ਫਾਜ਼ਿਲਕਾ 27 ਮਾਰਚ 2024-19 ਬਟਾਲੀਅਨ ਬੀਐਸਐਫ ਵੱਲੋਂ ਫਾਜ਼ਿਲਕਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਝੰਗੜ ਭੈਣੀ ਵਿਖੇ ਨਾਗਰਿਕ ਪਹੁੰਚ ਪ੍ਰੋਗਰਾਮ ਦੇ ਹਿੱਸੇ ਵਜੋਂ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਿਹਤ ਵਿਭਾਗ ਦਾ ਵਿਸ਼ੇਸ਼ ਸਹਿਯੋਗ ਰਿਹਾ। ਕੈਂਪ ਵਿੱਚ ਨਜ਼ਦੀਕ ਪਿੰਡਾਂ ਦੇ ਲਗਭਗ 215 ਲੋਕਾਂ ਨੇ ਭਾਗ ਲਿਆ ਤੇ ਕੈਂਪ ਵਿੱਚ ਮਰੀਜ਼ਾਂ ਦਾ ਮੁਫ਼ਤ ਮੈਡੀਕਲ ਟੈਸਟ ਕੀਤਾ ਗਿਆ ਅਤੇ ਉਨ੍ਹਾਂ ਨੂੰ ਐਲੋਪੈਥਿਕ ਅਤੇ ਹੋਮਿਓਪੈਥੀ ਦਵਾਈਆਂ ਦਿੱਤੀਆਂ ਗਈਆਂ।
ਇਹ ਪ੍ਰੋਗਰਾਮ ਬੀਐੱਸਐਫ ਦਾ ਮੈਡੀਕਲ ਸਟਾਫ, ਜਨਰਲ ਮੈਡੀਸਨ ਅਤੇ ਗਾਇਨੀਕੋਲੋਜੀ ਦੇ ਮਾਹਰ ਡਾਕਟਰ, ਸਿਵਲ ਹਸਪਤਾਲ ਫਾਜ਼ਿਲਕਾ ਤੇ ਅਬੋਹਰ ਦੇ ਹੋਮਿਓਪੈਥਿਕ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ ਦੁਆਰਾ ਆਯੋਜਿਤ ਕੀਤਾ ਗਿਆ ਸੀ। ਇਸ ਮੌਕੇ ਅਨਿਲ ਕੁਮਾਰ 2ਆਈਸੀ 19 ਬਟਾਲੀਅਨ ਨੇ ਹਾਜ਼ਰ ਲੋਕਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਜੀਵਨ ਦੀ ਮਹੱਤਤ ਤੇ ਚਾਨਣਾ ਪਾਉਂਦਿਆ ਕਿਹਾ ਕਿ ਇੱਕ ਸਿਹਤਮੰਦ ਜੀਵਨ ਸ਼ੈਲੀ ਬਣਾਈ ਰੱਖਣ ਸਰੀਰ ਦੀ ਦੇਖਭਾਲ ਬਹੁਤ ਜ਼ਰੂਰੀ ਹੈ। ਉਨ੍ਹਾ ਕਿਹਾ ਕਿ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਇੱਕ ਬਹੁਤ ਵਧੀਆ ਉਪਰਾਲਾ ਹੋਇਆ ਹੈ ਕਿ ਮਾਹਰ ਡਾਕਟਰ ਬਹੁਤ ਰੁਝੇਵਿਆਂ ਦੇ ਬਾਵਜੂਦ ਸਵੈ-ਇੱਛਾ ਨਾਲ ਸਰਹੱਦੀ ਪਿੰਡਾਂ ਦਾ ਦੌਰਾ ਕਰਨ ਆਏ ਸਨ ਤੇ ਲੋਕਾਂ ਨੂੰ ਮਾਹਿਰ ਡਾਕਟਰਾਂ ਦੀ ਮਦਦ ਲੈਣੀ ਚਾਹੀਦੀ ਹੈ।
ਇਸ ਮੌਕੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਬੀਐੱਸਐੱਫ ਤੇ ਸਿਹਤ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਗਾਂਹ ਵੀ ਇਹੋ ਜਿਹੇ ਕੈਂਪ ਪਿੰਡਾਂ ਵਿੱਚ ਲਗਾਏ ਜਾਣ। ਇਸ ਮੌਕੇ ਡਾ. ਸੁਰੇਸ਼ ਕੰਬੋਜ ਐਮਬੀਬੀਐਸ, ਐਮਡੀ (ਜਨਰਲ ਮੈਡੀਸਨ ਸਿਵਲ ਹਸਪਤਾਲ ਅਬੋਹਰ), ਸਿਵਲ ਹਸਪਤਾਲ ਫਾਜ਼ਿਲਕਾ ਤੋਂ ਹੋਮਿਓਪੈਥੀ ਦੇ ਡਾ. ਗੁਰਮੀਤ ਸਿੰਘ ਅਤੇ ਐੱਮਐਸ ਗਾਇਨੀ ਦੇ ਡਾ. ਵੀਨੂ ਡਾਵਰਾ ਐਮਬੀਬੀਐਸ ਅਤੇ ਮੈਡੀਕਲ ਅਫ਼ਸਰ 19 ਬਟਾਲੀਅਨ ਬੀਐਸਐਫ ਡਾ. ਸ਼ਾਈਨ ਐਸਆਈ ਹਾਜ਼ਰ ਸਨ।