ਬਠਿੰਡਾ, 10 ਫਰਵਰੀ (ਵੀਰਪਾਲ ਕੌਰ)-ਦੇਸ਼ ਦੀ ਰਾਜਧਾਨੀ ਦਿੱਲੀ ਦੀਆ ਵਿਧਾਨ ਸਭਾ ਚੋਣਾ ‘ਚ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਤੇ ਝੂਠ ਦੀ ਸਿਆਸਤ ਹੇਠ ਦੱਬ ਕੇ ਰਹਿ ਗਈ ਤੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਾਸ ਦੇ ਮਾਡਲ ਤੇ ਮੋਹਰ ਲਾ ਦਿੱਤੀ । ਇੰਨਾ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਆਗੂ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਨੇ ਪਿੰਡ ਮਲੂਕਾ ਵਿਖੇ ਭਾਜਪਾ ਵਰਕਰਾਂ ਦੇ ਵੱਡੇ ਇਕੱਠ ਨਾਲ ਜਿੱਤ ਦੀ ਖੁਸ਼ੀ ਸਾਂਝੀ ਕਰਨ ਮੌਕੇ ਕੀਤਾ।
ਮਲੂਕਾ ਦੀ ਅਗਵਾਈ ਚ ਹਲਕਾ ਰਾਮਪੁਰਾ ਫੂਲ ਦੀ ਭਾਜਪਾ ਜਥੇਬੰਦੀ ਵੱਲੋਂ ਲੱਡੂ ਵੰਡੇ ਗਏ। ਇਸ ਮੌਕੇ ਮਲੂਕਾ ਨੇ ਕਿਹਾ ਕੇ ਜਿੱਥੇ ਦਿੱਲੀ ਚ ਆਮ ਆਦਮੀ ਪਾਰਟੀ ਦੀ ਹਾਰ ਲਈ ਕੇਜਰੀਵਾਲ ਤੇ ਉਸਦੇ ਭ੍ਰਿਸ਼ਟ ਮੰਤਰੀ ਹਨ, ਉੱਥੇ ਹੀ ਪ੍ਰਧਾਨ ਮੰਤਰੀ ਦੇ ਵਿਕਾਸ ਮਾਡਲ ਅਤੇ ਭਾਜਪਾ ਦੀ ਭਰੋਸੇਯੋਗਤਾ ਵੱਡਾ ਕਾਰਨ ਰਹੇ ਤਿੰਨ ਵਾਰ ਮੁੱਖ ਮੰਤਰੀ ਬਣਨ ਦਾ ਮੌਕਾ ਮਿਲਣ ਤੇ ਵੀ ਕੇਜਰੀਵਾਲ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਨਹੀਂ ਉਤਰਿਆ । ਕੇਜਰੀਵਾਲ ਤੇ ਆਪ ਦੇ ਆਗੂ ਆਪਣੇ ਕੀਤੇ ਦਾਅਵਿਆਂ ਤੇ ਵਾਅਦਿਆ ਤੋਂ ਮੁਨਕਰ ਹੋ ਗਏ । ਅੰਨਾ ਹਜਾਰੇ ਅੰਦੋਲਨ ਸਹਾਰੇ ਸੱਤਾ ਹਾਸਿਲ ਕਰਨ ਵਾਲੇ ਕੇਜਰੀਵਾਲ ਨੇ ਦੇਸ਼ ‘ਚ ਪਾਰਦਸਰਸ਼ੀ ਤੇ ਇਮਾਨਦਾਰੀ ਦੀ ਰਾਜਨੀਤੀ ਦੇ ਦਾਅਵੇ ਕੀਤੇ । ਆਪ ਦੀ ਸਰਕਾਰ ਚ ਕਈ ਘੁਟਾਲੇ ਹੋਏ ਕੇਜਰੀਵਾਲ ਤੇ ਉਸਦੇ ਨਜ਼ਦੀਕੀ ਮੰਤਰੀ ਇੱਕ ਇੱਕ ਕਰਕੇ ਭ੍ਰਿਸ਼ਟਾਚਾਰ ਦੇ ਮਾਮਲਿਆ ‘ਚ ਜ਼ੇਲ ਯਾਤਰਾ ਕਰਦੇ ਰਹੇ । ਖੁਦ ਕੇਜਰੀਵਾਲ ਸ਼ਰਾਬ ਘੁਟਾਲੇ ਅੱਜ ਵੀ ਕੋਰਟ ਦੀਆਂ ਕਈ ਸ਼ਰਤਾ ਅਧੀਨ ਜਮਾਨਤ ਤੇ ਬਾਹਰ ਹਨ। ਲੋਕ ਕਚਹਿਰੀ ‘ਚ ਬੇਨਕਾਬ ਹੋਣ ਤੋ ਬਾਅਦ ਦਿੱਲੀ ਦੀ ਜਨਤਾ ਨੇ ਅਖੌਤੀ ਇਨਕਲਾਬੀਆਂ ਤੇ ਇਮਾਨਦਾਰਾ ਨੂੰ ਬੁਰੀ ਤਰਾ ਨਕਾਰ ਦਿੱਤਾ। ਦਿੱਲੀ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋ ਦੇਸ਼ ਚ ਕੀਤੇ ਜਾ ਰਹੇ ਵਿਕਾਸ ਅਤੇ ਲੋਕ ਪੱਖੀ ਨੀਤੀਆ ਤੇ ਮੋਹਰ ਲਾ ਕੇ ਭਾਜਪਾ ਦੇ ਹੱਕ ‘ਚ ਫ਼ਤਵਾ ਦਿੱਤਾ। ਉਨਾ ਕਿਹਾ ਕਿ ਪੰਜਾਬ ਦੀ ਸਥਿਤੀ ਵੀ ਦਿੱਲੀ ਨਾਲੋਂ ਵੱਖਰੀ ਨਹੀਂ ਹੈ । ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦੀ ਹੁਣ ਪੁੱਠੀ ਗਿਣਤੀ ਆਰੰਭ ਹੋ ਗਈ ਹੈ।
ਇਸ ਮੌਕੇ ਗੁਰਵਿੰਦਰ ਭਗਤਾ ਭਾਈ ਕਾ, ਚੰਦਨ ਕਾਂਤ ਕਾਲਾ,ਕੇਵਲ ਕ੍ਰਿਸ਼ਨ, ਭਾਰਤ ਭੂਸ਼ਨ ਜੈਨ, ਜੋਗਿੰਦਰ ਪਾਲ ਸਿੰਗਲਾ,ਨੀਰਜ ਰਾਮਪੁਰਾ, ਨਾਜਰ ਸਿੰਘ ਨਫਰੀਆ, ਹਰਜੀਤ ਸਿੰਘ, ਡਾ ਸਤਗੁਰ, ਨਿਰਮਲ ਸਿੰਘ, ਸਿਕੰਦਰ ਸਿੰਘ ਸਰਪੰਚ,ਬਿਰਸ਼ਪਾਲ, ਸੁਖਦੇਵ ਸਿੰਘ, ਕੁਲਦੀਪ ਸਿੰਘ ਐੱਮ ਸੀ, ਮੇਜਰ ਸਿੰਘ ਐੱਮ ਸੀ, ਮੰਦਰ ਕੋਇਰ ਸਿੰਘ ਆਲਾ, ਜਗਜੀਤ ਸਿੰਘ, ਗੁਰਮੇਲ ਸਿੰਘ,ਮਨਦੀਪ ਸ਼ਰਮਾਂ, ਅਮਨਾ ਮਲੂਕਾ, ਬਸੰਤ ਸਿੰਘ, ਗੁਰਤੇਜ ਸਿੰਘ, ਰਜਿੰਦਰ ਸਿੰਘ,ਅਤੇ ਮੀਡੀਆ ਇੰਚਾਰਜ ਰਤਨ ਸ਼ਰਮਾਂ ਮਲੂਕਾ ਤੋ ਇਲਾਵਾ ਵੱਡੀ ਗਿਣਤੀ ਚ ਭਾਜਪਾ ਵਰਕਰ ਹਾਜ਼ਿਰ ਸਨ।