Menu

ਇਤਿਹਾਸ ਦੀਆਂ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ 14 ਅਪ੍ਰੈਲ

ਚੰਡੀਗੜ੍ਹ, 14 ਅਪ੍ਰੈਲ- ਦੇਸ਼ ਅਤੇ ਦੁਨੀਆ ਵਿਚ 14 ਅਪ੍ਰੈਲ ਦਾ ਇਤਿਹਾਸ ਦੀਆਂ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ। 14 ਅਪ੍ਰੈਲ ਨੂੰ ਦੇਸ਼ ਅਤੇ ਦੁਨੀਆ ਵਿੱਚ ਵਾਪਰੀਆਂ ਪ੍ਰਮੁੱਖ ਘਟਨਾਵਾਂ ਇਸ ਪ੍ਰਕਾਰ ਹਨ :-

  1. ਅੱਜ ਦੇ ਦਿਨ 1434 ਵਿਚ ਫਰਾਂਸ ਦੇ ਵਿਸ਼ਵ ਪ੍ਰਸਿੱਧ ਸੇਂਟ ਪੀਟਰ ਗਿਰਜਾਘਰ ਦਾ ਨੀਂਹ ਪੱਥਰ ਰੱਖਿਆ ਗਿਆ।
  2. 14 ਅਪ੍ਰੈਲ 1659 ਨੂੰ ਔਰੰਗਜ਼ੇਬ ਨੇ ਦਿੱਲੀ ਉੱਤੇ ਹਕੂਮਤ ਦੀ ਲੜਾਈ ਵਿਚ ਦਾਰਾ ਨੂੰ ਹਰਾਇਆ ਸੀ।
  3. ਅੱਜ ਦੇ ਦਿਨ 1809 ਵਿੱਚ ਨੈਪੋਲੀਅਨ ਨੇ ਬਾਵੇਰੀਆ ਦੀ ਲੜਾਈ ਵਿੱਚ ਆਸਟਰੀਆ ਨੂੰ ਹਰਾਇਆ ਸੀ।
  4. 14 ਅਪ੍ਰੈਲ 1814 ਨੂੰ ਨੈਪੋਲੀਅਨ ਨੂੰ ਗੱਦੀਓਂ ਲਾ ਦਿੱਤਾ ਗਿਆ।
  5. ਅੱਜ ਦੇ ਦਿਨ 1865 ਵਿੱਚ ਅਮਰੀਕਾ ਦੇ 16ਵੇਂ ਰਾਸ਼ਟਰਪਤੀ ਅਬਰਾਹਿਮ ਲਿੰਕਨ ਨੂੰ ਵਾਸ਼ਿੰਗਟਨ ਦੇ ‘ਫੋਰਡ ਥੀਏਟਰ’ ਵਿੱਚ ਗੋਲੀਆਂ ਮਾਰੀਆਂ ਗਈਆਂ ਸਨ ਤੇ ਅਗਲੀ ਸਵੇਰ ਉਨ੍ਹਾਂ ਦੀ ਮੌਤ ਹੋ ਗਈ ਸੀ।
  6. 14 ਅਪ੍ਰੈਲ 1891 ਨੂੰ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ: ਬੀ.ਆਰ. ਅੰਬੇਡਕਰ ਦਾ ਜਨਮ ਹੋਇਆ ਸੀ।
  7. ਅੱਜ ਦੇ ਦਿਨ 1958 ਵਿੱਚ ਸੋਵੀਅਤ ਸੰਘ ਦਾ ਉਪਗ੍ਰਹਿ ਸਪੁਟਨਿਕ-2 ਆਪਣੇ ਪੁਲਾੜ ਮਿਸ਼ਨ ਦੇ 162 ਦਿਨਾਂ ਬਾਅਦ ਤਬਾਹ ਹੋ ਗਿਆ ਸੀ।
  8. 14 ਅਪ੍ਰੈਲ 1995 ਨੂੰ ਭਾਰਤ ਚੌਥੀ ਵਾਰ ਏਸ਼ੀਆ ਕੱਪ ਕ੍ਰਿਕਟ ਦਾ ਚੈਂਪੀਅਨ ਬਣਿਆ ਸੀ।
  9. ਅੱਜ ਦੇ ਦਿਨ 2006 ਵਿੱਚ ਚੀਨ ਵਿੱਚ ਪਹਿਲੀ ਬੋਧੀ ਵਿਸ਼ਵ ਕਾਨਫਰੰਸ ਸ਼ੁਰੂ ਹੋਈ ਸੀ।
  10. 14 ਅਪ੍ਰੈਲ 2008 ਨੂੰ 1965 ਤੋਂ ਬਾਅਦ ਪਹਿਲੀ ਵਾਰ ਭਾਰਤ ‘ਚ ਕੋਲਕਾਤਾ ਅਤੇ ਬੰਗਲਾਦੇਸ਼ ਦੇ ਢਾਕਾ ਵਿਚਕਾਰ ਯਾਤਰੀ ਰੇਲ ਸੇਵਾ ਸ਼ੁਰੂ ਕੀਤੀ ਗਈ ਸੀ।
  11. 2010 ਵਿਚ ਅੱਜ ਦੇ ਦਿਨ ਪੱਛਮੀ ਬੰਗਾਲ, ਝਾਰਖੰਡ, ਉੜੀਸਾ ਅਤੇ ਬਿਹਾਰ ਵਿਚ ਚੱਕਰਵਾਤੀ ਤੂਫਾਨ ਕਾਰਨ ਲਗਭਗ 123 ਲੋਕਾਂ ਦੀ ਮੌਤ ਹੋ ਗਈ ਸੀ।
  12. 14 ਅਪ੍ਰੈਲ 2014 ਨੂੰ ਇਸਲਾਮਿਕ ਸੰਗਠਨ ਬੋਕੋ ਹਰਮ ਨੇ ਨਾਈਜੀਰੀਆ ਦੇ ਚਿਬੋਕ ਵਿੱਚ ਇੱਕ ਬੋਰਡਿੰਗ ਸਕੂਲ ਤੋਂ 275 ਲੜਕੀਆਂ ਨੂੰ ਅਗਵਾ ਕਰ ਲਿਆ ਸੀ।

ਸਾਬਕਾ ਟ੍ਰੇਨੀ IAS ਪੂਜਾ ਖੇਦਕਰ ਨੂੰ 2…

ਸੁਪਰੀਮ ਕੋਰਟ ਨੇ ਸਿਵਲ ਸੇਵਾਵਾਂ ਪ੍ਰੀਖਿਆ ਵਿੱਚ ਧੋਖਾਧੜੀ ਕਰਨ ਅਤੇ ਹੋਰ ਪੱਛੜੇ ਵਰਗਾਂ (ਓ.ਬੀ.ਸੀ.) ਅਤੇ ਅਪੰਗਤਾ ਸ਼੍ਰੇਣੀਆਂ ਅਧੀਨ ਰਾਖਵੇਂਕਰਨ…

ਅਮਰੀਕਾ ‘ਚ ਭਾਰਤੀ ਵਿਦਿਆਰਥੀਆਂ ਨੇ…

ਵਾਸਿੰਗਟਨ, 21 ਅਪ੍ਰੈਲ,-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ…

ਦਿੱਲੀ ‘ਚ ਜੁੱਤੀਆਂ ਦੀ ਫ਼ੈਕਟਰੀ…

ਦਿੱਲੀ , 21 ਅਪ੍ਰੈਲ- ਕੇਸ਼ਵਪੁਰਮ ਇਲਾਕੇ ਵਿੱਚ…

ਮੇਅਰ ਚੋਣਾਂ ਨੂੰ ਲੈ ਕੇ…

ਦਿੱਲੀ, 21 ਅਪ੍ਰੈਲ : ਆਮ ਆਦਮੀ ਪਾਰਟੀ…

Listen Live

Subscription Radio Punjab Today

Subscription For Radio Punjab Today

ਅਮਰੀਕਾ ‘ਚ ਭਾਰਤੀ ਵਿਦਿਆਰਥੀਆਂ ਨੇ ਟਰੰਪ ਸਰਕਾਰ…

ਵਾਸਿੰਗਟਨ, 21 ਅਪ੍ਰੈਲ,-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਚਾਨਕ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਐੱਫ-1 ਵੀਜ਼ਾ ਰੱਦ ਕਰ ਦਿੱਤੇ ਗਏ ਹਨ।…

ਪੋਪ ਫਰਾਂਸਿਸ ਦਾ ਹੋਇਆ ਦਿਹਾਂਤ

ਵੈਟੀਕਨ, (ਇਟਲੀ), 21 ਅਪ੍ਰੈਲ- ਕੈਥੋਲਿਕ ਈਸਾਈ ਧਾਰਮਿਕ…

ਪ੍ਰਵਾਰ ਸਮੇਤ ਭਾਰਤ ਪਹੁੰਚੇ ਅਮਰੀਕਾ…

ਦਿੱਲੀ, 21 ਅਪ੍ਰੈਲ :  ਅਮਰੀਕਾ ਦੇ ਉਪ…

ਫਲੋਰਿਡਾ ਯੁਨੀਵਰਸਿਟੀ ਵਿਚ ਪੁਲਿਸ ਅਫਸਰ…

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਤਾਲਾਹਾਸੀ ਵਿਖੇ ਫਲੋਰਿਡਾ ਸਟੇਟ…

Our Facebook

Social Counter

  • 47347 posts
  • 0 comments
  • 0 fans