Menu

ਪੰਜਾਬੀ ਸਿਨੇਮਾ ਸ਼ਾਨਦਾਰ ਪਹਿਚਾਣ ਕਾਇਮ ਕਰਨ ਵਾਲਾ ਬਹੁ-ਪੱਖੀ ਅਦਾਕਾਰ ਜਗਜੀਤ ਸੰਧੂ ਹੁਣ ਬਾਲੀਵੁੱਡ ਵਿੱਚ ਵੀ ਨਵੀਂ ਅਤੇ ਪ੍ਰਭਾਵੀ ਸਿਨੇਮਾ ਪਾਰੀ ਲਈ ਤਿਆਰ

ਚੰਡੀਗੜ੍ਹ: ਫ਼ਤਿਹਗੜ੍ਹ ਸਾਹਿਬ ਦੇ ਜੰਮ-ਪਲ਼ ਪੰਜਾਬੀ ਸਿਨੇਮਾ ਦੇ ਵਰਸਟਾਈਲ ਅਦਾਕਾਰ ਵਜੋਂ ਸ਼ਾਨਦਾਰ ਪਹਿਚਾਣ ਕਾਇਮ ਕਰਨ ਵਿੱਚ ਸਫ਼ਲ ਰਿਹਾ ਹੈ ਬਹੁ-ਪੱਖੀ ਅਦਾਕਾਰ ਜਗਜੀਤ ਸੰਧੂ, ਜੋ ਹੁਣ ਬਾਲੀਵੁੱਡ ਵਿੱਚ ਵੀ ਅਪਣੀ ਇੱਕ ਹੋਰ ਨਵੀਂ ਅਤੇ ਪ੍ਰਭਾਵੀ ਸਿਨੇਮਾ ਪਾਰੀ ਲਈ ਤਿਆਰ ਹੈ, ਜਿਸ ਦੇ ਨਵੀਆਂ ਪੈੜ੍ਹਾਂ ਦੀ ਸਥਾਪਤੀ ਵੱਲ ਵੱਧ ਚੁੱਕੇ ਇੰਨ੍ਹਾਂ ਕਦਮਾਂ ਦਾ ਹੀ ਅਹਿਸਾਸ ਕਰਵਾਉਣ ਜਾ ਰਹੀ ਹੈ ਆਉਣ ਵਾਲੀ ਅਤੇ ਬਹੁ-ਚਰਚਿਤ ਹਿੰਦੀ ਫਿਲਮ ‘ਦਿ ਡਿਪਲੋਮੈਂਟ’, ਜੋ ਆਗਾਮੀ 07 ਮਾਰਚ ਨੂੰ ਦੇਸ਼-ਵਿਦੇਸ਼ ਵਿੱਚ ਵੱਡੇ ਪੱਧਰ ਉਪਰ ਰਿਲੀਜ਼ ਹੋਣ ਜਾ ਰਹੀ ਹੈ।

‘ਗੁਲਸ਼ਨ ਕੁਮਾਰ-ਟੀ ਸੀਰੀਜ਼’, ‘ਜੇਏ ਐਂਟਰਟੇਨਮੈਂਟ’, ‘ਵਕਾਓ ਫਿਲਮਜ਼’ ਦੇ ਬੈਨਰਜ਼ ਹੇਠ ਬਣਾਈ ਗਈ ਅਤੇ ‘ਫੋਰਟਿਓਨ ਪਿਕਚਰਸ’ ਦੀ ਇਨ ਐਸੋਸੀਏਸ਼ਨ ਅਧੀਨ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦੇ ਨਿਰਮਾਤਾ ਭੂਸ਼ਣ ਕੁਮਾਰ, ਜੌਨ ਅਬ੍ਰਾਹਮ ਅਤੇ ਕ੍ਰਿਸ਼ਨ ਕੁਮਾਰ ਹਨ।

ਭਾਰਤ ਅਤੇ ਪਾਕਿਸਤਾਨ ਦੇ ਬੈਕਡ੍ਰਾਪ ਦੁਆਲੇ ਅਧਾਰਿਤ ਇੱਕ ਥ੍ਰਿਲਰ ਭਰਪੂਰ ਕਹਾਣੀ-ਸਾਰ ਅਧਾਰਿਤ ਇਸ ਫਿਲਮ ਵਿੱਚ ਜੌਨ ਅਬ੍ਰਾਹਮ, ਸਾਦਿਆ, ਪ੍ਰਾਪਤੀ ਸ਼ੁਕਲਾ, ਅਸ਼ਵਨੀ ਭੱਟ, ਸ਼ਰੀਬ ਹਾਸ਼ਮੀ, ਕੁਮੰਦ ਮਿਸ਼ਰਾ, ਬਿਜਾਮਿਨ ਗਿਲਾਨੀ, ਜੀਤ ਰਾਏਦੱਤ ਵੱਲੋਂ ਲੀਡਿੰਗ ਕਿਰਦਾਰ ਪਲੇਅ ਕੀਤੇ ਗਏ ਹਨ, ਜਿੰਨ੍ਹਾਂ ਨਾਲ ਹੀ ਕਾਫ਼ੀ ਚੁਣੌਤੀਪੂਰਨ ਰੋਲ ਵਿੱਚ ਨਜ਼ਰ ਆਵੇਗਾ ਅਦਾਕਾਰ ਜਗਜੀਤ ਸੰਧੂ, ਜਿਸ ਵੱਲੋਂ ਇਸ ਡਰਾਮਾ ਫਿਲਮ ਵਿੱਚ ਗ੍ਰੇ-ਸ਼ੇਡ ਭੂਮਿਕਾ ਨੂੰ ਬੇਹੱਦ ਕੁਸ਼ਲਤਾਪੂਰਵਕ ਅੰਜ਼ਾਮ ਦਿੱਤਾ ਗਿਆ ਹੈ।

ਸਾਲ 2020 ਵਿੱਚ ਸਾਹਮਣੇ ਆਈ ਅਤੇ ਅਪਾਰ ਕਾਮਯਾਬੀ ਹਾਸਿਲ ਕਰਨ ਵਾਲੀ ਨੈੱਟਫਲਿਕਸ ਸੀਰੀਜ਼ ‘ਪਤਾਲਲੋਕ’ ਦਾ ਵੀ ਸ਼ਾਨਦਾਰ ਹਿੱਸਾ ਰਹੇ ਹਨ ਅਦਾਕਾਰ ਜਗਜੀਤ ਸੰਧੂ, ਜੋ ਇਸ ਚਰਚਿਤ ਸੀਰੀਜ਼ ਵਿੱਚ ਮੰਨੇ-ਪ੍ਰਮੰਨੇ ਹਿੰਦੀ ਸਿਨੇਮਾ ਐਕਟਰਜ਼ ਦੀ ਮੌਜ਼ੂਦਗੀ ਦੇ ਬਾਵਜੂਦ ਅਪਣੀ ਪ੍ਰਭਾਵੀ ਮੌਜ਼ੂਦਗੀ ਦਰਜ ਕਰਵਾਉਣ ਵਿੱਚ ਸਫ਼ਲ ਰਹੇ ਸਨ।

ਸਾਲ 2015 ਵਿੱਚ ਆਈ ਪੰਜਾਬੀ ਫਿਲਮ ‘ਕਿੱਸਾ ਪੰਜਾਬ’ ਨਾਲ ਪਾਲੀਵੁੱਡ ਸਫ਼ਾਂ ਵਿੱਚ ਛਾਅ ਜਾਣ ਵੱਲ ਵਧੇ ਇਹ ਬਾਕਮਾਲ ਅਦਾਕਾਰ ਬੇਸ਼ੁਮਾਰ ਸਫ਼ਲ ਫਿਲਮਾਂ ਵਿੱਚ ਅਪਣੀ ਨਾਯਾਬ ਅਦਾਕਾਰੀ ਕਲਾ ਦਾ ਲੋਹਾ ਮੰਨਵਾ ਚੁੱਕੇ ਹਨ, ਜੋ ਅਪਣੀ ਉਕਤ ਹਿੰਦੀ ਫਿਲਮ ਨੂੰ ਲੈ ਕੇ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿਸ ਦੇ ਬੀਤੇ ਦਿਨ ਜਾਰੀ ਕੀਤੇ ਗਏ ਟੀਜ਼ਰ ‘ਚ ਉਨ੍ਹਾਂ ਦੇ ਸਾਹਮਣੇ ਆਏ ਪ੍ਰਭਾਵਸ਼ਾਲੀ ਲੁੱਕ ਨੂੰ ਦਰਸ਼ਕਾਂ ਅਤੇ ਉਨ੍ਹਾਂ ਦੇ ਚਾਹੁੰਣ ਵਾਲਿਆਂ ਦਾ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

‘ਆਪ’ ਨੇ ਅਨੁਰਾਗ ਢਾਂਡਾ ਨੂੰ ਨੈਸ਼ਨਲ ਮੀਡੀਆ…

ਨਵੀਂ ਦਿੱਲੀ, 27 ਮਾਰਚ 2025 – ਅਨੁਰਾਗ ਢਾਂਡਾ ਨੂੰ ‘ਆਪ’ ਦਾ ਨੈਸ਼ਨਲ ਮੀਡੀਆ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਅਨੁਰਾਗ…

ਦਿਨ ਦਿਹਾੜੇ ਇੱਕ ਮਹਿਲਾ ਡਾਕਟਰ…

ਫ਼ਰੀਦਾਬਾਦ, 27 ਮਾਰਚ : ਹਰਿਆਣਾ ਦੇ ਫ਼ਰੀਦਾਬਾਦ…

ਭਾਰਤ ‘ਚ ਅਮਰੀਕੀ ਦੂਤਾਵਾਸ ਦੀ…

ਨਵੀਂ ਦਿੱਲੀ, 27 ਮਾਰਚ : ਭਾਰਤ ਵਿੱਚ…

ਸਾਂਸਦ ਰਾਘਵ ਚੱਢਾ ਨੇ ਸੰਸਦ…

ਨਵੀਂ ਦਿੱਲੀ, 26 ਮਾਰਚ 2025-ਆਮ ਆਦਮੀ ਪਾਰਟੀ…

Listen Live

Subscription Radio Punjab Today

Subscription For Radio Punjab Today

ਭਾਰਤ ‘ਚ ਅਮਰੀਕੀ ਦੂਤਾਵਾਸ ਦੀ ਵੱਡੀ ਕਾਰਵਾਈ…

ਨਵੀਂ ਦਿੱਲੀ, 27 ਮਾਰਚ : ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ ਬੁੱਧਵਾਰ ਨੂੰ ਕਿਹਾ ਕਿ ਉਸਨੇ ਬੋਟ ਖਾਤਿਆਂ ਦੀ ਵਰਤੋਂ…

ਦੱਖਣੀ ਕੋਰੀਆ ‘ਚ, ਜੰਗਲਾਂ ‘ਚ…

26 ਮਾਰਚ 2025:  ਦੱਖਣੀ ਕੋਰੀਆ ਵਿੱਚ ਖ਼ੁਸ਼ਕ…

ਕੈਲਗਰੀ ’ਚ ਪੰਜਾਬੀ ਵਿਦਿਆਰਥਣ ’ਤੇ…

ਕੈਲਗਰੀ ,25 ਮਾਰਚ 2025- ਬੀਤੇ ਦਿਨ ਕੈਲਗਰੀ…

ਮੰਦਭਾਗੀ ਖਬਰ- ਕੈਨੇਡਾ ‘ਚ ਇਕ…

ਫ਼ਤਿਹਗੜ੍ਹ ਸਾਹਿਬ, 24 ਮਾਰਚ- ਪੰਜਾਬ  ਦੀ ਧਰਤੀ…

Our Facebook

Social Counter

  • 46642 posts
  • 0 comments
  • 0 fans