Menu

ਪਿੰਡ ਰਾਮਕੋਟ ਦਾ ਕਿਸਾਨ ਓਮ ਪ੍ਰਕਾਸ਼ ਭਾਂਬੂ ਮਲਚਿੰਗ ਲਈ ਬਾਗਾਂ ਵਿੱਚ ਕਰ ਰਿਹਾ ਪਰਾਲੀ ਦੀ ਵਰਤੋਂ

ਫਾਜ਼ਿਲਕਾ 8 ਮਾਰਚ -ਫਾਜਿਲਕਾ ਜਿ ਦੇ ਪ੍ਰਗਤੀਸ਼ੀਲ ਕਿਸਾਨ ਬਾਗਬਾਨੀ ਵਿੱਚ ਜਿੱਥੇ ਨਾਮਨਾ ਖੱਟ ਰਹੇ ਹਨ, ਉੱਥੇ ਆਪਣੇ ਤਜਰਬਿਆਂ ਨਾਲ ਹੋਰਨਾਂ ਲਈ ਪ੍ਰੇਰਨਾ ਸਰੋਤ ਸਿੱਧ ਹੋ ਰਹੇ ਹਨ। ਅਜਿਹਾ ਹੀ ਇੱਕ ਕਿਸਾਨ ਹੈ ਪਿੰਡ ਰਾਮਕੋਟ ਦਾ ਓਮ ਪ੍ਰਕਾਸ਼ ਭਾਂਬੂ। ਉਹ ਪਰਾਲੀ ਦੀ ਵਰਤੋਂ ਕਿੰਨੂੰ ਦੇ ਬਾਗਾਂ ਵਿੱਚ ਮਲਚਿੰਗ ਲਈ ਕਰ ਰਿਹਾ ਹੈ।
ਓਮ ਪ੍ਰਕਾਸ਼ ਭਾਂਬੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਕਿੰਨੂੰ ਦੇ ਬਾਗਾਂ ਹੇਠ ਪ੍ਰਤੀ ਏਕੜ ਚਾਰ ਟਨ ਪਰਾਲੀ ਵਿਛਾ ਦਿੰਦਾ ਹੈ। ਇਹ ਕੰਮ ਉਹ ਫਰਵਰੀ ਮਾਰਚ ਵਿੱਚ ਖਾਦਾਂ ਪਾਉਣ ਤੋਂ ਬਾਅਦ ਕਰਦਾ ਹੈ। ਇਹ ਪਰਾਲੀ ਧਰਤੀ ਦੇ ਤਾਪਮਾਨ ਨੂੰ ਠੰਡਾ ਰੱਖਦੀ ਹੈ ਅਤੇ ਜਮੀਨ ਵਿੱਚੋਂ ਨਮੀ ਨਹੀਂ ਉੱਡਣ ਦਿੰਦੀ ।
ਕਿਸਾਨ ਆਖਦਾ ਹੈ ਕਿ ਉਸ ਦੇ ਪਿੰਡ ਨਹਿਰੀ ਪਾਣੀ ਦੀ ਘਾਟ ਹੈ ਅਤੇ ਉਸ ਵੱਲੋਂ ਇਸ ਲਈ ਆਪਣੇ ਸਾਰੇ ਬਾਗ ਵਿੱਚ ਬੂੰਦ ਬੂੰਦ ਸਿੰਚਾਈ ਪ੍ਰਣਾਲੀ ਲਗਾਈ ਹੋਈ ਹੈ । ਉਹ ਆਖਦਾ ਹੈ ਕਿ ਇਸ ਤਰੀਕੇ ਨਾਲ ਜਿੱਥੇ ਉਸਦਾ ਵੱਡੀ ਮਾਤਰਾ ਵਿੱਚ ਪਾਣੀ ਬਚਦਾ ਹੈ ਉੱਥੇ ਹੀ ਉਹ ਬਾਗ ਥੱਲੇ ਪਰਾਲੀ ਵਿਛਾ ਕੇ ਪਾਣੀ ਦੇ ਵਾਸ਼ਪੀਕਰਨ ਨੂੰ ਹੋਰ ਵੀ ਘਟਾ ਲੈਂਦਾ ਹੈ ਅਤੇ ਪਾਣੀ ਦੀ ਬੱਚਤ ਹੁੰਦੀ ਹੈ। ਇਸ ਤੋਂ ਬਿਨਾਂ ਧਰਤੀ ਤੋਂ ਗਰਮੀਆਂ ਵਿੱਚ ਵੱਧ ਤਾਪਮਾਨ ਕਾਰਨ ਬਾਗ ਨੂੰ ਸਾੜਾ ਨਹੀਂ ਲੱਗਦਾ ਅਤੇ ਜੜਾਂ ਦਾ ਤਾਪਮਾਨ ਦਰੁਸਤ ਰਹਿੰਦਾ ਹੈ ਜਿਸ ਕਰਕੇ ਬਾਗ ਵਧੀਆ ਵਾਧਾ ਕਰਦਾ ਹੈ।
 ਓਮ ਪ੍ਰਕਾਸ਼ ਭਾਂਬੂ ਦੱਸਦਾ ਹੈ ਕਿ ਛੇ ਸੱਤ ਮਹੀਨਿਆਂ ਵਿੱਚ ਇਹ ਪਰਾਲੀ ਖਾਦ ਦੇ ਰੂਪ ਵਿੱਚ ਬਦਲ ਜਾਂਦੀ ਹੈ ਜਿਸ ਨਾਲ ਉਸਦੀ ਜਮੀਨ ਵਿੱਚ ਕਾਰਬਨਿਕ ਮਾਦਾ ਵੱਧਦਾ ਹੈ । ਓਮ ਪ੍ਰਕਾਸ਼ ਭਾਂਬੂ ਪੰਜ ਏਕੜ ਵਿੱਚ ਖੁਦ ਝੋਨੇ ਦੀ ਕਾਸ਼ਤ ਕਰਦਾ ਹੈ ਜਦਕਿ ਬਾਕੀ ਦੀ ਪਰਾਲੀ ਉਹ ਹੋਰ ਕਿਸਾਨਾਂ ਤੋਂ ਮੁੱਲ ਲੈਂਦਾ ਹੈ।
ਉਧਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਡਾ ਜਗਦੀਸ਼ ਅਰੋੜਾ ਦੱਸਦੇ ਹਨ ਕਿ ਜੇਕਰ ਕਿਸਾਨ ਪਰਾਲੀ ਦੀ ਵਰਤੋਂ ਬਾਗਾਂ ਵਿੱਚ ਕਰਨ ਤਾਂ ਇਹ ਬਹੁਤ ਹੀ ਲਾਭਕਾਰੀ ਸਿੱਧ ਹੁੰਦੀ ਹੈ । ਉਹਨਾਂ ਅਨੁਸਾਰ ਚਾਰ ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਪਰਾਲੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਬਾਗਾਂ ਥੱਲੇ ਪਰਾਲੀ ਵਿਛਾਉਣ ਦਾ ਇਹ ਸਹੀ ਸਮਾਂ ਹੈ ।

ਪ੍ਰਧਾਨ ਮੰਤਰੀ ਮੋਦੀ ਜੀ-7 ਸੰਮੇਲਨ ਲਈ ਪਹੁੰਚਣਗੇ…

ਦਿੱਲੀ, 16 ਜੂਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਸ਼ਾਮ ਨੂੰ ਕਨਾਨਿਸਕਿਸ ਵਿੱਚ ਆਯੋਜਿਤ ਜੀ-7 ਸੰਮੇਲਨ ਵਿੱਚ ਸ਼ਾਮਲ ਹੋਣ…

ਇਕ ਹੋਰ ਇਨਫ਼ਲੂਐਂਸਰ ਦੀ ਸ਼ੱਕੀ…

ਹਰਿਆਣਾ, 16 ਜੂਨ :   ਮਸ਼ਹੂਰ ਮਾਡਲ ਸ਼ੀਤਲ…

ਉਡਾਣ ਭਰਨ ਤੋਂ ਥੋੜ੍ਹੀ ਦੇਰ…

ਨਵੀਂ ਦਿੱਲੀ, 16 ਜੂਨ- ਮਿਲੀ ਜਾਣਕਾਰੀ ਅਨੁਸਾਰ…

ਸੋਨੀਆ ਗਾਂਧੀ ਦੀ ਵਿਗੜੀ ਸਿਹਤ…

ਨਵੀਂ ਦਿੱਲੀ, 16 ਜੂਨ- ਕਾਂਗਰਸ ਦੀ ਸਾਬਕਾ…

Listen Live

Subscription Radio Punjab Today

Subscription For Radio Punjab Today

ਰੂਸ ਦੇ ਹਮਲੇ ਤੋਂ ਬਾਅਦ ਪਹਿਲੀ ਵਾਰ…

16 ਜੂਨ 2025 : ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਸੋਮਵਾਰ ਨੂੰ ਯੂਰਪੀਅਨ ਯੂਨੀਅਨ ਦੇ ਮੈਂਬਰ ਦੇਸ਼ ਆਸਟਰੀਆ ਪਹੁੰਚੇ। ਸਾਲ 2022…

ਉਡਾਣ ਭਰਨ ਤੋਂ ਥੋੜ੍ਹੀ ਦੇਰ…

ਨਵੀਂ ਦਿੱਲੀ, 16 ਜੂਨ- ਮਿਲੀ ਜਾਣਕਾਰੀ ਅਨੁਸਾਰ…

ਵਿਦੇਸ਼ ਬੈਠੇ ਅਤਿਵਾਦੀਆਂ ‘ਤੇ ਕੱਸੀ…

14 ਜੂਨ 2025: ਭਾਰਤ ਅਤੇ ਕੈਨੇਡਾ ਨੇ…

ਭਾਰਤ ਵਿਚ ਕਈ ਮਾਮਲਿਆਂ ‘ਚ…

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਕਤਲ ਦੀ…

Our Facebook

Social Counter

  • 48928 posts
  • 0 comments
  • 0 fans