ਚੰਡੀਗੜ੍ਹ, 24 ਫਰਵਰੀ- ਪੰਜਾਬ ਸਰਕਾਰ ਨੇ ਇੱਕ IPS ਸਮੇਤ ਤਿੰਨ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਦੋ ਦਿਨ ਪਹਿਲਾਂ ਫ਼ਿਰੋਜ਼ਪੁਰ ਦੇ SSP ਬਣੇ ਗੁਰਮੀਤ ਸਿੰਘ ਚੌਹਾਨ ਨੂੰ ਹਟਾ ਕੇ ਮੁੜ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਦਾ AIG ਨਿਯੁਕਤ ਕੀਤਾ ਗਿਆ ਹੈ। ਜਦੋਂਕਿ ਫ਼ਿਰੋਜ਼ਪੁਰ ਦੇ SSP ਦੀ ਕਮਾਨ PPS ਅਧਿਕਾਰੀ ਭੁਪਿੰਦਰ ਸਿੰਘ ਨੂੰ ਸੌਂਪੀ ਗਈ ਹੈ।
ਇਸ ਸਮੇਂ ਭੁਪਿੰਦਰ ਸਿੰਘ ਜ਼ੋਨਲ AIG CID ਅਤੇ ਤੀਜੀ IRB ਬਟਾਲੀਅਨ, ਲੁਧਿਆਣਾ ਦੇ ਕਮਾਂਡੈਂਟ ਵਜੋਂ ਤਾਇਨਾਤ ਹਨ। ਉਨ੍ਹਾਂ ਨੂੰ SSP ਦੇ ਅਹੁਦੇ ਦੀ ਵਾਧੂ ਜ਼ਿੰਮੇਵਾਰੀ ਸੌਂਪੀ ਗਈ ਹੈ। ਜਦੋਂਕਿ PPS ਅਧਿਕਾਰੀ ਮਨਜੀਤ ਸਿੰਘ ਨੂੰ SP ਇਨਵੈਸਟੀਗੇਸ਼ਨ ਫ਼ਿਰੋਜ਼ਪੁਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਹ ਇਸ ਸਮੇਂ PBI ਕਪੂਰਥਲਾ ਵਿੱਚ SP ਵਜੋਂ ਕੰਮ ਕਰ ਰਹੇ ਸੀ।
21 ਫਰਵਰੀ ਨੂੰ ਪੰਜਾਬ ਪੁਲਿਸ ਵੱਲੋਂ ADGP, IG, DIG ਸਮੇਤ 21 IPS ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਸਨ। ਇਸ ਦੌਰਾਨ ਜਲੰਧਰ ਸ਼ਹਿਰ ਦੇ ਪੁਲਿਸ ਕਮਿਸ਼ਨਰ ਅਤੇ 9 ਜ਼ਿਲ੍ਹਿਆਂ ਦੇ SSP ਬਦਲੇ ਗਏ। ADGP ਸੁਰੱਖਿਆ ਸੁਧਾਂਸ਼ੂ ਸ੍ਰੀਵਾਸਤਵ ਨੂੰ ਸੁਰੱਖਿਆ ਦੇ ਨਾਲ-ਨਾਲ ਪ੍ਰਬੰਧਾਂ ਦਾ ਚਾਰਜ ਦਿੱਤਾ ਗਿਆ ਸੀ।