Menu

ਮਾਲੇਰਕੋਟਲਾ ਪੁਲਿਸ ਵਲੋਂ ਸਥਾਨਕ ਸਬ ਜੇਲ ਵਿਖੇ ‘ਯੁੱਧ ਨਸ਼ਿਆਂ ਵਿਰੁੱਧ ‘ ਆਰੰਭੀ ਮੁਹਿੰਮ ਤਹਿਤ ਕੀਤੀ ਅਚਨਚੇਤ ਚੈਕਿੰਗ

ਮਾਲੇਰਕੋਟਲਾ, 7 ਮਾਰਚ :  ਸੀਨੀਅਰ ਕਪਤਾਨ ਪੁਲਿਸ ਮਾਲੇਰਕੋਟਲਾ ਗਗਨ ਅਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਪੂਰੀ ਤਰ੍ਹਾਂ ਸਰਗਰਮ ਹੋ ਕੇ ਨਿਰੰਤਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਇਸੇ ਤਹਿਤ ਹੀ  ਪੁਲਿਸ  ਪ੍ਰਸਾਸ਼ਨ ਵਲੋਂ ਸਥਾਨਕ ਸਬ ਜੇਲ ਵਿਖੇ ‘ ਯੁੱਧ ਨਸ਼ਿਆਂ ਵਿਰੁੱਧ ‘ ਤਹਿਤ ਅਚਨਚੇਤ ਚੈਕਿੰਗ ਮੁਹਿੰਮ ਆਰੰਭੀ ਗਈ । ਇਸ ਮੌਕੇ ਡੀ.ਐਸ.ਪੀ.ਕੁਲਦੀਪ ਸਿੰਘ, ਸਤੀਸ਼ ਕੁਮਾਰ ਸਮੇਤ ਪੁਲਿਸ ਵਿਭਾਗ ਦੇ ਉੱਚ ਅਧਿਕਾਰੀ ਮੌਜੂਦ ਸਨ ।
ਐਸ.ਐਸ.ਪੀ. ਗਗਨ ਅਜੀਤ ਸਿੰਘ ਨੇ ਦੱਸਿਆ ਕਿ ਇਹ ਮੁਹਿੰਮ ਡੀ.ਜੀ.ਪੀ ਪੰਜਾਬ  ਗੌਰਵ ਯਾਦਵ ਦੇ ਹੁਕਮਾਂ ਤਹਿਤ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਜਾ ਰਹੀ ਹੈ। ਇਨ੍ਹਾਂ ਮੁਹਿੰਮਾਂ ਵਿਚ ਵੱਖ ਵੱਖ ਥਾਵਾਂ ਉੱਤੇ ਚੈਕਿੰਗਾਂ ਅਤੇ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ। ਨਸ਼ਾ ਤਸਕਰ ਦੇ ਦੋਸ਼ ਵਿੱਚ ਪਾਏ ਜਾਣ ਵਾਲੇ ਮੁਜਰਮਾਂ ਉਤੇ ਸਖਤ ਕਾਰਵਾਈਆਂ ਕੀਤੀਆਂ ਜਾਣਗੀਆਂ।
ਚੈਕਿੰਗ ਅਭਿਆਨ ਬਾਰੇ ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ “ਮਾਲੇਰਕੋਟਲਾ ਪੁਲਿਸ ਆਪਣੇ ਅਧਿਕਾਰ ਖੇਤਰ ਅਧੀਨ ਸਾਰੀਆਂ ਥਾਵਾਂ ‘ਤੇ ਸੁਰੱਖਿਆ ਨੂੰ ਲਾਗੂ ਕਰਨ ਅਤੇ ਸੁਧਾਰਾਤਮਕ ਸਹੂਲਤਾਵਾਂ ਸਮੇਤ ਅਮਨ-ਕਾਨੂੰਨ ਨੂੰ ਬਰਕਰਾਰ ਰੱਖਣ ਅਤੇ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਅਜਿਹੇ ਸਖ਼ਤ ਨਿਰੀਖਣ ਕਾਰਜ ਉਹ ਮਿਆਰੀ ਪ੍ਰੋਟੋਕੋਲ ਹਨ ਜੋ ਅਸੀਂ ਅਨੁਸ਼ਾਸਨ ਨੂੰ ਕਾਇਮ ਰੱਖਣ ਅਤੇ ਕਿਸੇ ਵੀ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਕਰਦੇ ਰਹਿੰਦੇ ਹਾਂ।”
ਉਨ੍ਹਾਂ ਦੱਸਿਆ ਕਿ ਇਸੇ ਮੁਹਿੰਮ ਤਹਿਤ ਜਿਲ੍ਹਾ ਸਬ ਜੇਲ ਦੀ ਚੈਕਿੰਗ ਵੀ ਕੀਤੀ ਗਈ ਜਿਸ ਵਿੱਚ 01 ਡੀ.ਐਸ.ਪੀ., 03 ਮੁੱਖ ਅਫਸਰ ਥਾਣਾ ਸਮੇਤ 80 ਪੁਲਿਸ ਮੁਲਾਜਮਾਂ ਰਾਹੀਂ ਜੇਲ ਵਿੱਚ 05 ਬੈਰਕ, ਹਾਈ ਸਕਿਓਰਟੀ ਜ਼ੋਨ ਅਤੇ ਲੰਗਰ ਬੈਰਕ ਨੂੰ ਵੀ ਬਰੀਕੀ ਨਾਲ ਚੈੱਕ ਕੀਤਾ ਗਿਆ ਜਿਸ ਦੋਰਾਨ ਕੋਈ ਇਤਰਾਜ਼ਯੋਗ ਸਮੱਗਰੀ ਬ੍ਰਾਮਦ ਨਹੀਂ ਹੋਈ । ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਤਲਾਸ਼ੀ ਮੁਹਿੰਮਾਂ ਲਗਾਤਾਰ ਚਲਾਈਆਂ ਜਾਣਗੀਆਂ ।

‘ਆਪ’ ਨੇ ਅਨੁਰਾਗ ਢਾਂਡਾ ਨੂੰ ਨੈਸ਼ਨਲ ਮੀਡੀਆ…

ਨਵੀਂ ਦਿੱਲੀ, 27 ਮਾਰਚ 2025 – ਅਨੁਰਾਗ ਢਾਂਡਾ ਨੂੰ ‘ਆਪ’ ਦਾ ਨੈਸ਼ਨਲ ਮੀਡੀਆ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਅਨੁਰਾਗ…

ਦਿਨ ਦਿਹਾੜੇ ਇੱਕ ਮਹਿਲਾ ਡਾਕਟਰ…

ਫ਼ਰੀਦਾਬਾਦ, 27 ਮਾਰਚ : ਹਰਿਆਣਾ ਦੇ ਫ਼ਰੀਦਾਬਾਦ…

ਭਾਰਤ ‘ਚ ਅਮਰੀਕੀ ਦੂਤਾਵਾਸ ਦੀ…

ਨਵੀਂ ਦਿੱਲੀ, 27 ਮਾਰਚ : ਭਾਰਤ ਵਿੱਚ…

ਸਾਂਸਦ ਰਾਘਵ ਚੱਢਾ ਨੇ ਸੰਸਦ…

ਨਵੀਂ ਦਿੱਲੀ, 26 ਮਾਰਚ 2025-ਆਮ ਆਦਮੀ ਪਾਰਟੀ…

Listen Live

Subscription Radio Punjab Today

Subscription For Radio Punjab Today

ਭਾਰਤ ‘ਚ ਅਮਰੀਕੀ ਦੂਤਾਵਾਸ ਦੀ ਵੱਡੀ ਕਾਰਵਾਈ…

ਨਵੀਂ ਦਿੱਲੀ, 27 ਮਾਰਚ : ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ ਬੁੱਧਵਾਰ ਨੂੰ ਕਿਹਾ ਕਿ ਉਸਨੇ ਬੋਟ ਖਾਤਿਆਂ ਦੀ ਵਰਤੋਂ…

ਦੱਖਣੀ ਕੋਰੀਆ ‘ਚ, ਜੰਗਲਾਂ ‘ਚ…

26 ਮਾਰਚ 2025:  ਦੱਖਣੀ ਕੋਰੀਆ ਵਿੱਚ ਖ਼ੁਸ਼ਕ…

ਕੈਲਗਰੀ ’ਚ ਪੰਜਾਬੀ ਵਿਦਿਆਰਥਣ ’ਤੇ…

ਕੈਲਗਰੀ ,25 ਮਾਰਚ 2025- ਬੀਤੇ ਦਿਨ ਕੈਲਗਰੀ…

ਮੰਦਭਾਗੀ ਖਬਰ- ਕੈਨੇਡਾ ‘ਚ ਇਕ…

ਫ਼ਤਿਹਗੜ੍ਹ ਸਾਹਿਬ, 24 ਮਾਰਚ- ਪੰਜਾਬ  ਦੀ ਧਰਤੀ…

Our Facebook

Social Counter

  • 46640 posts
  • 0 comments
  • 0 fans