Menu

ਗੁਰਦਵਾਰਾ ਸਿੰਘ ਸਭਾ ਵਿਖੇ ਵਿਸਾਖੀ ਮੌਕੇ ਕਰਵਾਈਆਂ ਗਈਆਂ ਵਿਰਾਸਤੀ ਖੇਡਾਂ

ਫਰਿਜ਼ਨੋ (ਕੈਲੀਫੋਰਨੀਆ), 8 ਅਪ੍ਰੈਲ(ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ)- ਵਿਸਾਖੀ ਅਤੇ ਪਹਿਲੇ ਪਾਤਸਾਹ ਗੁਰੂ ਨਾਨਕ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਇਸ ਮੌਕੇ ਤੇ ਗੁਰਦੁਆਰਾ ਸਿੰਘ ਸਭਾ ਫਰਿਜ਼ਨੋ ਵਿਖੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵਿਰਾਸਤੀ ਖੇਡਾਂ ਦੀ ਰੌਣਕ ਨੇ ਸਮੂਹ ਸੰਗਤ ਦਾ ਮਨ ਮੋਹ ਲਿਆ। ਸਵੇਰੇ ਤੋਂ ਹੀ ਗੁਰਦੁਆਰੇ ਵਿਚ ਭਾਵਨਾਤਮਕ ਦੀਵਾਨ ਸਜਾਏ ਗਏ, ਜਿੱਥੇ ਕੀਰਤਨ, ਕਥਾ ਅਤੇ ਅਰਦਾਸ ਰਾਹੀਂ ਸੰਗਤ ਨੇ ਵਿਸਾਖੀ ਦੀ ਮਹਿਮਾ ਨੂੰ ਯਾਦ ਕੀਤਾ। ਸਮਾਗਮ ਦੌਰਾਨ ਤਰਾਂ-ਤਰਾਂ ਦੇ ਲੰਗਰ ਵੀ ਲਗਾਏ ਗਏ, ਜਿਨ੍ਹਾਂ ਦਾ ਸੰਗਤ ਨੇ ਭਰਪੂਰ ਆਨੰਦ ਮਾਣਿਆ।

ਵਿਰਾਸਤੀ ਖੇਡਾਂ- ਜਿਵੇਂ ਕਿ ਚਾਟੀ ਦੌੜ,ਗਿੱਟਿਆਂ ਦੀ ਖੇਡ, ਤੇ ਬੋਰਿਆਂ ਦੀ ਦੌੜ ਆਦਿ ਖੇਡਾਂ ਵਿਚ ਛੋਟੇ ਬੱਚਿਆਂ ਤੋਂ ਲੈਕੇ ਔਰਤਾਂ ਅਤੇ ਮਰਦਾਂ ਤੱਕ ਨੇ ਪੂਰੇ ਜੋਸ਼ ਨਾਲ ਭਾਗ ਲਿਆ। ਜੇਤੂਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਹਨਾਂ ਸਮਾਗਮਾਂ ਦੌਰਾਨ ਪੀ.ਸੀ.ਏ. ਫਰਿਜ਼ਨੋ ਦੇ ਮੈਬਰਾਂ ਦਾ ਵੀ ਭਰਪੂਰ ਸਹਿਯੋਗ ਰਿਹਾ। ਇਸ ਮੌਕੇ ਸੇਵਾ ਕਰ ਰਹੇ ਸੇਵਾਦਾਰਾਂ ਨੂੰ ਡਾ. ਗੁਰੀ, ਹਾਕਮ ਸਿੰਘ ਢਿੱਲੋ, ਜੰਗੀਰ ਸਿੰਘ ਗਿੱਲ, ਸਤਨਾਮ ਸਿੰਘ ਸਰਪੰਚ, ਦਵਿੰਦਰ ਸਿੰਘ ਬੁੱਟਰ, ਕੁਲਵਿੰਦਰ ਸਿੰਘ ਬੁੱਟਰ, ਹਰਚੰਦ ਸਿੰਘ ਦਿਓਲ ਆਦਿ ਨੇ ਸਿਰੋਪਾਓ ਦੇ ਕੇ ਸਤਿਕਾਰ ਦਿੱਤਾ ਗਿਆ। ਸਮੂਹ ਸਮਾਗਮ ਨੇ ਨਾ ਸਿਰਫ ਮਨੋਰੰਜਨ ਕੀਤਾ, ਬਲਕਿ ਸਿੱਖ ਵਿਰਾਸਤ ਨਾਲ ਵੀ ਸੰਗਤ ਨੂੰ ਜੋੜਿਆ। ਗੁਰੂਘਰ ਵਿਖੇ ਰਿਕਾਰਡ ਤੋੜ ਇਕੱਠ ਕਾਰਨ ਪਾਰਕਿੰਗ ਲਈ ਗੱਡੀਆਂ ਸੜਕ ਤੇ ਬਾਹਰ ਪਾਰਕ ਕਰਨੀਆਂ ਪਈਆਂ। ਇਸ ਮੌਕੇ ਲੱਗੇ ਖ਼ਰੀਦੋ ਫ਼ਰੋਖ਼ਤ ਦੇ ਸਟਾਲਾਂ ਤੋ ਸੰਗਤਾਂ ਨੇ ਖ਼ੂਬ ਖਰੀਦਦਾਰੀ ਕੀਤੀ। ਇਹ ਪ੍ਰੋਗਰਾਮ ਅਮਿੱਟ ਪੈੜਾਂ ਛੱਡਦਾ ਯਾਦਗਾਰੀ ਹੋ ਨਿੱਬੜਿਆ ।

ਦਿੱਲੀ ਨਗਰ ਨਿਗਮ ਚੋਣਾਂ: ਭਾਜਪਾ ਨੇ ਰਾਜਾ…

ਨਵੀਂ ਦਿੱਲੀ, 21 ਅਪ੍ਰੈਲ- ਦਿੱਲੀ ਭਾਜਪਾ ਦੇ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਐਮ.ਸੀ.ਡੀ. ਸਾਲਾਨਾ ਚੋਣ ਲਈ  ਰਾਜਾ ਇਕਬਾਲ ਸਿੰਘ ਨੂੰ…

ਝਾਰਖੰਡ-ਮੁਕਾਬਲੇ ਦੌਰਾਨ ਮਾਰਿਆ ਗਿਆ 1…

ਝਾਰਖੰਡ, 21 ਅਪ੍ਰੈਲ :  ਬੋਕਾਰੋ ਜ਼ਿਲ੍ਹੇ ਵਿੱਚ…

ਸਨਸਨੀਖੇਜ਼ ਮਾਮਲਾ, ਪੁੱਤ ਨੇ ਆਪਣੀ…

ਦਿੱਲੀ, 21 ਅਪ੍ਰੈਲ- ਦਵਾਰਕਾ ਸੈਕਟਰ-23 ਥਾਣਾ ਖੇਤਰ…

ਕੜਕਦੀ ਧੁੱਪ ‘ਚ ਧਰਨੇ ‘ਤੇ…

ਆਗਰਾ, 21 ਅਪ੍ਰੈਲ : ਕੜਕਦੀ ਧੁੱਪ ਅਤੇ…

Listen Live

Subscription Radio Punjab Today

Subscription For Radio Punjab Today

ਪ੍ਰਵਾਰ ਸਮੇਤ ਭਾਰਤ ਪਹੁੰਚੇ ਅਮਰੀਕਾ ਦੇ ਉਪ…

ਦਿੱਲੀ, 21 ਅਪ੍ਰੈਲ :  ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਸੋਮਵਾਰ ਨੂੰ ਆਪਣੀ ਪਤਨੀ ਅਤੇ ਬੱਚਿਆਂ ਨਾਲ ਭਾਰਤ ਪਹੁੰਚੇ।…

ਫਲੋਰਿਡਾ ਯੁਨੀਵਰਸਿਟੀ ਵਿਚ ਪੁਲਿਸ ਅਫਸਰ…

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਤਾਲਾਹਾਸੀ ਵਿਖੇ ਫਲੋਰਿਡਾ ਸਟੇਟ…

ਮੰਦਭਾਗੀ ਖਬਰ -ਰੋਜ਼ੀ ਰੋਟੀ ਲਈ…

ਬਰਨਾਲਾ, 18 ਅਪ੍ਰੈਲ- ਪੰਜਾਬ ਦੀ ਧਰਤੀ ਤੋਂ…

ਰੋਜੀ ਰੋਟੀ ਦੀ ਭਾਲ ਲਈ…

ਸੁਲਤਾਨਪੁਰ ਲੋਧੀ , 18 ਅਪ੍ਰੈਲ- ਦੋ ਸਾਲ…

Our Facebook

Social Counter

  • 47332 posts
  • 0 comments
  • 0 fans