਅਤੇ ਸਿਰਮੌਰ ਸੰਸਥਾਵਾਂ ਮੂਕ ਦਰਸ਼ਕ ਬਣ ਕੇ ਸਭ ਵੇਖ ਰਹੀਆਂ ਹਨ। ਇਹਨਾਂ ਦੀ ਇਸ ਢਿੱਲ ਦੇ ਕਰਕੇ ਹੀ ਸਿਨੇਮਾ ਮੰਡੀ ਦੇ ਇਹ ਰਾਹ ਖੁੱਲਦੇ ਜਾ ਰਹੇ ਹਨ। ਜਿਹੜੀ ਗੱਲ ਪ੍ਰਤੀ ਸਿੱਖ ਸੰਗਤ ਸੁਚੇਤ ਹੈ ਅਤੇ ਹਰ ਵਾਰ ਆਪਣੀਆਂ ਸਿਰਮੌਰ ਸੰਸਥਾਵਾਂ ਨੂੰ ਇਸ ਗਲਤ ਕਵਾਇਦ ਤੋਂ ਜਾਣੂ ਕਰਵਾਉਂਦੀ ਹੈ, ਉਸ ਗੱਲ ਪ੍ਰਤੀ ਇਹਨਾਂ ਸੰਸਥਾਵਾਂ ਦੀ ਅਜਿਹੀ ਚੁੱਪ ਦੇ ਬਹੁਤ ਖਤਰਨਾਕ ਮਾਇਨੇ ਹਨ। ਪੰਥ ਸੇਵਾ ਵਿੱਚ ਵਿਚਰ ਰਹੇ ਜਥਿਆਂ ਨੂੰ ਇਸ ਮਸਲੇ ਸਬੰਧੀ ਗੁਰਮਤਾ ਕਰਨਾ ਚਾਹੀਦਾ ਹੈ ਤਾਂ ਕਿ ਸਵਾਂਗ ਦੇ ਇਸ ਕੁਰਾਹੇ ਨੂੰ ਪੱਕਾ ਹੀ ਬੰਦ ਕੀਤਾ ਜਾ ਸਕੇ।

JCB ਖੱਡ ਵਿੱਚ ਡਿੱਗੀ, ਡਰਾਈਵਰ ਸਮੇਤ ਦੋ…

ਸ਼ਿਮਲਾ, 19 ਅਪ੍ਰੈਲ : ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿੱਚ  ਧਾਲੀ ਥਾਣਾ ਖੇਤਰ ਦੇ ਅਧੀਨ ਜਵਾਲਾ ਮਾਤਾ ਮੰਦਰ ਦੇ…

ਛੇ ਮੰਜ਼ਿਲਾ ਇਮਾਰਤ ਹੋਈ ਢਹਿ…

ਨਵੀਂ ਦਿੱਲੀ, 19 ਅਪ੍ਰੈਲ- ਪੂਰਬੀ ਦਿੱਲੀ ਦੇ…

ਚਮੋਲੀ ’ਚ ਖੱਡ ਵਿੱਚ ਡਿੱਗੀ…

ਉਤਰਾਖੰਡ, 19 ਅਪ੍ਰੈਲ : ਉਤਰਾਖੰਡ ਦੇ ਚਮੋਲੀ…

ਗੈਂਗਸਟਰ ਲਾਰੈਂਸ ਦਾ ਜੇਲ ‘ਚ…

ਦਿੱਲੀ, 19 ਅਪ੍ਰੈਲ  : ਗੈਂਗਸਟਰ ਲਾਰੈਂਸ ਬਿਸ਼ਨੋਈ…

Listen Live

Subscription Radio Punjab Today

Subscription For Radio Punjab Today

ਫਲੋਰਿਡਾ ਯੁਨੀਵਰਸਿਟੀ ਵਿਚ ਪੁਲਿਸ ਅਫਸਰ ਦੇ ਪੁੱਤਰ…

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਤਾਲਾਹਾਸੀ ਵਿਖੇ ਫਲੋਰਿਡਾ ਸਟੇਟ ਯੁਨੀਵਰਸਿਟੀ ਵਿਚ ਇਕ ਸਥਾਨਕ ਪੁਲਿਸ ਅਫਸਰ ਦੇ ਪੁੱਤਰ ਵੱਲੋਂ ਕੀਤੀ ਗੋਲੀਬਾਰੀ ਵਿਚ…

ਮੰਦਭਾਗੀ ਖਬਰ -ਰੋਜ਼ੀ ਰੋਟੀ ਲਈ…

ਬਰਨਾਲਾ, 18 ਅਪ੍ਰੈਲ- ਪੰਜਾਬ ਦੀ ਧਰਤੀ ਤੋਂ…

ਰੋਜੀ ਰੋਟੀ ਦੀ ਭਾਲ ਲਈ…

ਸੁਲਤਾਨਪੁਰ ਲੋਧੀ , 18 ਅਪ੍ਰੈਲ- ਦੋ ਸਾਲ…

ਰੂਸ ਨੇ ਤਾਲਿਬਾਨ ’ਤੇ ਲੱਗੀ…

Russia lifts two-decade-old ban on Taliban : ਰੂਸ ਨੇ…

Our Facebook

Social Counter

  • 47322 posts
  • 0 comments
  • 0 fans