ਬਠਿੰਡਾ, 10 ਮਾਰਚ (ਵੀਰਪਾਲ ਕੌਰ)- ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਵਿਖੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ ‘CAPTCHA: ਮਹੱਤਤਾ, ਚੁਣੌਤੀਆਂ ਅਤੇ ਸੰਭਾਵਨਾਵਾਂ’ ਵਿਸ਼ੇ ‘ਤੇ ਇੱਕ ਵਿਸ਼ੇਸ਼ ਲੈਕਚਰ ਆਯੋਜਿਤ ਕੀਤਾ ਗਿਆ। ਲੈਕਚਰ ਦੇ ਉਦਘਾਟਨੀ ਸੈਸ਼ਨ ਦੌਰਾਨ, ਪ੍ਰੋ. ਬਲਜਿੰਦਰ ਸਿੰਘ ਨੇ ਉੱਘੀ ਸ਼ਖਸੀਅਤ ਦੇ ਮਾਲਕ ਪ੍ਰੋ. (ਡਾ.) ਮਨੀਸ਼ ਕੁਮਾਰ ਜਿੰਦਲ, (ਡਾਇਰੈਕਟਰ, ਪੰਜਾਬ ਯੂਨੀਵਰਸਿਟੀ ਰੀਜ਼ਨਲ ਸੈਂਟਰ, ਸ਼੍ਰੀ ਮੁਕਤਸਰ ਸਾਹਿਬ), ਦਾ ਸਵਾਗਤ ਕੀਤਾ।
ਡਾ. ਜਿੰਦਲ ਨੇ CAPTCHA (Completely Automated Public Turing Test To Tell Computers and Humans Apart) ਦੀ ਤਕਨੀਕੀ ਵਿਅਖਿਆ ਕਰਦੇ ਹੋਏ ਦੱਸਿਆ ਕਿ ਇਹ ਇੱਕ ਸੁਰੱਖਿਆ ਤਕਨੀਕ ਹੈ ਜੋ ਵੈਬਸਾਈਟਾਂ, ਅਨਲਾਈਨ ਬੈਂਕਿੰਗ ਅਤੇ ਹੋਰ ਡਿਜ਼ਿਟਲ ਪਲੇਟਫਾਰਮਾਂ ਦੀ ਹੈਕਿੰਗ ਤੋਂ ਰੱਖਿਆ ਕਰਦਾ ਹੈ। ਉੱਨ੍ਹਾਂ ਨੇ CAPTCHA ਦੀਆਂ ਵੱਖ-ਵੱਖ ਕਿਸਮਾਂ ਜਿਵੇਂ ਕਿ Text-Based CAPTCHA, Image-Based CAPTCHA, Audio CAPTCHA, Video CAPTCHA ਅਤੇ ReCAPTCHA ਉੱਤੇ ਰੌਸ਼ਨੀ ਪਾਈ।ਡਾ. ਜਿੰਦਲ ਨੇ ਮਸ਼ੀਨ ਲਰਨਿੰਗ ਅਤੇ ਆਰਟੀਫਿਸ਼ਅਲ ਇੰਟੈਲੀਜੈਂਸ ਦੇ ਮਾਧਿਅਮ ਨਾਲ CAPTCHA ਨੂੰ ਤੋੜਨ ਦੀਆਂ ਕੋਸ਼ਿਸ਼ਾਂ ਅਤੇ ਇਸ ਨਾਲ ਜੁੜੀਆਂ ਨਵੀਆਂ ਚੁਣੌਤੀਆਂ ਨੂੰ ਵੀ ਉਜ਼ਾਗਰ ਕੀਤਾ। ਵਿਦਿਆਰਥੀਆਂ ਨੂੰ CAPTCHA ਦੀ ਵਿਕਾਸ ਯਾਤਰਾ, ਇਹਦੇ ਭਵਿੱਖਦ-ਰੁਝਾਨ ਅਤੇ ਇਸ ਖੇਤਰ ਵਿੱਚ ਉਤਪੰਨ ਹੋ ਰਹੇ ਨਵੇਂ ਅਵਸਰਾਂ ਬਾਰੇ ਵੀ ਭਰਪੂਰ ਜਾਣਕਾਰੀ ਦਿੱਤੀ।
ਇਸ ਲੈਕਚਰ ਵਿੱਚ 60 ਤੋਂ ਵੱਧ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਡਾ. ਜਿੰਦਲ ਨਾਲ CAPTCHA ਦੀ ਸੁਰੱਖਿਆ, ਹੈਕਿੰਗ ਅਤੇ ਆਟੋਮੇਸ਼ਨ ਨਾਲ ਜੁੜੇ ਅਹਿਮ ਸਵਾਲ-ਜਵਾਬ ਵੀ ਕੀਤੇ। ਪ੍ਰੋ. ਮਨੀਸ਼ ਜਿੰਦਲ ਜੀ ਨੇ ਵਿਦਿਆਰਥੀਆਂ ਨੂੰ ਇਸ ਖੇਤਰ ਵਿੱਚ ਭਵਿੱਖ ਵਿੱਚ ਆਉਣ ਵਾਲੀਆਂ ਨੌਕਰੀਆਂ ਅਤੇ ਸੰਭਾਵਨਾਵਾਂ ਦੀ ਜਾਣਕਾਰੀ ਦਿੰਦਿਆਂ, IT ਅਤੇ ਸਾਇਬਰ-ਸਕਿਉਰਟੀ ਵਿੱਚ ਨਵੇਂ ਪੇਸ਼ੇਵਰ ਮੌਕਿਆਂ ਦੀ ਵੀ ਗੱਲ ਕੀਤੀ।
ਸੈਸ਼ਨ ਦੇ ਅੰਤ ਵਿੱਚ ਪ੍ਰਿੰਸੀਪਲ ਡਾ. ਜਯੋਤਸਨਾ , ਵਾਈਸ ਪ੍ਰਿੰਸੀਪਲ ਡਾ. ਜਗਜੀਵਨ ਕੌਰ ਨੇ ਮੁੱਖ ਮਹਿਮਾਨ ਦਾ ਧੰਨਵਾਦ ਕਰਦੇ ਹੋਏ ਵਿਦਿਆਰਥੀਆਂ ਨੂੰ ਨਵੀਂ ਤਕਨੀਕਾਂ ਸਿੱਖਣ ਅਤੇ ਭਵਿੱਖ ਦੀਆਂ ਚੁਣੌਤੀਆਂ ਨੂੰ ਅਵਸਰਾਂ ਵਿੱਚ ਬਦਲਣ ਲਈ ਪ੍ਰੇਰਿਤ ਕੀਤਾ ਅਤੇ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਪ੍ਰੋ. ਮੁਕੇਸ਼ ਕੁਮਾਰ ਨੇ ਮੁੱਖ ਬੁਲਾਰੇ, ਸੈਮੀਨਾਰ ਸਮੇਂ ਹਾਜ਼ਰ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।ਇਸ ਮੌਕੇ ‘ਤੇ ਡਾ. ਸੀਮਾ ਗੁਪਤਾ, ਪ੍ਰੋ. ਮਨਪ੍ਰੀਤ ਸਿੰਘ, ਪ੍ਰੋ. ਸੁਮਿਤ ਧੀਰ, ਪ੍ਰੋ. ਮਮਤਾ ਰਾਣੀ, ਪ੍ਰੋ. ਗੁਰਪ੍ਰੀਤ ਕੌਰ ਅਤੇ ਪ੍ਰੋ. ਚੇਤਨ ਵੀ ਹਾਜ਼ਰ ਰਹੇ।