Menu

ਪੰਚਾਇਤ ਸੈਕਟਰੀ ਪਿੰਡਾਂ ਦੇ ਸਰਪੰਚਾਂ ਕੋਲੋਂ ਵਸੂਲਣ ਲੱਗੇ ਜਜ਼ੀਆ

-ਚਹੇਤੇ ਪੱਤਰਕਾਰਾਂ ਲਈ ਇਸ਼ਤਿਹਾਰਾਂ ਦੇ ਨਾਮ ‘ਤੇ ਲੱਖਾਂ ਉਗਰਾਹੁਣ ਦੇ ਚਰਚੇ

ਫ਼ਿਰੋਜ਼ਪੁਰ 14  ਅਪ੍ਰੈਲ (ਗੁਰਦਰਸ਼ਨ ਸਿੰਘ ਸੰਧੂ ) ਸਤਾਧਾਰੀ ਆਮ ਆਦਮੀ ਪਾਰਟੀ ਅਖਬਾਰੀ ਇਸ਼ਤਿਹਾਰਬਾਜੀ ਅਤੇ ਫਲੈਕਸ ਬੋਰਡਾਂ ਰਾਹੀ ਕੰਮ ਘੱਟ ਤੇ ਦਿਖਾਵਾ ਬਹੁਤਾ ਕਰ ਆਪਣਾ ਮੋਢਾ ਥਪਥਪਾਉਣ ਵਿੱਚ ਕਿਸੇ ਜਾਣ ਪਹਿਚਾਣ ਦੀ ਮੁਥਾਜ ਨਹੀ, ਪੰਚਾਇਤੀ ਚੋਣਾਂ ਨੂੰ ਲੰਘਿਆਂ ਨਾਲ ਭਾਂਵੇ ਛੇ ਮਹੀਨੇ ਬੀਤ ਗਏ ਹਨ, ਪੰਚਾਇਤਾਂ ਦੇ ਖਾਤਿਆਂ ਵਿੱਚ ਵਿਕਾਸ ਕਾਰਜਾਂ ਲਈ ਸੀਮੈਂਟ ਦੀ ਬੋਰੀ ਲਈ ਵੀ ਪੈਸੇ ਨਹੀ ਆਏ, ਉਧਰ ਦੂਜੇ ਪਾਸੇ ਸੱਤਾਧਾਰੀਆਂ ਦੀਆਂ ਕੋਠੀਆਂ ਚੋਂ ਅਫਸਰਸ਼ਾਹੀ ਦੇ ਗਲਾਂ ਵਿੱਚ ਝੋਲੇ ਦੇ ਕੇ ਪਿੰਡ-ਪਿੰਡ ਸਰਪੰਚਾਂ ਕੋਲੋਂ ਜਜ਼ੀਆਂ ਵਸੂਲਣ ਲਈ ਭੇਜ ਦਿੱਤਾ ਗਿਆ ਹੈ।

ਅਤਿ ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਫ਼ਿਰੋਜ਼ਪੁਰ ਸ਼ਹਿਰ ਨੂੰ ਸੱਤਾਧਾਰੀਆਂ ਦੀ ਕੋਠੀਉਂ ਹੁਕਮ ਹੋਇਆ ਕਿ ਬਲਾਕ ਅਧੀਨ 88 ਪਿੰਡਾਂ ਦੇ ਸਰਪੰਚਾਂ ਕੋਲੋਂ ਪ੍ਰਤੀ ਪੰਚਾਇਤ 6 ਹਜ਼ਾਰ ਕੁੱਝ ਚਹੇਤੇ ਪੱਤਰਕਾਰਾਂ ਦੇ ਅਖਬਾਰਾਂ ਵਿੱਚ ਇਸ਼ਤਿਹਾਰ ਲਗਾਉਣ ਦੇ ਨਾਮ ਉਤੇ ਵਸੂਲੇ ਜਾਣ, ਜਿਸ ਦੇ ਸਬੰਧ ਵਿੱਚ ਪੰਚਾਇਤ ਸੈਕਟਰੀਆਂ ਨੇ ਆਪੋ-ਆਪਣੀਆਂ ਪੰਚਾਇਤਾਂ ਨੂੰ ਬਾ-ਹੁਕਮ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਦੇ ਨਾਮ ਉਤੇ ਮੈਸਿਜ ਲਿੱਖ ਕੇ ਵਟਸੈਪ ਦੇ ਗਰੁੱਪਾਂ ਵਿੱਚ ਪਾਕੇ ਪ੍ਰਤੀ ਪੰਚਾਇਤ ਨੂੰ ਹੁਕਮ ਕੀਤਾ ਕਿ 6 ਹਜ਼ਾਰ ਰੁਪਏ ਤੇ ਇੱਕ ਪਾਸਪੋਰਟ ਸਾਈਜ਼ ਫੋਟੋ ਪੰਚਾਇਤ ਸੈਕਟਰੀ ਨੂੰ ਪਹੁੰਚਦਾ ਕੀਤਾ ਜਾਂਵੇ, ਤਾਂ ਜੋ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਦੇ ਦਫਤਰ ਅੰਦਰ ਚੇਅਰਮੈਨ ਦੀ ਕੁਰਸੀ ਉਤੇ ਕਾਬਜ਼ ਵਿਸੇਸ਼ ਵਿਅਕਤੀ ਦੇ ਸਾਹਮਣੇ ਤਿੱਲ-ਫੁੱਲ ਭੇਟਾ ਕੀਤੀ ਜਾ ਸਕੇ।

ਇਸ ਸਬੰਧੀ ਪੰਚਾਇਤ ਸੈਕਟਰੀ ਹਰਚਰਨ ਸਿੰਘ ਨਾਲ ਫੋਨ ਉਤੇ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਅੱਜ ਛੁੱਟੀ ਹੋਣ ਦੇ ਬਾਵਜੂਦ ਅਸੀ ਦਫਤਰ ਬੈਠੇ ਹਾਂ ਤੇ ਪਿੰਡਾਂ ਦੇ ਸਰਪੰਚਾਂ ਨੂੰ ਬੁਲਵਾ ਕੇ ਪੈਸੇ ਇਕੱਠੇ ਕਰ ਰਹੇ ਹਾਂ। ਹੁਣ ਤੱਕ ਇਕੱਤਰ ਕੀਤੇ ਪੈਸਿਆਂ ਸਬੰਧੀ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਪੰਚਾਇਤ ਸੈਕਟਰੀ ਪ੍ਰਗਟ ਸਿੰਘ ਨਾਲ ਗੱਲ ਕਰ ਲੳ, ਸਾਡੇ ਵਲੋਂ ਜੋ ਪੈਸੇ ਤੇ ਫੋਟੋਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ ਉਹ ਪੰਚਾਇਤ ਸੈਕਟਰੀ ਪ੍ਰਗਟ ਸਿੰਘ ਨੂੰ ਜਮਾਂ ਕਰਵਾ ਦਿੱਤੀਆਂ ਗਈਆ ਹਨ। 88 ਪੰਚਾਇਤਾਂ ਕੋਲੋ ਪੈਸੇ ਇਕੱਠੇ ਕਰਨ ਸਬੰਧੀ ਪੁੱਛੇ ਜਾਣ ‘ਤੇ ਪੰਚਾਇਤ ਸੈਕਟਰੀ ਹਰਚਰਨ ਸਿੰਘ ਨੇ ਕਿਹਾ ਕਿ ਚਾਲੀ ਤੋਂ ਪੰਜਾਹ ਪਿੰਡਾਂ ਦੇ ਸਰਪੰਚਾਂ ਕੋਲੋਂ ਇਕੱਠੇ ਹੋ ਜਾਣਗੇ। ਬਿਨਾਂ ਫੰਡਾਂ ਤੋਂ ਸਰਪੰਚੀਆਂ ਹੰਢਾ ਰਹੇ ਆਗੂਆਂ ਕੋਲੋਂ ਜ਼ਬਰੀ ਵਸੂਲੇ ਜਾ ਰਹੇ ਇਹ ਲੱਖਾਂ ਰੁਪਏ ਸਿਰਫ਼ ਲੋਕ ਵਿਖਾਵੇ ਲਈ ਕੁੱਝ ਚਹੇਤੇ ਪੱਤਰਕਾਰਾਂ ਨੂੰ ਦੇਣ ਤੋਂ ਕਾਫ਼ੀ ਪੰਚਾਇਤਾਂ ਸ਼ਸ਼ੋਪੰਜ ਵਿੱਚ ਹਨ ਕਿ ਆਖਰ ਇਹ ਪੈਸੇ ਉਹ ਕਿਥੋਂ ਪੈਦਾ ਕਰਨਗੇ ਜਾਂ ਫਿਰ ਸਰਪੰਚਾਂ ਨੂੰ ਆਪਣੀਆਂ ਜੇਬਾਂ ਵਿਚੋਂ ਭਰਨੇ ਪੈਣਗੇ।

ਕਰਨਲ ਸੋਫੀਆ ਕੁਰੈਸ਼ੀ ‘ਤੇ ਦਿੱਤੇ ਵਿਵਾਦਪੂਰਨ ਬਿਆਨ…

ਭੋਪਾਲ, 14 ਮਈ-ਮੱਧ ਪ੍ਰਦੇਸ਼ ਹਾਈ ਕੋਰਟ ਨੇ  ਬੁੱਧਵਾਰ ਨੂੰ ਕਰਨਲ ਸੋਫੀਆ ਕੁਰੈਸ਼ੀ ‘ਤੇ ਦਿੱਤੇ ਵਿਵਾਦਪੂਰਨ ਬਿਆਨ ਦੇ ਮਾਮਲੇ ਵਿੱਚ…

ਸੁਰੱਖਿਆ ਬਲਾਂ ਦੇ ਉੱਚ ਅਧਿਕਾਰੀਆਂ…

ਦਿੱਲੀ, 14 ਮਈ : ਦੇਸ਼ ਦੀ ਸਿਖਰਲੀ…

ਕੇਂਦਰੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ…

ਨਵੀਂ ਦਿੱਲੀ, 14 ਅਪ੍ਰੈਲ- ਸੂਤਰਾਂ ਦੇ ਹਵਾਲੇ…

ਭਾਰਤ ਨੇ ਚੀਨ ਦੇ ਗਲੋਬਲ…

ਦਿੱਲੀ, 14 ਮਈ:  ਚੀਨੀ ਸਮਾਚਾਰ ਸੰਗਠਨਾਂ ਗਲੋਬਲ…

Listen Live

Subscription Radio Punjab Today

Subscription For Radio Punjab Today

ਭਾਰਤ ਨੇ ਚੀਨ ਦੇ ਗਲੋਬਲ ਟਾਈਮਜ਼ ਤੇ…

ਦਿੱਲੀ, 14 ਮਈ:  ਚੀਨੀ ਸਮਾਚਾਰ ਸੰਗਠਨਾਂ ਗਲੋਬਲ ਟਾਈਮਜ਼ ਅਤੇ ਸ਼ਿਨਹੂਆ ਦੇ ‘ਐਕਸ’ ਖਾਤਿਆਂ ’ਤੇ ਬੁੱਧਵਾਰ ਨੂੰ ਲਿਖਿਆ ਦੇਖਿਆ ਗਿਆ…

ਫਲੋਰਿਡਾ ਵਿਚ ਵੱਡੇ ਆਪਰੇਸ਼ਨ ਦੌਰਾਨ…

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਯੂ ਐਸ ਇਮੀਗ੍ਰੇਸ਼ਨ ਐਂਡ…

ਵਿਸ਼ੇਸ਼ ਅਦਾਲਤ ਨੇ NIA ਨੂੰ…

ਦਿੱਲੀ, 1 ਮਈ : ਵਿਸ਼ੇਸ਼ ਐਨਆਈਏ ਅਦਾਲਤ…

ਅਮਰੀਕਾ-ਬਜੁਰਗ ਨਾਲ ਧੋਖਾਧੜੀ ਦੇ ਦੋਸ਼…

ਅਮਰੀਕਾ: ਅਮਰੀਕਾ ਵਿੱਚ ਵਿਦਿਆਰਥੀ ਵੀਜ਼ੇ ‘ਤੇ ਰਹਿ…

Our Facebook

Social Counter

  • 47986 posts
  • 0 comments
  • 0 fans