Menu

ਪਿੰਡ ਮੱਖਣ ਵਿੰਡੀ ‘ਚ ਕੈਬਿਨੇਟ ਮੰਤਰੀ ਈਟੀਓ ਦੀ ਹਾਜ਼ਰੀ ਵਿੱਚ 50 ਤੋ ਵੱਧ ਪਰਿਵਾਰ ਹੋਏ ‘ਆਪ’ ‘ਚ ਸ਼ਾਮਿਲ

ਅੰਮ੍ਰਿਤਸਰ  10 ਅਪ੍ਰੈਲ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਸਿੱਖਿਆ ਕ੍ਰਾਂਤੀ ਪੰਜਾਬ ਵਿੱਚ ਇੱਕ ਵੱਡਾ ਬਦਲਾਅ ਲੈ ਕੇ ਆਵੇਗੀ ਅਤੇ ਸਰਕਾਰੀ ਸਕੂਲਾਂ ਦੇ ਬੱਚੇ ਵੀ ਹੁਣ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨਾਲੋਂ ਵਧੀਆ ਸਿੱਖਿਆ ਪ੍ਰਾਪਤ ਕਰ ਸਕਣਗੇ।

ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ  ਜੰਡਿਆਲਾ ਗੁਰੂ ਹਲਕੇ ਦੇ ਪਿੰਡ ਮੱਖਣ ਵਿੰਡੀ  ਵਿਖੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਅਕਾਲੀ ਦਲ ਤੇ ਕਾਂਗਰਸ ਦੇ 50 ਤੋਂ ਵੱਧ ਪਰਿਵਾਰਾਂ ਨੂੰ ਸ਼ਾਮਿਲ ਕਰਦੇ ਸਮੇਂ ਕੀਤਾ। ਉਹਨਾਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਤੋ ਖ਼ੁਸ਼ ਹੋ ਕੇ ਵੱਡੀ ਗਿਣਤੀ ਵਿਚ ਲੋਕ ਆਪਣੀਆਂ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਪ ਵਿਚ ਸ਼ਾਮਲ ਹੋ ਰਹੇ ਹਨ। ਉਨਾਂ ਦੱਸਿਆ ਕਿ  ਜੰਡਿਆਲਾ ਗੁਰੂ ਹਲਕੇ ਦੇ ਪਿੰਡ ਮੱਖਣ ਵਿੰਡੀ ਵਿਖੇ ਸੈਕੜੇ ਅਕਾਲੀ ਦੇ ਵਰਕਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਹਨ। ਉਨਾਂ ਸ਼ਾਮਲ ਹੋਣ ਵਾਲੇ ਵਰਕਰਾਂ ਦਾ ਸਨਮਾਨ ਕਰਦੇ ਹੋਏ ਕਿਹਾ ਕਿ ਇੰਨ੍ਹਾਂ ਦਾ ਪਾਰਟੀ ਵਿਚ ਪੂਰਾ ਬਣਦਾ ਮਾਣ ਸਤਿਕਾਰ ਕੀਤਾ ਜਾਵੇਗਾ।

ਕੈਬਨਟ ਮੰਤਰੀ  ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਲਿਆਂਦੀ ਗਈ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਨਵੇਂ ਸਮਾਰਟ ਕਲਾਸ ਰੂਮ, ਚਾਰ ਦੁਆਰੀ, ਨਵੇਂ ਬਾਥਰੂਮ ਨਵੀਆਂ ਲੈਬਾਂ ਅਤੇ ਹੋਰ ਆਧੁਨਿਕ ਸਮਾਨ ਮੁਹਈਆ ਕਰਵਾਇਆ ਜਾ ਰਿਹਾ ਹੈ ਜਿਸ ਨਾਲ ਸਾਡੇ ਬੱਚੇ ਵੀ ਹੁਣ ਵਧੀਆ ਸਿੱਖਿਆ ਪ੍ਰਾਪਤ ਕਰ ਸਕਣਗੇ ਉਹਨਾਂ ਕਿਹਾ ਕਿ ਸਿੱਖਿਆ ਕ੍ਰਾਂਤੀ ਪੰਜਾਬ ਵਿੱਚ ਇੱਕ ਵੱਡਾ ਬਦਲਾਅ ਲੈ ਕੇ ਆਵੇਗੀ।

ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਗੇ ਕਿਹਾ ਕਿ ਕਿਹਾ ਕਿ ਸੂਬਾ ਸਰਕਾਰ ਨੇ ਨਸ਼ਾ ਤਸਕਰੀ ਵਿੱਚ ਸ਼ਾਮਲ ਲੋਕਾਂ ਨੂੰ ਸਪੱਸ਼ਟ ਅਤੇ ਸਖ਼ਤ ਚੇਤਾਵਨੀ ਦਿੱਤੀ ਹੈ ਕਿ ਉਹ ਜਾਂ ਤਾਂ ਸੂਬਾ ਛੱਡ ਦੇਣ ਜਾਂ ਫਿਰ ਆਪਣੀਆਂ ਨਾਜਾਇਜ਼ ਗਤੀਵਿਧੀਆਂ ‘ਤੇ ਮੁਕੰਮਲ ਰੋਕ ਲਗਾ ਦੇਣ। ਉਨ੍ਹਾਂ ਕਿਹਾ ਕਿ ਇਹ ਚੇਤਾਵਨੀ ਪੰਜਾਬ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਲਈ ਸੁਰੱਖਿਅਤ ਅਤੇ ਸਿਹਤਮੰਦ ਵਾਤਾਵਰਣ ਨੂੰ ਯਕੀਨੀ ਬਣਾਉਣ ਲਈ ਨਸ਼ਿਆਂ ਦੀ ਲਾਹਨਤ ਨਾਲ ਨਜਿੱਠਣ ਲਈ ਪੁੱਟੇ ਜਾ ਰਹੇ ਠੋਸ ਕਦਮਾਂ ਦੇ ਹਿੱਸੇ ਵਜੋਂ ਆਈ ਹੈ।

ਉਹਨਾਂ ਕਿਹਾ ਕਿ ਜੰਡਿਆਲਾ ਹਲਕੇ ਵਿੱਚ ਵਿਰੋਧੀ ਪਾਰਟੀਆਂ ਨੂੰ ਛੱਡ ਕੇ ਲੋਕ ਆਮ ਆਦਮੀ ਪਾਰਟੀਆਂ ਦੀ ਨੀਤੀਆਂ ਤੋਂ ਖੁਸ਼ ਹੋ ਕੇ ਸਾਡੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਆਮ ਆਦਮੀ ਪਾਰਟੀ ਨੇ ਆਪਣੇ ਸ਼ਾਸਨ ਦੇ ਪਹਿਲੇ ਸਾਲ ਵਿਚ ਹੀ ਪੰਜਾਬ ਵਿਚ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਦਿੱਤੀਆਂ ਹਨ, ਜਿਵੇ ਕਿ 600 ਯੂਨਿਅ ਬਿਜਲੀ ਮੁਫਤ, ਬੱਸਾਂ ਦੀ ਮੁਫਤ ਸਹੂਲਤ, 50 ਹਜ਼ਾਰ ਤੋਂ ਵੱਧ ਸਰਕਾਰੀ ਨੋਕਰੀਆਂ ,ਮੁਫਤ ਰਾਸ਼ਨ ਦੀ ਸੁਵਿਧਾ ਦਿੱਤੀ ਹੈ।

ਈ.ਟੀ.ਓ ਨੇ ਕਿਹਾ ਕਿ ਮੈਂ ਜੰਡਿਆਲਾ ਗੁਰੂ ਦੇ ਲੋਕਾਂ ਦਾ ਰਿਣੀ ਹਾਂ ਜਿਨਾਂ ਨੇ ਮੈਨੂੰ ਇਨਾਂ ਮਾਨ ਸਤਿਕਾਰ ਦਿੱਤਾ ਹੈ। ਉਨਾਂ ਕਿਹਾ ਕਿ ਜੰਡਿਆਲਾ ਹਲਕੇ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨਾਂ ਕਿਹਾ ਕਿ ਅੱਜ  ਪਿੰਡ ਮੱਖਣਵਿੰਡੀ ਤੋਂ ਸ਼ਮਸ਼ੇਰ ਸਿੰਘ ਸੁਖਵਿੰਦਰ ਸਿੰਘ ਜਸਵੰਤ ਸਿੰਘ ਬਲਵਿੰਦਰ ਸਿੰਘ ਕੁਲਦੀਪ ਸਿੰਘ ਕਸ਼ਮੀਰ ਸਿੰਘ ਅੰਮ੍ਰਿਤ ਸਿੰਘ ਦਿਲਬਾਗ ਸਿੰਘ ਹਰਜੀਤ ਸਿੰਘ ਮਨਪ੍ਰੀਤ ਸਿੰਘ ਇੰਦਰਜੀਤ ਸਿੰਘ ਗਗਨਦੀਪ ਸਿੰਘ ਸਵਰਨ ਸਿੰਘ ਗੁਰਮੀਤ ਸਿੰਘ ਜਗਪ੍ਰੀਤ ਸਿੰਘ ਗਗਨਦੀਪ ਸਿੰਘ ਰਾਜ ਕੌਰ ਜਸਵੰਤ ਸਿੰਘ ਗੁਰਜੀਤ ਸਿੰਘ, ਸਮੇਤ ਅਨੇਕਾਂ ਪਰਿਵਾਰ ਅਕਾਲੀ ਦਲ ਅਤੇ ਕਾਂਗਰਸ ਨੂੰ ਛੱਡ ਕੇ ਛੱਡ ਕੇ ਆਮ ਆਦਮੀ ਪਾਰਟੀ ਵਿਚ  ਸ਼ਾਮਿਲ ਹੋਏ ਹਨ ਅਤੇ ਇਨ੍ਹਾਂ ਸਾਰਿਆਂ ਦਾ ਪਰਟੀ ਵਿੱਚ ਪੂਰਾ ਮਾਣ ਸਨਮਾਨ ਹੋਵੇਗਾ।ਉਣਾ ਕਿਹਾ ਕਿ ਇਨ੍ਹਾਂ ਦਾ ਪਾਰਟੀ ਵਿਚ ਸ਼ਾਮਿਲ ਹੋਣ ਨਾਲ ਪਾਰਟੀ ਹੋਰ ਮਜ਼ਬੂਤ ਹੋਈ ਹੈ। ਇਸ ਮੌਕੇ ਸਰਪੰਚ ਸੁੰਦਰ ਸਿੰਘ, ਰਾਜਬੀਰ ਸਿੰਘ, ਅਤੇ ਅਨੇਕਾਂ ਲੋਕ ਹਾਜ਼ਿਰ ਸਨ।

JCB ਖੱਡ ਵਿੱਚ ਡਿੱਗੀ, ਡਰਾਈਵਰ ਸਮੇਤ ਦੋ…

ਸ਼ਿਮਲਾ, 19 ਅਪ੍ਰੈਲ : ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿੱਚ  ਧਾਲੀ ਥਾਣਾ ਖੇਤਰ ਦੇ ਅਧੀਨ ਜਵਾਲਾ ਮਾਤਾ ਮੰਦਰ ਦੇ…

ਛੇ ਮੰਜ਼ਿਲਾ ਇਮਾਰਤ ਹੋਈ ਢਹਿ…

ਨਵੀਂ ਦਿੱਲੀ, 19 ਅਪ੍ਰੈਲ- ਪੂਰਬੀ ਦਿੱਲੀ ਦੇ…

ਚਮੋਲੀ ’ਚ ਖੱਡ ਵਿੱਚ ਡਿੱਗੀ…

ਉਤਰਾਖੰਡ, 19 ਅਪ੍ਰੈਲ : ਉਤਰਾਖੰਡ ਦੇ ਚਮੋਲੀ…

ਗੈਂਗਸਟਰ ਲਾਰੈਂਸ ਦਾ ਜੇਲ ‘ਚ…

ਦਿੱਲੀ, 19 ਅਪ੍ਰੈਲ  : ਗੈਂਗਸਟਰ ਲਾਰੈਂਸ ਬਿਸ਼ਨੋਈ…

Listen Live

Subscription Radio Punjab Today

Subscription For Radio Punjab Today

ਫਲੋਰਿਡਾ ਯੁਨੀਵਰਸਿਟੀ ਵਿਚ ਪੁਲਿਸ ਅਫਸਰ ਦੇ ਪੁੱਤਰ…

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਤਾਲਾਹਾਸੀ ਵਿਖੇ ਫਲੋਰਿਡਾ ਸਟੇਟ ਯੁਨੀਵਰਸਿਟੀ ਵਿਚ ਇਕ ਸਥਾਨਕ ਪੁਲਿਸ ਅਫਸਰ ਦੇ ਪੁੱਤਰ ਵੱਲੋਂ ਕੀਤੀ ਗੋਲੀਬਾਰੀ ਵਿਚ…

ਮੰਦਭਾਗੀ ਖਬਰ -ਰੋਜ਼ੀ ਰੋਟੀ ਲਈ…

ਬਰਨਾਲਾ, 18 ਅਪ੍ਰੈਲ- ਪੰਜਾਬ ਦੀ ਧਰਤੀ ਤੋਂ…

ਰੋਜੀ ਰੋਟੀ ਦੀ ਭਾਲ ਲਈ…

ਸੁਲਤਾਨਪੁਰ ਲੋਧੀ , 18 ਅਪ੍ਰੈਲ- ਦੋ ਸਾਲ…

ਰੂਸ ਨੇ ਤਾਲਿਬਾਨ ’ਤੇ ਲੱਗੀ…

Russia lifts two-decade-old ban on Taliban : ਰੂਸ ਨੇ…

Our Facebook

Social Counter

  • 47321 posts
  • 0 comments
  • 0 fans