ਚੰਡੀਗੜ੍ਹ, 17 ਫਰਵਰੀ: ਜਲੰਧਰ ਦੂਰਦਰਸ਼ਨ ਦੇ ਪ੍ਰਵਾਣਤ ਅਤੇ ਦਿੱਗਜ ਅਦਾਕਾਰ ਸੁਖਬੀਰ ਸਿੰਘ ਬਾਠ ਦੀ ਸਿਹਤ ਕਾਫ਼ੀ ਖ਼ਰਾਬ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ, ਜਿੰਨ੍ਹਾਂ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਹਾਲ ਹੀ ਦੇ ਦਿਨਾਂ ਵਿੱਚ ਰਿਲੀਜ਼ ਹੋਏ ਕਈ ਅਰਥ-ਭਰਪੂਰ ਮਿਊਜ਼ਿਕ ਵੀਡੀਓਜ਼ ਅਤੇ ਲਘੂ ਫਿਲਮ ਪ੍ਰੋਜੈਕਟਸ ਦਾ ਪ੍ਰਭਾਵੀ ਹਿੱਸਾ ਰਹੇ ਹਨ ਇਹ ਬਾਕਮਾਲ ਅਦਾਕਾਰ, ਜਿੰਨ੍ਹਾਂ ਵਿੱਚ ਮੇਰੇ ‘ਗੁਰੂ ਰਵਿਦਾਸ ਜੀ’ ਆਦਿ ਸ਼ੁਮਾਰ ਰਹੇ ਹਨ।
ਟੈਲੀਵਿਜ਼ਨ ਤੋਂ ਲੈ ਕੇ ਪੰਜਾਬੀ ਰੰਗਮੰਚ, ਦੂਰਦਰਸ਼ਨ ਅਤੇ ਫਿਲਮਾਂ ਦੇ ਬਾਕਮਾਲ ਅਦਾਕਾਰ ਅਤੇ ਲੇਖਕ ਵਜੋਂ ਲਗਭਗ ਪੰਜ ਦਹਾਕਿਆਂ ਦਾ ਸੁਨਿਹਰਾ ਅਦਾਕਾਰੀ ਸਫ਼ਰ ਹੰਢਾਂ ਚੁੱਕੇ ਹਨ ਅਦਾਕਾਰੀ ਦੇ ਬਾਬਾ ਬੋਹੜ ਦੇ ਤੌਰ ਉਤੇ ਜਾਣੇ ਜਾਂਦੇ ਇਹ ਅਜ਼ੀਮ ਅਦਾਕਾਰ, ਜਿੰਨ੍ਹਾਂ ਦੀ 1980 ਵੇਂ ਦਹਾਕਿਆਂ ਦੌਰਾਨ ਮਰਹੂਮ ਹਰਭਜਨ ਜੱਬਲ ਤੋਂ ਇਲਾਵਾ ਜਤਿੰਦਰ ਕੌਰ ਜਿਹੇ ਮਹਾਨ ਕਲਾਕਾਰਾਂ ਨਾਲ ਪੂਰੀ ਧਾਂਕ ਕਾਇਮ ਰਹੀ ਹੈ।