Menu

ਸਰਕਾਰ ਦੀਆ ਨਾਕਾਮੀਆਂ ਉਜਗਾਰ ਕਰਨ ਵਾਲੇ ਪੱਤਰਕਾਰ ਤੇ ਬੁੱਧੀਜੀਵੀਆਂ ਨੂੰ ਸਰਕਾਰ ਡੰਡੇ ਦੇ ਜ਼ੋਰ ‘ਤੇ ਦਬਾਉਣਾ ਚਾਹੁੰਦੀ ਹੈ-ਮਲੂਕਾ

ਬਠਿੰਡਾ, 1 ਮਾਰਚ(ਵੀਰਪਾਲ ਕੌਰ)-ਲੋਕਤੰਤਰ ਦੇ ਚੌਥੇ ਸਤੰਬ ਪ੍ਰੈਸ ਨੂੰ ਦਬਾਉਣ ਤੇ ਪੱਤਰਕਾਰਾਂ ਤੇ ਝੂਠੇ ਪਰਚੇ ਦਰਜ ਕਰਨ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ । ਮੌਜੂਦਾ ਆਪ ਸਰਕਾਰ ‘ਚ ਇਹ ਵਰਤਾਰਾ ਆਮ ਗੱਲ ਹੈ ਇੰਨਾ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਚੇਅਰਮੈਨ ਭਾਜਪਾ ਆਗੂ ਗੁਰਪ੍ਰੀਤ ਸਿੰਘ ਮਲੂਕਾ ਨੇ ਹਲਕਾ ਰਾਮਪੁਰਾ ਤੋਂ ਵਿਧਾਇਕ ਬਲਕਾਰ ਸਿੱਧੂ ਵੱਲੋਂ ਲੋਕ ਅਵਾਜ ਦੇ ਪੱਤਰਕਾਰ ਮਨਿੰਦਰ ਸਿੱਧੂ ਤੇ ਦਰਜ ਕਰਵਾਏ ਪਰਚੇ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਕੀਤਾ ।

ਮਲੂਕਾ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਵਿਧਾਇਕ ਤੇ ਉਸਦੇ ਹੀ ਨਜ਼ਦੀਕੀ ਦੀ ਗੱਲਬਾਤ ਵਾਲੀ ਵਾਈਰਲ਼ ਆਡੀਓ ਕਾਲ ‘ਚ ਬਲਕਾਰ ਸਿੱਧੂ ਦੀ ਔਰਤਾਂ ,ਰਾਮਗੜੀਆ ਭਾਈਚਾਰਾ , ਆਪਣੇ ਹੀ ਸਾਥੀਆਂ ਤੇ ਸਿੱਖ ਪੰਥ ਦੀ ਸ਼ਾਨ ਦਸਤਾਰ ‘ਤੇ ਕੇਸਾ ਬਾਰੇ ਕੀਤੀਆ ਭੱਦੀਆ ਟਿੱਪਣੀਆ ਉਸ ਦੀ ਮਾਨਸਿਕਤਾ ਤੇ ਸੌੜੀ ਸੋਚ ਨੂੰ ਉਜਾਗਰ ਕਰਨ ਵਾਲੀਆਂ ਹਨ। ਵਿਧਾਇਕ ਵੱਲੋਂ ਔਰਤਾ ਬਾਰੇ ਕੀਤੀਆਂ ਟਿੱਪਣੀਆਂ ਤੇ ਹੁਣ ਤੱਕ ਮਹਿਲਾ ਕਮਿਸ਼ਨ ਵੱਲੋਂ ਧਾਰੀ ਚੁੱਪ ਵੀ ਅਫ਼ਸੋਸਨਾਕ ਹੈ ਸਿੱਖ ਪੰਥ ਚ ਸ. ਜੱਸਾ ਸਿੰਘ ਰਾਮਗੜੀਆ ਦਾ ਵੱਡਾ ਯੋਗਦਾਨ ਰਿਹਾ ਹੈ ਉਸ ਭਾਈਚਾਰੇ ਵਾਰੇ ਸ਼ਰਮਨਾਕ ਟਿੱਪਣੀਆਂ ਨਾਲ ਸਿਰਫ ਰਾਮਗੜੀਆ ਭਾਈਚਾਰਾ ਹੀ ਨਹੀਂ ਸਮੂਹ ਪੰਜਾਬੀਆਂ ਚ ਰੋਹ ਵੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਆਪਣੇ ਹੀ ਪਾਰਟੀ ਦੇ ਆਗੂ ਦੀ ਦਸਤਾਰ ਅਤੇ ਕੇਸਾਂ ਦੀ ਬੇਅਦਵੀ ਕਰਨ ਵਾਲੀਆ ਟਿੱਪਣੀਆਂ ਕਰ ਕੇ ਸਿੱਖ ਪੰਥ ਦੀ ਤੌਹੀਨ ਕੀਤੀ ਹੈ।

ਮਲੂਕਾ ਨੇ ਕਿਹਾ ਕਿ ਆਪ ਦੀ ਸਰਕਾਰ ਬਣਨ ਤੋਂ ਬਾਅਦ ਸੂਬੇ ‘ਚ ਪ੍ਰੈੱਸ ਨੂੰ ਦਬਾਉਣ ਲਈ ਪੱਤਰਕਾਰਾਂ ‘ਤੇ ਝੂਠੇ ਪਰਚੇ ਕਰਨਾ ਆਮ ਵਰਤਾਰਾ ਹੈ । ਸਰਕਾਰ ਦੀਆ ਨਾਕਾਮੀਆਂ ਉਜਗਾਰ ਕਰਨ ਅਤੇ ਲੋਕ ਮੁੱਦਿਆ ਦੀ ਗੱਲ ਕਰਨ ਵਾਲੇ ਪੱਤਰਕਾਰ ਤੇ ਬੁੱਧੀਜੀਵੀਆ ਨੂੰ ਸਰਕਾਰ ਡੰਡੇ ਦੇ ਜ਼ੋਰ ‘ਤੇ ਦਬਾਉਣਾ ਚਾਹੁੰਦੀ ਹੈ । ਮੰਤਰੀ ਅਤੇ ਵਿਧਾਇਕਾਂ ਦੇ ਅਜਿਹੇ ਮਾਮਲੇ ਸਾਹਮਣੇ ਆਉਣ ‘ਤੇ ਮੁੱਖ ਮੰਤਰੀ ਹਮੇਸ਼ਾ ਮੌਨ ਹੋ ਜਾਂਦੇ ਹਨ। ਮਨਿੰਦਰ ਸਿੰਘ ਸਿੱਧੂ ‘ਤੇ ਦਰਜ ਪਰਚਾ ਤਰੁੰਤ ਰੱਦ ਹੋਣਾ ਚਾਹੀਦਾ ਹੈ ਤੇ ਬਲਕਾਰ ਸਿੱਧੂ ਤੇ ਕਾਰਵਾਈ ਹੋਣੀ ਚਾਹੀਦੀ ਹੈ ।ਇਖਲਾਕੀ ਤੌਰ ਵੀ ਅਜਿਹੇ ਵਿਧਾਇਕ ਨੂੰ ਆਪਣੇ ਅਹੁਦੇ ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ । ਮਲੂਕਾ ਨੇ ਕਿਹਾ ਕਿ ਔਰਤਾ ਪ੍ਰਤੀ ਮਾੜੀ ਸੋਚ ਰੱਖਣ ਵਾਲੇ ਬਲਕਾਰ ਸਿੱਧੂ ਦਾ ਸਮਾਜਿਕ ਤੌਰ ਤੇ ਬਾਈਕਾਟ ਕਰ ਦੇਣਾ ਚਾਹੀਦਾ ਹੈ ਤੇ ਨਿੱਜੀ ਸਮਾਗਮਾ ਤੇ ਇਸਦੇ ਅਖਾੜੇ ਲਗਵਾਉਣੇ ਬੰਦ ਕਰ ਦੇਣੇ ਚਾਹੀਦੇ ਹਨ। ਇਸ ਮੌਕੇ ਬੂਟਾ ਭਾਈਰੂਪਾ ਚੰਦਨ ਕਾਂਤ ਕਾਲਾ ਮਨਦੀਪ ਸ਼ਰਮਾ ਮਲੂਕਾ ਨੀਰਜ ਸਿੰਗਲਾ ਅਤੇ ਮੀਡੀਆ ਇੰਚਾਰਜ ਰਤਨ ਸ਼ਰਮਾਂ ਮਲੂਕਾ ਨੇ ਵੀ ਮਨਿੰਦਰ ਸਿੰਘ ਤੇ ਕੀਤੇ ਪਰਚੇ ਅਤੇ ਮੌਜੂਦਾ ਸਰਕਾਰ ਵੱਲੋਂ ਲਗਾਤਾਰ ਪ੍ਰੈੱਸ ਨੂੰ ਦਬਾਉਣ ਲਈ ਪਤਰਕਾਰਾਂ ਤੇ ਹੋ ਰਹੇ ਝੂਠੇ ਪਰਚਿਆਂ ਦੀ ਨਿਖੇਧੀ ਕੀਤੀ।

‘ਆਪ’ ਨੇ ਅਨੁਰਾਗ ਢਾਂਡਾ ਨੂੰ ਨੈਸ਼ਨਲ ਮੀਡੀਆ…

ਨਵੀਂ ਦਿੱਲੀ, 27 ਮਾਰਚ 2025 – ਅਨੁਰਾਗ ਢਾਂਡਾ ਨੂੰ ‘ਆਪ’ ਦਾ ਨੈਸ਼ਨਲ ਮੀਡੀਆ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਅਨੁਰਾਗ…

ਦਿਨ ਦਿਹਾੜੇ ਇੱਕ ਮਹਿਲਾ ਡਾਕਟਰ…

ਫ਼ਰੀਦਾਬਾਦ, 27 ਮਾਰਚ : ਹਰਿਆਣਾ ਦੇ ਫ਼ਰੀਦਾਬਾਦ…

ਭਾਰਤ ‘ਚ ਅਮਰੀਕੀ ਦੂਤਾਵਾਸ ਦੀ…

ਨਵੀਂ ਦਿੱਲੀ, 27 ਮਾਰਚ : ਭਾਰਤ ਵਿੱਚ…

ਸਾਂਸਦ ਰਾਘਵ ਚੱਢਾ ਨੇ ਸੰਸਦ…

ਨਵੀਂ ਦਿੱਲੀ, 26 ਮਾਰਚ 2025-ਆਮ ਆਦਮੀ ਪਾਰਟੀ…

Listen Live

Subscription Radio Punjab Today

Subscription For Radio Punjab Today

ਭਾਰਤ ‘ਚ ਅਮਰੀਕੀ ਦੂਤਾਵਾਸ ਦੀ ਵੱਡੀ ਕਾਰਵਾਈ…

ਨਵੀਂ ਦਿੱਲੀ, 27 ਮਾਰਚ : ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ ਬੁੱਧਵਾਰ ਨੂੰ ਕਿਹਾ ਕਿ ਉਸਨੇ ਬੋਟ ਖਾਤਿਆਂ ਦੀ ਵਰਤੋਂ…

ਦੱਖਣੀ ਕੋਰੀਆ ‘ਚ, ਜੰਗਲਾਂ ‘ਚ…

26 ਮਾਰਚ 2025:  ਦੱਖਣੀ ਕੋਰੀਆ ਵਿੱਚ ਖ਼ੁਸ਼ਕ…

ਕੈਲਗਰੀ ’ਚ ਪੰਜਾਬੀ ਵਿਦਿਆਰਥਣ ’ਤੇ…

ਕੈਲਗਰੀ ,25 ਮਾਰਚ 2025- ਬੀਤੇ ਦਿਨ ਕੈਲਗਰੀ…

ਮੰਦਭਾਗੀ ਖਬਰ- ਕੈਨੇਡਾ ‘ਚ ਇਕ…

ਫ਼ਤਿਹਗੜ੍ਹ ਸਾਹਿਬ, 24 ਮਾਰਚ- ਪੰਜਾਬ  ਦੀ ਧਰਤੀ…

Our Facebook

Social Counter

  • 46640 posts
  • 0 comments
  • 0 fans