
ਸੁਤੰਤਰ ਬਾਲਾ ਪਾਠਕ ਨੇ ਮਹਿਲਾ ਦਿਵਸ ਦੇ ਸਬੰਧ ਵਿੱਚ ਆਖਿਆ ਕਿ ਦੀ ਔਰਤ ਨੇ ਆਪਣੀ ਸ਼ਕਤੀ ਨੂੰ ਪਹਿਚਾਣ ਲਿਆ ਹੈ ਤੇ ਸਮਾਜ ਨਿਰਮਾਣ ਵਿੱਚ ਵੱਡੀ ਹਿੱਸੇਦਾਰੀ ਪਾ ਰਹੀ ਹੈ। ਤਿੰਨ ਦਿਨਾਂ ਰੰਗਮੰਚ ਕਾਰਜਸ਼ਾਲਾ ਦੌਰਾਨ ਸ. ਭਗਤ ਸਿੰਘ ਕੋਰਿਓਗ੍ਰਾਫ਼ੀ, ਰਾਸ਼ਟਰੀ ਏਕਤਾ ਤੇ ਮਾਇਮ ,ਸੋਸ਼ਲ ਮੀਡੀਆ ਮੀਡੀਆ ‘ਤੇ ਸਕਿੱਟ , ਗੀਤ, ਕਵਿਤਾ ਤੇ ਭੰਗੜਾ ਆਦਿ ਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ । ਇਹਨਾਂ ਪੇਸ਼ਕਾਰੀਆਂ ਦਾ ਨਿਰਦੇਸ਼ਨ ਪਵਨ ਕੁਮਾਰ,ਵੈਭਵ ਅਗਰਵਾਲ, ਗੁਰਮੀਤ ਸਿੰਘ,ਵਿਕਾਸ, ਭਗਵੰਤ ਸਿੰਘ ਤੇ ਸਿਮਰਨ ਕੰਬੋਜ ਵੱਲੋਂ ਕੀਤਾ ਗਿਆ।
ਪ੍ਰਿੰਸੀਪਲ ਰਾਜੇਸ਼ ਕੁਮਾਰ ਨੇ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਾਜ਼ਿਲਕਾ ਦੇ ਸਹਿਯੋਗ ਨਾਲ ਆਯੋਜਿਤ ਸਮਾਗਮ ਬਾਰੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮਾਂ ਨਾਲ ਵਿਦਿਆਰਥੀਆਂ ਦੀ ਛੁਪੀ ਪ੍ਰਤਿਭਾ ਬਾਹਰ ਆਉਦੀ ਹੈ ਤੇ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ। ਜ਼ਿਲ੍ਹਾ ਭਾਸ਼ਾ ਅਫ਼ਸਰ,ਫ਼ਾਜ਼ਿਲਕਾ ਭੁਪਿੰਦਰ ਉਤਰੇਜਾ ਅਤੇ ਖੋਜ ਅਫ਼ਸਰ ਪਰਮਿੰਦਰ ਸਿੰਘ ਨੇ ਸਮਾਗਮ ਵਿੱਚ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕੀਤਾ। ਪ੍ਰੋ. ਰੇਨੂੰ ਨੇ ਕੌਮਾਂਤਰੀ ਔਰਤ ਦਿਵਸ ਦੇ ਇਤਿਹਾਸਕ ਪਿਛੋਕੜ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਮੰਚ ਸੰਚਾਲਣ ਪ੍ਰੋ. ਜਸਕਰਨ ਸਿੰਘ ਨੇ ਕੀਤਾ। ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਪ੍ਰੋ. ਪ੍ਰਵੀਨ ਰਾਣੀ, ਪ੍ਰੋ. ਗੁਰਜਿੰਦਰ ਕੌਰ ਦਾ ਵਿਸ਼ੇਸ਼ ਸਹਿਯੋਗ ਰਿਹਾ l ਕਾਲਜ ਵੱਲੋਂ ਗੁਰਮਿੰਦਰ ਕੌਰ ਇੰਚਾਰਜ ਨੇ ਧੰਨਵਾਦ ਕੀਤਾ। ਇਸ ਕਾਰਜਸ਼ਾਲਾ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟਫਿਕੇਟ, ਕਿਤਾਬਾਂ ਅਤੇ ਮੈਡਲ ਦੇ ਸਨਮਾਨਿਤ ਵੀ ਕੀਤਾ ਗਿਆ ।