ਅੰਮ੍ਰਿਤਸਰ, 15 ਫਰਵਰੀ : ਅਮਰੀਕਾ 2 ਹੋਰ ਜਹਾਜ਼ਾਂ ‘ਚ ਗ਼ੈਰ-ਕਾਨੂੰਨੀ ਤਰੀਕੇ ਨਾਲ ਆਏ ਭਾਰਤੀਆਂ ਨੂੰ ਵਾਪਸ ਭਾਰਤ ਭੇਜ ਰਿਹਾ ਹੈ। ਇਨ੍ਹਾਂ ‘ਚੋਂ ਇਕ ਜਹਾਜ਼ ਅੱਜ ਰਾਤ 10.15 ਵਜੇ ਦੇ ਕਰੀਬ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰੇਗਾ, ਜਦਕਿ ਦੂਜਾ ਜਹਾਜ਼ 16 ਫ਼ਰਵਰੀ ਨੂੰ ਇਥੇ ਉਤਰੇਗਾ। ਹਾਲਾਂਕਿ ਅੰਮ੍ਰਿਤਸਰ ਹਵਾਈ ਅੱਡੇ ਦੇ ਅਧਿਕਾਰੀਆਂ ਜਾਂ ਕਿਸੇ ਕੇਂਦਰ ਸਰਕਾਰ ਦੀ ਏਜੰਸੀ ਵੱਲੋਂ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਜਾਰੀ ਸੂਚੀ ਅਨੁਸਾਰ ਅਮਰੀਕਾ ਫੌਜ ਦੇ ਵਿਸ਼ੇਸ਼ ਜਹਾਜ਼ 15 ਫਰਵਰੀ 119 ਅਤੇ 16 ਫਰਵਰੀ ਨੂੰ 158 ਭਾਰਤੀ ਭਾਰਤੀਆਂ ਜਿਨ੍ਹਾਂ ਨੂੰ ਡਿਪੋਰਟ ਕਰਕੇ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਵਿਖੇ ਦੇਰ ਰਾਤ ਦੋਵੇਂ ਦਿਨ ਪੁੱਜਣ ਦੀ ਸੂਚਨਾ ਪ੍ਰਾਪਤ ਹੋਈ ਹੈ। ਅਮਰੀਕਾ ਵਿਖੇ ਸਥਿਤ ਭਾਰਤੀ ਦੂਤਘਰ ਵਿਖੇ ਉਥੋਂ ਦੀ ਸਰਕਾਰ ਵਲੋਂ ਜਾਰੀ ਕੀਤੀ ਗਈ ਡਿਪੋਰਟ ਕਰਨ ਜਾ ਰਹੇ ਭਾਰਤੀਆਂ ਦੀ ਲਿਸਟ ਵਿਚ ਪੰਜਾਬ, ਚੰਡੀਗੜ੍ਹ, ਹਰਿਆਣਾ, ਗੁਜਰਾਤ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਸਮੇਤ 278 ਭਾਰਤੀ ਨਾਗਰਿਕ ਹਨ। ਇਨ੍ਹਾਂ ਡਿਪੋਰਟ ਕੀਤੇ ਜਾ ਰਹੇ ਭਾਰਤੀਆਂ ਵਿਚ ਬੱਚੇ ਵੀ ਹਨ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਅਤੇ ਮਹਿਲਾਵਾਂ ਵੀ ਸ਼ਾਮਿਲ ਹਨ ਜੋ ਅੱਜ ਅਮਰੀਕਾ ਦੇ ਹਵਾਈ ਜਹਾਜ਼ ਰਾਹੀਂ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਵਿਖੇ ਪਹੁੰਚਣਗੇI
ਅੱਜ ਅੰਮ੍ਰਿਤਸਰ ਪਹੁੰਚਣਗੇ ਅਮਰੀਕਾ ਤੋਂ ਕੱਢੇ 119 ਹੋਰ ਭਾਰਤੀ
ਕਿਹੜੇ ਸੂਬੇ ਦੇ ਕਿੰਨੇ ਪ੍ਰਵਾਸੀ ?
1. ਪੰਜਾਬ 67
2. ਹਰਿਆਣਾ 33
3.ਗੁਜਰਾਤ 08
4. ਉੱਤਰ ਪ੍ਰਦੇਸ਼ 03
5. ਗੋਆ 02
6. ਰਾਜਸਥਾਨ 02
7. ਮਹਾਰਾਸ਼ਟਰ 02
8. ਹਿਮਾਚਲ ਪ੍ਰਦੇਸ਼ 01
9. ਜੰਮ-ਕਸ਼ਮੀਰ 01
ਦੂਜੀ ਉਡਾਣ ‘ਚ ਕਿਹੜੇ ਜ਼ਿਲ੍ਹੇ ਦੇ ਕਿੰਨੇ ਪੰਜਾਬੀ
ਗੁਰਦਾਸਪੁਰ 11
ਹੁਸ਼ਿਆਰਪੁਰ 10
ਕਪੂਰਥਲਾ 10
ਪਟਿਆਲਾ 7
ਅੰਮ੍ਰਿਤਸਰ 6
ਜਲੰਧਰ 5
ਫ਼ਿਰੋਜ਼ਪੁਰ 4
ਮੋਹਾਲੀ 3
ਸੰਗਰੂਰ 3
ਤਰਨਤਾਰਨ 3
ਫ਼ਰੀਦਕੋਟ 1
ਫ਼ਤਿਹਗੜ੍ਹ ਸਾਹਿਬ 1
ਲੁਧਿਆਣਾ 1
ਮੋਗਾ 1
ਰੋਪੜ 1
ਇਸ ਤੋਂ ਪਹਿਲਾਂ 5 ਫ਼ਰਵਰੀ ਨੂੰ ਅਮਰੀਕੀ ਹਵਾਈ ਸੈਨਾ ਦੇ ਜਹਾਜ਼ ਗਲੋਬਮਾਸਟਰ ਰਾਹੀਂ 104 ਭਾਰਤੀਆਂ ਨੂੰ ਅੰਮ੍ਰਿਤਸਰ ਲਿਆਂਦਾ ਗਿਆ ਸੀ। ਇਨ੍ਹਾਂ ਲੋਕਾਂ ਨੂੰ ਹੱਥਾਂ ਵਿੱਚ ਹਥਕੜੀਆਂ ਅਤੇ ਲੱਤਾਂ ਵਿੱਚ ਬੇੜੀਆਂ ਬੰਨ੍ਹ ਕੇ ਲਿਆਂਦਾ ਗਿਆ ਸੀ।