ਨਵੀਂ ਦਿੱਲੀ, 5 ਫਰਵਰੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਕਿ ਪ੍ਰਯਾਗਰਾਜ ਵਿਚ ਮਹਾਕੁੰਭ ਵਿਚ ਸ਼ਾਮਿਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸੰਗਮ ਵਿਚ ਇਸ਼ਨਾਨ ਬ੍ਰਹਮ ਸੰਬੰਧ ਦਾ ਇਕ ਪਲ ਹੈ ਅਤੇ ਇਸ ਵਿਚ ਹਿੱਸਾ ਲੈਣ ਵਾਲੇ ਕਰੋੜਾਂ ਹੋਰ ਲੋਕਾਂ ਵਾਂਗ ਮੈਂ ਵੀ ਸ਼ਰਧਾ ਦੀ ਭਾਵਨਾ ਨਾਲ ਭਰਿਆ ਹੋਇਆ ਸੀ। ਮਾਂ ਗੰਗਾ ਸਾਰਿਆਂ ਨੂੰ ਸ਼ਾਂਤੀ, ਬੁੱਧੀ, ਚੰਗੀ ਸਿਹਤ ਅਤੇ ਸਦਭਾਵਨਾ ਦੀ ਅਸੀਸ ਦੇਵੇ।