Menu

ਸਤਨਾਮ ਸਿੰਘ ਅਬੋਹਰ ਦੀ ਪੁਸਤਕ “ਵਲਵਲੇ” ਦਾ ਲੋਕ ਅਰਪਣ ਤੇ ਵਿਚਾਰ ਚਰਚਾ ਸਮਾਰੋਹ  ਆਯੋਜਿਤ

ਫਾਜਿਲਕਾ 10 ਮਾਰਚ- ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਾਜ਼ਿਲਕਾ ਦੇ ਸਹਿਯੋਗ ਨਾਲ ਸਾਹਿਤ ਸਿਰਜਣਾ ਮੰਚ, ਅਬੋਹਰ ਵੱਲੋਂ ਸਤਨਾਮ ਸਿੰਘ ਅਬੋਹਰ ਦੀ ਪੁਸਤਕ “ਵਲਵਲੇ” ਦਾ ਲੋਕ ਅਰਪਣ ਤੇ ਵਿਚਾਰ ਚਰਚਾ ਸਮਾਰੋਹ ਟੀਚਰਜ਼ ਹੋਮ ਅਬੋਹਰ ਵਿਖੇ ਆਯੋਜਿਤ ਕੀਤਾ ਗਿਆ।  ਭੁਪਿੰਦਰ ੳਤਰੇਜਾ ਜ਼ਿਲ੍ਹਾ ਭਾਸ਼ਾ ਅਫ਼ਸਰ, ਫ਼ਾਜ਼ਿਲਕਾ ਨੇ ਸੁਆਗਤ ਕਰਦਿਆਂ ਕਿਹਾ ਕਿਤਾਬਾਂ ਦੇ ਲੋਕ ਅਰਪਣ ਸਮਾਰੋਹ ਤੇ ਸਾਹਿਤਕ ਗਤੀਵਿਧੀਆਂ ਦਾ ਆਯੋਜਨ ਕਰਕੇ ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਾਜ਼ਿਲਕਾ ਵੱਲੋਂ ਸਾਹਿਤਕਾਰਾਂ ਤੇ ਲੇਖਕਾਂ ਨੂੰ ਮੰਚ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਡਾ. ਤਰਸੇਮ ਸ਼ਰਮਾ ਨੇ “ ਵਲਵਲੇ ” ਪੁਸਤਕ ਬਾਰੇ ਚਰਚਾ ਕਰਦਿਆਂ ਕਿਹਾ ਕਿ ਪੁਸਤਕ ਵਿੱਚ ਜਿਥੇ ਵੱਖ-ਵੱਖ ਜਿੰਦਗੀ ਦੇ ਰੰਗ ਹਨ, ਉਥੇ ਹੀ ਇਸ ਵਿੱਚ ਅਧਿਆਤਮਕਤਾ ਦੀ ਝਲਕ ਵੀ ਨਜ਼ਰ ਆਉਂਦੀ ਹੈ। ਡਾ.ਚੰਦਰ ਪ੍ਰਕਾਸ਼ ਨੇ ਕਿਹਾ ਕਿ ਇਹ ਕਿਤਾਬ ਜ਼ਿੰਦਗੀ ਦੇ ਅਨੁਭਵਾਂ ਨੂੰ ਕਵਿਤਾ ਤੇ ਗੀਤਾਂ ਦੇ ਰੂਪ ਬਹੁਤ ਵਧੀਆ ਤਰ੍ਹਾਂ ਪੇਸ਼ ਕਰਦੀ ਹੈ। ਡਾ. ਗੁਰਰਾਜ ਸਿੰਘ ਚਹਿਲ ਨੇ ਕਿਹਾ ਕਿ ਸਤਨਾਮ ਸਿੰਘ, ਅਬੋਹਰ ਜਿਸ ਤਰ੍ਹਾਂ ਨਿਮਰ ਇਨਸਾਨ ਹੈ, ਉਸੇ ਹੀ ਤਰ੍ਹਾ ਹੀ ਉਸਦੀਆਂ ਕਵਿਤਾਵਾਂ ਵਿੱਚ ਭਾਵੁਕਤਾ, ਰੱਬੀ ਪਿਆਰ ਤੇ ਦੁਨਿਆਵੀ ਪਿਆਰ ਦਾ ਚਿਤਰਣ ਹੈ।  ਸੁਖਦੇਵ ਸਿੰਘ (ਪ੍ਰਿੰਸੀਪਲ ਸ.ਸ.ਸ.ਸ. ਨਿਹਾਲ ਖੇੜਾ) ਨੇ ਸਤਨਾਮ ਸਿੰਘ ਦੀ ਕਿਤਾਬ ਦੇ ਪ੍ਰਕਾਸ਼ਨ ਤੇ ਮੁਬਾਰਕਬਾਦ ਦਿੱਤੀ । ਚਰਚਾ ਉਪਰੰਤ ਕਿਤਾਬ ਲੋਕ ਅਰਪਣ ਸਮਾਰੋਹ ਕੀਤੀ ਗਈ ਤੇ ਸਤਨਾਮ ਸਿੰਘ, ਅਬੋਹਰ ਨੇ ਆਪਣੀਆਂ ਕਵਿਤਾਵਾਂ ਲਈ ਸੇਧ ਤੇ ਮਾਰਗਦਰਸ਼ਨ ਦੇਣ ਲਈ ਵਿਦਵਾਨਾਂ ਦਾ ਧੰਨਵਾਦ ਕੀਤਾ।

ਦੂਜਾ ਸੈਸ਼ਨ ਸਥਾਨਕ ਕਵੀਆਂ ਦਾ ਕਵੀ ਦਰਬਾਰ ਆਯੋਜਿਤ ਕੀਤਾ ਜਿਸ ਦੀ ਪ੍ਰਧਾਨਗੀ  ਆਤਮਾ ਰਾਮ ਰੰਜਨ (ਪ੍ਰਸਿੱਧ ਕਵੀ) ਨੇ ਕੀਤੀ ਤੇ ਉਹਨਾਂ ਨੇ ਕਿਹਾ ਕਿ ਕਵਿਤਾ ਰੂਹ ਦੀ ਖੁਰਾਕ ਹੈ ਪਰ ਇਸ ਦੀ ਸਿਖਲਾਈ ਦੀ ਜਰੂਰਤ ਵੀ ਹੈ। ਜਸਵਿੰਦਰ ਲਫ਼ਜ ਵੱਲੋਂ ਸਤਨਾਮ ਸਿੰਘ ਦੇ ਗੀਤਾਂ ਨਾਲ ਇਸ ਸੈਸ਼ਨ ਦਾ ਆਗਾਜ਼ ਕੀਤਾ।  ਰਵੀ ਘਾਇਲ (ਪ੍ਰਸਿੱਧ ਕਵੀ),  ਜਸਵੀਰ ਸਿੰਘ ਦੱਦਾ ਹੂਰ (ਸ਼੍ਰੀ ਮੁਕਤਸਰ ਸਾਹਿਬ),  ਅਮਨ ਅਰਮਾਨ,  ਸੁਰਿੰਦਰ ਨਿਮਾਣਾ, ਸ਼ਾਇਰ ਮਾਹੀ ਮਰਜਾਣਾ, ਪ੍ਰੋ. ਕਸ਼ਮੀਰ ਲੂਣਾ,  ਅਮਰੀਕ ਸਿੰਘ, ਪ੍ਰੋ. ਸਿਮਰਨਜੀਤ ਕੌਰ, ਕਰਮਜੀਤ ਕੌਰ, ਸੁਰਿੰਦਰ ਬਿੱਲਾ ਪੱਟੀ ਨੇ ਵੀ ਆਪਣੀਆਂ ਕਵਿਤਾਵਾਂ ਦੀ ਪੇਸ਼ਕਾਰੀ ਕੀਤੀ।  ਵਿਜੇਅੰਤ ਜੁਨੇਜਾ ਵੱਲੋਂ ਮੰਚ ਸੰਚਾਲਨ ਕੀਤਾ ਗਿਆ। ਇਸ ਮੌਕੇ ਤੇ ਡਾ. ਮਨਿੰਦਰ ਸਿੰਘ ਵਿਰਕ,  ਨਰਿੰਦਰ ਬਹਿਲ,  ਚੇਤਨ ਪ੍ਰਕਾਸ਼ ਬਿਲੰਦੀ,  ਅਸ਼ਵਨੀ ਭੱਲਾ, ਸਚਿਨ ਜੀਤ ਸਿੰਘ,  ਰੇਸ਼ਮ ਸਿੰਘ ਸੰਧੂ,  ਰਾਕੇਸ਼ ਰਹੇਜਾ,  ਪ੍ਰੇਮ ਸਿਡਾਨਾ, ਡਾ. ਪ੍ਰੀਤ ਖੁਰਾਣਾ,  ਗੁਰਿੰਦਰ ਸਿੰਘ ਖੁਰਾਣਾ ਆਦਿ ਵੀ ਮੋਜੂਦ ਸਨ।

‘ਆਪ’ ਨੇ ਅਨੁਰਾਗ ਢਾਂਡਾ ਨੂੰ ਨੈਸ਼ਨਲ ਮੀਡੀਆ…

ਨਵੀਂ ਦਿੱਲੀ, 27 ਮਾਰਚ 2025 – ਅਨੁਰਾਗ ਢਾਂਡਾ ਨੂੰ ‘ਆਪ’ ਦਾ ਨੈਸ਼ਨਲ ਮੀਡੀਆ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਅਨੁਰਾਗ…

ਦਿਨ ਦਿਹਾੜੇ ਇੱਕ ਮਹਿਲਾ ਡਾਕਟਰ…

ਫ਼ਰੀਦਾਬਾਦ, 27 ਮਾਰਚ : ਹਰਿਆਣਾ ਦੇ ਫ਼ਰੀਦਾਬਾਦ…

ਭਾਰਤ ‘ਚ ਅਮਰੀਕੀ ਦੂਤਾਵਾਸ ਦੀ…

ਨਵੀਂ ਦਿੱਲੀ, 27 ਮਾਰਚ : ਭਾਰਤ ਵਿੱਚ…

ਸਾਂਸਦ ਰਾਘਵ ਚੱਢਾ ਨੇ ਸੰਸਦ…

ਨਵੀਂ ਦਿੱਲੀ, 26 ਮਾਰਚ 2025-ਆਮ ਆਦਮੀ ਪਾਰਟੀ…

Listen Live

Subscription Radio Punjab Today

Subscription For Radio Punjab Today

ਭਾਰਤ ‘ਚ ਅਮਰੀਕੀ ਦੂਤਾਵਾਸ ਦੀ ਵੱਡੀ ਕਾਰਵਾਈ…

ਨਵੀਂ ਦਿੱਲੀ, 27 ਮਾਰਚ : ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ ਬੁੱਧਵਾਰ ਨੂੰ ਕਿਹਾ ਕਿ ਉਸਨੇ ਬੋਟ ਖਾਤਿਆਂ ਦੀ ਵਰਤੋਂ…

ਦੱਖਣੀ ਕੋਰੀਆ ‘ਚ, ਜੰਗਲਾਂ ‘ਚ…

26 ਮਾਰਚ 2025:  ਦੱਖਣੀ ਕੋਰੀਆ ਵਿੱਚ ਖ਼ੁਸ਼ਕ…

ਕੈਲਗਰੀ ’ਚ ਪੰਜਾਬੀ ਵਿਦਿਆਰਥਣ ’ਤੇ…

ਕੈਲਗਰੀ ,25 ਮਾਰਚ 2025- ਬੀਤੇ ਦਿਨ ਕੈਲਗਰੀ…

ਮੰਦਭਾਗੀ ਖਬਰ- ਕੈਨੇਡਾ ‘ਚ ਇਕ…

ਫ਼ਤਿਹਗੜ੍ਹ ਸਾਹਿਬ, 24 ਮਾਰਚ- ਪੰਜਾਬ  ਦੀ ਧਰਤੀ…

Our Facebook

Social Counter

  • 46649 posts
  • 0 comments
  • 0 fans