ਪਟਿਆਲਾ, 15 ਫਰਵਰੀ 2025 ਆਮ ਆਦਮੀ ਪਾਰਟੀ (ਆਪ), ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਪਿੰਡ ਬਰਸਟ ਦੀ ਕੋਆਪਰੇਟਿਵ ਸੁਸਾਇਟੀ ਦੇ ਸਰਬਸੰਮਤੀ ਨਾਲ ਚੁਣੇ ਹੋਏ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਅਤੇ ਮੁੰਹ ਮਿੱਠਾ ਕਰਵਾਕੇ ਸਾਰੀਆਂ ਨੂੰ ਵਧਾਈਆਂ ਦਿੱਤੀਆਂ
ਇਨ੍ਹਾਂ ਵਿੱਚ ਨਾਇਬ ਸਿੰਘ ਬਰਸਟ ਪ੍ਰਧਾਨ, ਮਨਜੀਤ ਸਿੰਘ ਸ਼ੇਖੁਪੁਰ ਮੀਤ ਪ੍ਰਧਾਨ, ਭੁਪਿੰਦਰ ਸਿੰਘ ਬਰਸਟ, ਕਰਮਜੀਤ ਸਿੰਘ ਸੋਹੀ ਸੁਲਤਾਨਪੁਰ, ਗੁਰਦੇਵ ਸਿੰਘ ਛੰਨਾ, ਜਗਸੀਰ ਸਿੰਘ ਸ਼ੇਖੁਪੁਰ, ਗੁਰਮੀਤ ਸਿੰਘ ਖੇੜੀ ਮੁਸਲਮਾਨੀਆਂ, ਜਗਤ ਸਿੰਘ ਬਰਸਟ, ਗੁਰਪ੍ਰੀਤ ਸਿੰਘ, ਬਲਬੀਰ ਕੌਰ ਅਤੇ ਬਲਜੀਤ ਕੌਰ ਦਾ ਬਤੌਰ ਮੈਂਬਰ ਨਾਮ ਸ਼ਾਮਲ ਹੈ। ਇਹ ਕੋਆਪਰੇਟਿਵ ਸੁਸਾਇਟੀ ਪਿੰਡ ਬਰਸਟ, ਖੇੜੀ ਮੁਸਲਮਾਨੀਆਂ, ਸੇਖੁਪੁਰ, ਸੁਲਤਾਨਪੁਰ ਅਤੇ ਛੰਨਾ ਖੁੰਟੀ ਦੀ ਹੈ।ਸੁਸਾਇਟੀ ਦੇ ਨਵੇਂ ਚੁਣੇ ਗਏ ਅਹੁਦੇਦਾਰਾਂ ਅਤੇ ਮੈਂਬਰਾਂ ਵਿੱਚ ਪੰਜ ਪਿੰਡਾਂ ਦੇ ਵਿਅਕਤੀ ਸ਼ਾਮਲ ਹਨ।
ਇਸ ਮੌਕੇ ਬਰਸਟ ਨੇ ਸਾਰੇ ਨਵੇ ਚੁਣੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਮੁਬਾਰਕਾਂ ਦਿੰਦੀਆਂ ਕਿਹਾ ਕਿ ਕਿਸਾਨਾਂ ਦੀ ਭਲਾਈ ਲਈ ਸੁਸਾਇਟੀ ਦਾ ਅਗਾਂਹ ਵੱਧਣਾ ਬਹੁਤ ਜਰੂਰੀ ਹੈ। ਉਨ੍ਹਾਂ ਸਾਰੇ ਨਵਨਿਯੁਕਤ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਸੁਸਾਇਟੀ ਨੂੰ ਸਫ਼ਲ ਬਣਾਉਣ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ।ਉਨ੍ਹਾਂ ਸਾਰਿਆਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਸਮੇਸ਼ਾ ਉਨ੍ਹਾਂ ਦੇ ਨਾਲ ਖੜੇ ਹਨ ਅਤੇ ਉਨ੍ਹਾਂ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਸੂਬੇ ਦੇ ਵਿਕਾਸ ਅਤੇ ਤਰੱਕੀ ਲਈ ਕਾਰਜ਼ ਕੀਤੇ ਜਾ ਰਹੇ ਹਨ। ਆਪ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਪਿੰਡਾਂ ਅੰਦਰ ਵਿਕਾਸ ਕਾਰਜ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ।ਇਸ ਮੌਕੇ ਨਰਿੰਦਰ ਸਿੰਘ ਸਰਪੰਚ ਬਰਸਟ, ਸਤਨਾਮ ਸਿੰਘ ਸਰਪੰਚ ਦੁਲੱੜ, ਸ਼ਾਮ ਲਾਲ ਦੱਤ, ਜਗਮਲ ਸਿੰਘ, ਰੁਪਿੰਦਰ ਸਿੰਘ, ਲਾਲ ਸਿੰਘ, ਹਰਦੀਪ ਸਿੰਘ, ਜਸਵਿੰਦਰ ਸਿੰਘ ਸਮੇਤ ਹੋਰ ਵੀ ਮੌਜੂਦ ਰਹੇ।