ਅੰਮ੍ਰਿਤਸਰ, 5 ਫਰਵਰੀ -ਅਮਰੀਕਾ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ 104 ਭਾਰਤੀ ਨਾਗਰਿਕਾਂ ਨੂੰ ਅਮਰੀਕਾ ਦਾ ਸੈਨਿਕ ਜਹਾਜ਼ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਲੈਂਡ ਕਰ ਚੁੱਕਾ ਹੈ। ਹਵਾਈ ਅੱਡੇ ਉਤੇ ਜਹਾਜ਼ ਰਾਹੀਂ ਪੁੱਜੇ ਭਾਰਤੀ ਨਾਗਰਿਕਾਂ ਨੂੰ ਪ੍ਰਸ਼ਾਸਨ ਵਲੋਂ ਖਾਣਾ ਖਵਾਇਆ ਜਾਵੇਗਾ।
ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭਾਰਤ ਦੇ ਛੇ ਰਾਜਾਂ ਦੇ ਲੋਕ ਦੁਪਹਿਰ 1.55 ਵਜੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚ ਗਏ ਹਨ। ਅਮਰੀਕੀ ਫੌਜੀ ਜਹਾਜ਼ ਸੀ-17 104 ਯਾਤਰੀਆਂ ਨੂੰ ਲੈ ਕੇ ਅਮਰੀਕੀ ਸ਼ਹਿਰ ਸੈਨ ਐਂਟੋਨੀਓ ਤੋਂ ਉਡਾਣ ਨੰਬਰ ਆਰਸੀਐਮ 175 ਨਾਲ ਇੱਥੇ ਆਇਆ ਹੈ। ਦੱਸ ਦੇਈਏ ਕਿ ਪਹਿਲਾਂ ਇਹ ਉਡਾਣ ਸਵੇਰੇ 8 ਵਜੇ ਪਹੁੰਚਣੀ ਸੀ ਪਰ ਹੁਣ ਇਹ ਦੁਪਹਿਰ 1.55 ਵਜੇ ਪਹੁੰਚੀ ਅਤੇ ਸ਼ਾਮ 4.30 ਵਜੇ ਰਵਾਨਾ ਹੋਵੇਗੀ। ਹਵਾਈ ਅੱਡੇ ਦੀਆਂ ਸੁਰੱਖਿਆ ਏਜੰਸੀਆਂ ਇਸ ਬਾਰੇ ਪੂਰੀ ਤਰ੍ਹਾਂ ਚੌਕਸ ਹਨ।