ਅੰਮ੍ਰਿਤਸਰ, 15 ਮਾਰਚ-‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਅੰਮ੍ਰਿਤਸਰ ਪਹੁੰਚੇ ਹਨ। ਉਹ ਹੁਸ਼ਿਆਰਪੁਰ ਦੇ ਮਹਿਲਾਂਵਾਲੀ ਪਿੰਡ ਕੋਲ ਆਨੰਦਗੜ੍ਹ ਵਿਚ ਧੰਮ-ਧਜ ਵਿਪਯਸ਼ਨਾ ਯੋਗ ਕੇਂਦਰ ਤੋਂ ਸਿੱਧਾ ਅੰਮ੍ਰਿਤਸਰ ਪਹੁੰਚੇ ਹਨ। ਇਥੇ ਉਹ ਅੰਮ੍ਰਿਤਸਰ ਵਿਚ ਵਿਧਾਇਕ ਤੇ ਸਾਬਕਾ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਦੇ ਘਰ ਪਹੁੰਚੇ ਹਨ।
ਕਿਹਾ ਜਾ ਰਿਹਾ ਹੈ ਕਿ ਉਹ ਵਿਧਾਇਕਾਂ ਨਾਲ ਮੀਟਿੰਗ ਵੀ ਕਰਨਗੇ। ਲਗਾਤਾਰ ਪੰਜਾਬ ਵਿਚ ਆਮ ਆਦਮੀ ਪਾਰਟੀ ਐਕਸ਼ਨ ਮੋਡ ਵਿਚ ਨਜ਼ਰ ਆ ਰਹੀ ਹੈ। ਭਾਵੇਂ ਯੁੱਧ ਨਸ਼ਿਆਂ ਵਿਰੁੱਧ ਹੋਵੇ ਜਾਂ ਕ੍ਰਾਈਮ ‘ਤੇ ਨਕੇਲ ਕੱਸਣੀ ਹੋਵੇ।ਹਾਲਾਂਕਿ ਬੈਠਕ ਵਿਚ ਕਿਹੜੀਆਂ ਗੱਲਾਂ ‘ਤੇ ਚਰਚਾ ਕੀਤੀ ਜਾਵੇਗੀ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਹੈ। ਫਿਰ ਵੀ ਮੀਟਿੰਗ ਵਿਚ ਹੋਣ ਵਾਲੀ ਚਰਚਾ ਪੰਜਾਬ ਲਈ ਕਾਫੀ ਅਹਿਮ ਮੰਨੀ ਜਾ ਰਹੀ ਹੈ।