Menu

ਕਿਰਨਜੀਤ ਸਿੰਘ ਗਹਿਰੀ ਗੈਰ-ਸੰਗਠਿਤ ਮਜਦੂਰ ਤੇ ਕਰਮਚਾਰੀ ਕਾਂਗਰਸ ਪੰਜਾਬ ਦੇ ਚੇਅਰਮੈਨ ਨਿਯੁਕਤ

ਬਠਿੰਡਾ, 5 ਫਰਵਰੀ (ਵੀਰਪਾਲ ਕੌਰ-) – ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਪਾਰਟੀ ਦੇ ਕੌਮੀ ਪੱਧਰ ‘ਤੇ ਮਜਦੂਰਾਂ ਦੀ ਭਲਾਈ ਲਈ ਬਣੇ ਵਿੰਗ ‘ਗੈਰ-ਸੰਗਠਿਤ ਮਜਦੂਰ ਅਤੇ ਕਰਮਚਾਰੀ ਕਾਂਗਰਸ’ ਵਿੱਚ ਪੰਜਾਬ ਅਤੇ ਅੰਡੇਮਾਨ ਤੇ ਨਿਕੋਬਾਰ ਮਹਾਂਦੀਪ ਦੇ ਚੇਅਰਮੈਨਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇੰਨਾ ਨਿਯੁਕਤੀਆਂ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਪੰਜਾਬ ਦੇ ਉੱਘੇ ਦਲਿਤ ਆਗੂ ਅਤੇ ਪੰਜਾਬ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਕਿਰਨਜੀਤ ਸਿੰਘ ਗਹਿਰੀ ਦੀ ਸਖਤ ਮਿਹਨਤ ਨੂੰ ਦੇਖਦਿਆਂ ਉਨ੍ਹਾਂ ਨੂੰ ‘ ਗੈਰ-ਸੰਗਠਿਤ ਮਜਦੂਰ ਅਤੇ ਕਰਮਚਾਰੀ ਕਾਂਗਰਸ’ ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।ਉਨ੍ਹਾਂ ਦੀ ਨਿਯੁਕਤੀ ਨਾਲ ਪੰਜਾਬ ਦੇ ਦਲਿਤ-ਮਜਦੂਰ ਤੇ ਕਰਮਚਾਰੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

ਕਿਰਨਜੀਤ ਸਿੰਘ ਗਹਿਰੀ ਨੇ ਆਪਣੀ ਨਿਯੁਕਤੀ ਲਈ ਆਲ ਇੰਡੀਆ ਕਾਂਗਰਸ ਕਮੇਟੀ ਦੇ ਕੌਮੀ ਪ੍ਰਧਾਨ ਮਲਿਕਾ ਅਰਜੁਨ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ, ਕੌਮੀ ਜਨਰਲ ਸਕੱਤਰ ਤੇ ਸੰਸਦ ਮੈਂਬਰ ਕੇ. ਸੀ. ਵੇਣੂ ਗੋਪਾਲ, ਪੰਜਾਬ ਵਿਰੋਧੀ ਧਿਰ ਦੇ ਨੇਤਾ ਪਰਤਾਪ ਸਿੰਘ ਬਾਜਵਾ ਅਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ (ਸੰਗਠਨ) ਕੈਪਟਨ ਸੰਦੀਪ ਸਿੰਘ ਸੰਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਮੋਢਿਆਂ ਉੱਪਰ ਪਾਈ ਗਈ ਅਹਿਮ ਜਿੰਮੇਵਾਰੀ ਨੂੰ ਹੋਰ ਤਨਦੇਹੀ ਨਾਲ ਨਿਭਾਉਣਗੇ। ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਗਹਿਰੀ ਨੂੰ ਇਹ ਜਿੰਮੇਵਾਰੀ ਉਸ ਸਮੇਂ ਸੌਂਪੀ ਗਈ ਹੈ, ਜਦੋਂ ਉਹ ਰਾਜਾ ਵੜਿੰਗ ਦੀ ਅਗਵਾਈ ਹੇਠਾਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਵਿੱਚ ਰੁਝੇ ਹੋਏ ਸਨ ਤੇ ਇਹ ਜਿੰਮੇਵਾਰੀ ਉਨ੍ਹਾਂ ਦੀ ਸਖਤ ਮਿਹਨਤ ਨੂੰ ਦੇਖਦਿਆਂ ਸੌਂਪੀ ਗਈ ਹੈ।

ਜਿਕਰਯੋਗ ਹੈ ਕਿਰਨਜੀਤ ਸਿੰਘ ਗਹਿਰੀ ਨੇ ਮਰਹੂਮ ਕੇਂਦਰੀ ਮੰਤਰੀ ਰਾਮ ਬਿਲਾਸ ਪਾਸਵਾਨ ਦੀ ਅਗਵਾਈ ਵਾਲੀ ਸਮਾਜਿਕ ਸੰਸਥਾ ਦਲਿਤ ਸੈਨਾ ਵਿੱਚ ਲੰਬਾ ਸਮਾਂ ਕੰਮ ਕਰਕੇ ਆਪਣੀ ਵੱਖਰੀ ਪਹਿਚਾਣ ਬਣਾਈ ਤੇ ਬਾਅਦ ਉਹ ਏਅਰ ਫੋਰਸ ਸਟੇਸ਼ਨ ਭਿਸ਼ੀਆਣਾ ਤੋਂ ਆਪਣੀ ਸਰਕਾਰੀ ਦਾ ਤਿਆਗ ਕਰਕੇ ਪਾਸਵਾਨ ਦੀ ਅਗਵਾਈ ਵਾਲੀ ਸਿਆਸੀ ਜਮਾਤ ‘ਲੋਕ ਜਨਸ਼ਕਤੀ ਪਾਰਟੀ’ ਦਾ ਹਿੱਸਾ ਬਣ ਗਏ ਤੇ ਪਾਰਟੀ ਦੇ ਸੂਬਾ ਪ੍ਰਧਾਨ ਬਣੇ। ਉਹ ਕੁਝ ਸਮਾਂ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਗਹਿਰੀ ਨੇ ਬਹੁਤ ਘੱਟ ਸਮੇਂ ਵਿੱਚ ਕਾਂਗਰਸ ਪਾਰਟੀ ਅੰਦਰ ਆਪਣੀ ਚੰਗੀ ਪਹਿਚਾਣ ਬਣਾ ਲਈ ਹੈ ਤੇ ਉਨ੍ਹਾਂ ਨੂੰ ਰਾਜਾ ਵੜਿੰਗ ਦੀ ਟੀਮ ਦਾ ਖਾਸ ਮੈਂਬਰ ਮੰਨਿਆ ਜਾਂਦਾ ਹੈ। ਗਹਿਰੀ ਲੰਬੇ ਸਮੇਂ ਤੋਂ ਦਲਿਤਾਂ-ਮਜਦੂਰਾਂ ਦੀ ਨਿਧੜਕ ਆਵਾਜ਼ ਬਣੇ ਹੋਏ ਹਨ ਤੇ ਉਨ੍ਹਾਂ ਦੀ ਅਗਵਾਈ ਹੇਠਾਂ ਬਠਿੰਡਾ ਵਿਖੇ ਸਥਿੱਤ ਕੌਮੀ ਖਾਦ ਕਾਰਖਾਨੇ (ਐੱਨ.ਐੱਫ.ਐੱਲ.) ਵਿੱਚ ਮਜਦੂਰ ਯੂਨੀਅਨ ਲੰਬੇ ਸਮੇਂ ਤੋਂ ਕਾਰਜਸ਼ੀਲ ਹੈ। ਇਸ ਤੋਂ ਇਲਾਵਾ ਉਹ ਗੈਰ-ਸੰਗਠਿਤ ਮਜਦੂਰਾਂ ਤੇ ਕਰਮਚਾਰੀਆਂ ਦੇ ਹੱਕਾਂ ਦੀ ਲੜਾਈ ਲੜਦੇ ਆ ਰਹੇ ਹਨ।

ਅਮਰੀਕਾ ਤੋਂ ਡਿਪੋਰਟ ਭਾਰਤੀਆਂ ਦਾ ਤੀਜਾ ਜਹਾਜ਼…

ਅੰਮ੍ਰਿਤਸਰ, 17 ਫਰਵਰੀ : ਤੀਜੀ ਵਾਰ ਅਮਰੀਕਾ ਦਾ ਸੈਨਿਕ ਜਹਾਜ਼ 112 ਦੇ ਕਰੀਬ ਭਾਰਤੀਆਂ ਨੂੰ ਲੈਕੇ ਅੰਮ੍ਰਿਤਸਰ ਦੇ ਸ਼੍ਰੀ…

ਅੱਜ ਤੋਂ ਲਾਗੂ ਹੋਏ FASTag…

ਨਵੀਂ ਦਿੱਲੀ, 17 ਫਰਵਰੀ- ਅੱਜ ਤੋਂ, ਸੜਕ…

ਅੱਜ ਸੋਨੀਪਤ ਅਦਾਲਤ ਵਿਚ ਪੇਸ਼…

ਨਵੀਂ ਦਿੱਲੀ, 17 ਫਰਵਰੀ- ਦਿੱਲੀ ਦੇ ਸਾਬਕਾ…

ਨਹਿਰ ‘ਚ ਡਿੱਗੀ ਬੱਚਿਆਂ ਨਾਲ…

ਕੈਥਲ, 17 ਫਰਵਰੀ :  ਜ਼ਿਲ੍ਹੇ ਦੇ ਪਿੰਡ…

Listen Live

Subscription Radio Punjab Today

Subscription For Radio Punjab Today

ਅਮਰੀਕਾ ਤੋਂ ਡਿਪੋਰਟ ਭਾਰਤੀਆਂ ਦਾ ਤੀਜਾ ਜਹਾਜ਼…

ਅੰਮ੍ਰਿਤਸਰ, 17 ਫਰਵਰੀ : ਤੀਜੀ ਵਾਰ ਅਮਰੀਕਾ ਦਾ ਸੈਨਿਕ ਜਹਾਜ਼ 112 ਦੇ ਕਰੀਬ ਭਾਰਤੀਆਂ ਨੂੰ ਲੈਕੇ ਅੰਮ੍ਰਿਤਸਰ ਦੇ ਸ਼੍ਰੀ…

ਅੱਜ ਤੇ ਕੱਲ੍ਹ ਡਿਪੋਰਟ ਕੀਤੇ…

ਅੰਮ੍ਰਿਤਸਰ, 15 ਫਰਵਰੀ : ਅਮਰੀਕਾ 2 ਹੋਰ…

ਮੁੱਖ ਮੰਤਰੀ ਵੱਲੋਂ ਅਮਰੀਕਾ ਤੋਂ…

ਅੰਮ੍ਰਿਤਸਰ, 15 ਫਰਵਰੀ:ਭਾਰਤ ਸਰਕਾਰ ਵੱਲੋਂ ਅਮਰੀਕਾ ਤੋਂ…

ਭਾਰਤ ਤੇ ਅਮਰੀਕਾ ਨੇ ਆਪਸੀ…

ਨਵੀਂ ਦਿੱਲੀ, 14 ਫਰਵਰੀ: ਭਾਰਤ ਅਤੇ ਅਮਰੀਕਾ ਨੇ…

Our Facebook

Social Counter

  • 45634 posts
  • 0 comments
  • 0 fans